ਸਗੋਂ ਅਦਬ ਤੇ ਹੋਸ਼੍ਯਾਰੀ ਨਾਲ ਸੋਚ ਵਿਚਾਰ ਕੇ ਪ੍ਰਹੇਜ਼ਗਾਰੀ ਤੇ ਖ਼ੁਦਾ ਦੇ ਖੌਫ਼ ਨਾਲ ਤੇ ਨਿਕਾਹ ਦੇ ਏਹਨਾਂ ਸਬਬਾਂ ਉਤੇ ਭੀ ਸੋਚ ਵਿਚਾਰ ਕਰੇ॥
ਪਹਿਲਾ ਸਬਬ ਏਹ ਹੈ-ਪਈ ਔਲਾਦ ਪੈਦਾ ਹੋਕੇ ਖ਼ੁਦਾ ਦੇ ਖੋਫ਼ ਤੇ ਨੇਕ ਤਾਲੀਮ ਨਾਲ ਪਲੇ ਤਾਂ ਜੋ ਓਹਦੇ ਪਾਕ ਨਾਮ ਦੀ ਵਡਯਾਈ ਹੋਵੇ॥
ਦੂਜਾ ਏਹ-ਪਈ ਜੇਹੜੇ ਰੈਹ ਨਹੀਂ ਸਕਦੇ ਓਹ ਜ਼ਨਾਹ ਥੋਂ ਬਚਣ ਲਈ ਵਿਆਹ ਕਰਨ ਤੇ ਅਪਨੇ ਆਪਨੂੰ ਮਸੀਹ ਦੇ ਬਦਨ ਦੇ ਬੇ ਐਬ ਅੰਗ ਬਨਾਈ ਰਖਨ।।
ਤੀਜਾ ਏਹ-ਪਈ ਦੁਖ ਸੁਖ ਦੇ ਵੇਲੇ ਇਕਨੂੰ ਦੂਜੇ ਥੋਂ ਮਦਦ ਤੇ ਤਸਲੀ ਮਿਲੇ॥
ਹੁਣ ਏਹ ਦੋਵੇਂ ਪਾਕ ਨਿਕਾਹ ਕਰਾਵਨ ਲਈ ਹਾਜ਼ਰ ਹੋਏ ਹੈਨ ਸੋ ਜੇਕਰ ਤੁਹਾਡੇ ਵਿਚੋਂ ਕੋਈ ਅਜਿਹਾ ਸਬਬ ਜਾਣਦਾ ਹੋਵੇ ਜਿਸ ਕਰਕੇ ਏਹਨਾਂ ਦੋਹਾਂ ਦਾ ਨਿਕਾਹ ਸ਼ਰਾਹ ਮੂਜਬ ਜਾਇਜ ਨਾਂ ਹੋਵੇ ਤਾਂ ਹੁਣ ਦਸ ਦੇਵੇ ਨਹੀਂ ਤਾਂ ਫਿਰ ਕਦੀ ਨਾ ਆਖੇ।।`
ਫੇਰ ਜਿਨ੍ਹਾਂ ਦਾ ਨਿਕਾਹ ਹੋਨ ਵਾਲਾ ਹੈ ਓਹਨਾਂ ਨੂੰ ਖ਼ਾਦਮੁਦਦੀਨ ਐਉਂ ਆਖੇ:-
ਮੈਂ ਤੁਹਾਨੂੰ ਅਦਾਲਤ ਦੇ ਉਸ ਡਰਾਵਨੇ ਦਿਨ ਦੀ ਯਾਦ ਦਿਵਾ ਕੇ ਜਿਹਦੇ ਵਿਚ ਸਭਣਾਂ ਦੇ ਦਿਲਾਂ ਦੇ ਭੇਦ ਖੁਲ੍ਹ ਜਾਨਗੇ ਤੁਸਾਂ ਦੋਹਾਂ ਨੂੰ ਤਾਕੀਦ ਤੇ ਹੁਕਮ ਕਰਦਾ ਹਾਂ ਪਈ ਜੇਕਰ ਕੋਈ ਤੁਹਾਡੇ ਵਿਚੋਂ ਕੋਈ ਅਜਿਹਾ ਸਬਬ ਜਾਣਦਾ ਹੋਵੇ ਜਿਸ ਕਰਕੇ ਤੁਹਾਡਾ ਨਿਕਾਹ ਬੰਨਣਾਂ ਜਾਇਜ਼ ਨਾਂ ਹੋਵੇ ਤਾਂ ਹੁਣੇਓਹਦਾਕਰਾਰ ਕਰੇ ਕਿਉਂ ਜੋ ਯਕੀਨ ਜਾਣੋ ਪਈ ਜਿਨ੍ਹਾਂ ਦਾ ਜੋੜਾ ਖ਼ੁ ਦਾ ਦੇ ਕਲਾਮ ਮੂਜਬ ਨਹੀਂ ਹੋਯਾ ਓਹ ਖ਼ੁਦਾ ਵਲੋਂ ਨਹੀਂ ਜੁੜੇ ਨਾਂ ਉਨ੍ਹਾਂ ਦਾ ਨਿਕਾਹ ਜਾਇਜ਼ ਹੈ॥
ਨਿਕਾਹ ਦੇ ਦਿਨ ਜੇ ਕੋਈ ਸ਼ਖ਼ਸ਼ ਪੱਕਾ ਸਬਬ ਨਿਕਾਹ ਦੇ ਜਾਇਜ਼ ਨਾ ਹੋਣ ਦਾ ਬਿਆਨ ਕਰੇ ਨਾਲੇ ਹਰਜੇ ਦਾ ਜ਼ਿਮਾ ਲਏ ਤਾਂ ਓਹਦੀ ਤਾਹਕੀਕਾਤ ਹੋਣ ਤੀਕਰ ਨਿਕਾਹ ਨਾ ਪੜਿਆ ਜਾਏ, ਪਰ ਜੇ ਕੋਈ ਅਜਿਹਾ ਸਬਬ ਨ ਹੋਵੇ ਤਾਂ ਖ਼ਾਦਮੁਦਦੀਨ ਮਰਦ ਨੂੰ ਐਉਂ ਆਖੇ:-