ਪੰਨਾ:PUNJABI KVITA.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯ )

ਸ਼ਕਲ ਦਿੰਦੀ ਹੈ ਤੇ ਦਿਸਦੀਆਂ ਚੀਜ਼ਾਂ ਨੂੰ ਅਦ੍ਰਿਸ਼ਟ ਕਰਦਾ ਹੈ।"

ਉਪਰ ਦਸੀਆਂ ਹੋਈਆਂ ਉਪਮਾਂ ਵਿਚੋਂ ਕੋਈ ਵੀ ਸਾਰਿਆਂ ਪਹਿਲੂਆਂ ਤੋਂ ਪੂਰੀ ਨਹੀਂ, ਪਰ ਸਾਰੀਆਂ ਹੈ ਵੀ ਠੀਕ ਹਨ। ਇਸੇ ਤਰ੍ਹਾਂ ਹੋਰ ਕੋਈ ਨਵੀਂ ਦੱਸੀ ਹੋਈ ਉਪਮਾ ਵੀ ਪੂਰਨ ਨਹੀਂ ਕਹੀ ਜਾ ਸਕਦੀ।

ਅਸਲ ਵਿਚ ਦੁਨੀਆਂ ਦੀ ਚੀਜ਼ਾਂ ਨਾਲ ਸਾਡੇ ਦੋ ਤਰ੍ਹਾਂ ਦੇ ਸੰਬੰਧ ਹਨ-ਇਕ ਵਿਚਾਰ ਜਾਂ ਬੁੱਧੀ ਦਾ, ਜਿਸ ਨਾਲ ਅਸੀਂ ਹਰ ਸ਼ੈ ਨੂੰ ਸਮਝਣ ਦੀ ਕੋਸ਼ਸ਼ ਕਰਦੇ ਹਾਂ; ਦੂਸਰਾ ਜਜ਼ਬਿਆਂ ਜਾਂ ਵਲਵਲਿਆਂ ਦਾ, ਜਿਸ ਆਸਰੇ ਅਸੀਂ ਚੀਜ਼ਾਂ ਦੀ ਸੁੰਦਰਤਾ ਨੂੰ ਮਹਿਸੂਸ ਕੇ ਉਸ ਦੇ ਅਸਲੇ ਤਕ ਅਪੜਦੇ ਹਾਂ। ਕਵਿਤਾ ਕੁਦਰਤੀ ਵਸਤਾਂ ਨਾਲ ਸਾਡੇ ਵਲਵਲਿਆਂ ਭਰੇ ਮਾਨਸਕ ਸੰਬੰਧ ਨੂੰ ਕਾਇਮ ਰਖਦੀ ਹੈ।

ਕਵਿਤਾ ਵਿਚ ਬੁੱਧੀ ਉੱਕੀ ਹੀ ਗ਼ਾਇਬ ਨਹੀਂ ਹੁੰਦੀ ਸਗੋਂ ਵਲਵਲੇ ਦੇ ਹੇਠਾਂ ਲਗ ਕੇ ਤੁਰਦੀ ਹੈ ਤੇ ਕਵੀ ਦੇ ਵਲਵਲਿਆਂ ਨਾਲ ਰੰਗੀਜ ਕੇ ਖਿਆਲ-ਉਡਾਰੀ ਜਾਂ ਅਨੁਮਾਨਚਿਤ੍ਰਾਂ ਦੀ ਸ਼ਕਲ ਵਿਚ ਪ੍ਰਕਾਸ਼ਦੀ ਹੈ।

ਕਵਿਤਾ ਦੇ ਦੋ ਅੰਗ ਕਰ ਦਿਤੇ ਗਏ ਹਨ-ਇਕ ਰੂਹ ਤੇ ਇਕ ਸਰੀਰ। ਵਿਚਾਰ ਤੇ ਵਲਵਲੇ ਰੂਹ ਹਨ ਅਤੇ ਸ਼ਬਦ ਸੁੰਦਰਤਾ ਤੇ ਰਾਗ ਸ਼ਰੀਰ। ਰੂਹ ਦੇ ਪ੍ਰਕਾਸ਼ਣ ਲਈ ਸ਼ਰੀਰ ਦੀ ਬੜੀ ਲੋੜ ਹੈ। ਇਸੇ ਕਰਕੇ ਅਸੀਂ ਪ੍ਰੋ: ਪੂਰਨ ਸਿੰਘ ਜੀ ਦੀ ਉਪਮਾ ਨੂੰ ਅੱਧੀ ਗਿਣਦੇ ਹਾਂ।

ਕਵਿਤਾ ਵਿਚ ਰਾਗ ਜਾਂ ਸੰਗੀਤਕਤਾ ਭਾਵੇਂ ਗੌਣ ਗੁਣ