ਪੰਨਾ:PUNJABI KVITA.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੬)

ਆਪਣੇ ਲਈ ਵੀ ਤੇ ਲੋਕਾਂ ਲਈ ਵੀ। ਕਵਿਤਾ ਉਹੋ ਉੱਤਮ ਹੈ ਜਿੱਥੇ ਕਵੀ ਆਪਣੇ ਉੱਚੇ ਅਸਥਾਨ ਤੋਂ ਗਾਉਂਦਾ-ਬੋਲਦਾ ਆਪਣੇ ਸ੍ਰੋਤਿਆਂ ਨਾਲ ਵੀ ਸਾਂਝ ਬਣਾਈ ਰੱਖਦਾ ਹੈ ਅਤੇ ਉਨ੍ਹਾਂ ਨੂੰ ਆਪਣਾ ਮਹਿਰਮ ਤੇ ਰਾਜ਼ਦਾਨ ਸਮਝਦਾ ਹੈ।

ਜਦ ਕਵਿਤਾ ਵਿਚੋਂ ਪੜਚੋਲੀਏ ਨੂੰ ਇਨ੍ਹਾਂ ਚਹੁੰ ਚੀਜ਼ਾਂ ਦਾ ਪਤਾ ਲੱਗ ਜਾਏ ਫਿਰ ਵੀ ਉਹ ਕੁਝ ਗ਼ਲਤੀਆਂ ਕਰ ਸਕਦਾ ਹੈ। ਉਹ ਹੇਠ ਲਿਖੀਆਂ ਹਨ:——

ਕਈ ਵਾਰੀ ਸਾਡੇ ਦਿਮਾਗ਼ ਵਿਚ ਕਿਸੇ ਵਡੇ ਕਵੀ ਦੀਆਂ ਉੱਚੀਆਂ ਤੁਕਾਂ ਹੁੰਦੀਆਂ ਹਨ। ਅਸੀਂ ਪੜਚੋਲ ਹੇਠਾਂਂ ਕਵਿਤਾ ਦਾ ਉਸ ਨਾਲ ਟਾਕਰਾ ਕਰਨ ਲੱਗ ਪੈਂਦੇ ਹਾਂ। ਇਹ ਕਵਿਤਾ ਦੀ ਪੜਚੋਲ ਤੇ ਮਾਰੂ ਅਸਰ ਰੱਖਦਾ ਹੈ। ਹੋ ਸਕਦਾ ਹੈ ਸਾਡੇ ਮਨ ਦੇ ਝੁਕਾ ਮੂਜਬ ਪਹਿਲੀ ਕਵਿਤਾ ਸਾਨੂੰ ਐਵੇਂ ਹੀ ਚੰਗੀ ਲਗਦੀ ਹੋਵੇ ਜਾਂ ਅਸੀਂ ਕਵੀ ਦੀ ਪ੍ਰਸਿੱਧਤਾ ਤੋਂ ਉਸ ਨੂੰ ਤੇ ਉਸ ਦੀ ਕਵਿਤਾ ਨੂੰ ਉੱਚਾ ਸਮਝਦੇ ਹੋਵੀਏ। ਇਸ ਕਰਕੇ ਕਵਿਤਾ ਦੀ ਪੜਚੋਲ ਸਭ ਇਸ ਤਰ੍ਹਾਂ ਦੇ ਖਿਆਲਾਂ ਤੋਂ ਸੁਤੰਤਰ ਹੋਣੀ ਚਾਹੀਦੀ ਹੈ।

ਕਈ ਵਾਰੀ ਸਾਡਾ ਤਜਰਬਾ ਕਵੀ ਦੇ ਤਜਰਬੇ ਨਾਲ ਰਲ ਜਾਂਦਾ ਹੈ। ਅਸੀਂ ਆਪਣੀਆਂ ਮਿੱਠੀਆਂ-ਯਾਦਾਂ ਦਾ ਜਾਦੂ ਉਸ ਕਵਿਤਾ ਦੇ ਦੁਆਲੇ ਛਿਣਕ ਕੇ ਉਸ ਨੂੰ ਵਧੇਰੇ ਉਚਿਆਂ ਬਣਾ ਦੇਂਦੇ ਹਾਂ। ਇਹ ਪੜਚੋਲ ਵਿਚ ਨੁਕਸ ਪੈਦਾ ਕਰਦੀਆਂ ਹਨ।

ਖਾਸ ਖਾਸ ਸਿਧਾਂਤਾਂ ਨੂੰ ਅਸੀਂ ਮੰਨਦੇ ਹਾਂ। ਹੋ ਸਕਦਾ ਹੈ ਜਦ ਉਹ ਕਵਿਤਾ ਵਿੱਚ ਆਉਣ ਤਾਂ ਅਸੀਂ ਬਿਨਾਂ ਸਮਝੇ