ਪੰਨਾ:PUNJABI KVITA.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੧)

ਤੇ ਮੁਹਾਵਰੇ ਆ ਵੜੇ। ਕਈ ਚੀਜ਼ਾਂ ਮੁਸਲਮਾਨ ਜੋ ਨਾਲ ਲਿਆਏ, ਉਨ੍ਹਾਂ ਦੇ ਨਾਂ ਵੀ ਨਾਲ ਆ ਗਏ।
ਦੂਜਾ ਅਸਰ ਅਰਬੀ, ਫ਼ਾਰਸੀ ਦਾ ਪੰਜਾਬੀ ਤੇ ਇਹ ਹੋਇਆ ਕਿ ਫ਼ਾਰਸੀ ਦੇ ਵਿਆਕਰਣਿਕ ਚਿੰਨ੍ਹ ਵੀ ਪੰਜਾਬੀ ਵਿਚ ਵਰਤੀਣ ਲਗ ਪਏ; ਜਿਵੇਂ:
ਫਰੀਦਾ ਇਨੀ ਨਿਕੀ ਜੰਘੀਐ ਥਲ ਡੂਗਰ ਭਵਿਓਮਿ।
ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ॥
ਇਥੇ ਭਵਿਓਮਿ (ਮੈਂ ਭੰਵਿਆ) ਵਿੱਚ 'ਮੀਮ' ਫਾਰਸੀ ਵਿਆਕਰਣਿਕ ਚਿੰਨ੍ਹ ਹੈ। ਹੋਰ ਕਈ ਤਰ੍ਹਾਂ ਫਾਰਸੀ ਵਜ਼ਨਾ ਉਤੇ ਪੰਜਾਬੀ ਲਫ਼ਜ਼ ਬਣ ਗਏ; ਜਿਵੇਂ-ਸਮਝਦਾਰ,ਬੇ-ਸਮਝੀ। ਇਥੇ 'ਦਾਰ' (ਫਾਰਸੀ ਅੰਤ ਮਾਤ੍ਰ) ਅਤੇ 'ਬੇ' (ਫਾਰਸੀ ਆਦਿ ਮਾਤ੍ਰ) ਵਰਤੀ ਗਈ ਹੈ। ਪੰਜਾਬੀ ਵਿਚ ਇਕ ਹੋਰ ਬਦਲੀ ਹੋ ਗਈ। ਅਗੇ ਲਿਖਾਰੀ ਲੋਗ ਸ਼ਬਦਾਂ ਨੂੰ ਬਹੁਤ ਸੰਕੋਚ ਕੇ ਲਿਖਦੇ ਹੁੰਦੇ ਸਨ ਕਈ ਵਾਰ ਕਿਰਿਆ ਨੂੰ ਲੋਪ ਰਖਦੇ ਹੁੰਦੇ ਸਨ ਅਤੇ ਵਿਚ, ਉਤੇ ਆਦਿ ਸੰਬੰਧਕਾਂ ਦੇ ਭਾਵ ਪ੍ਰਗਟ ਕਰਨ ਲਈ ਕੋਈ ਵਖਰੇ ਸ਼ਬਦ ਨਹੀਂ ਸਨ ਵਰਤੇ ਜਾਂਦੇ, ਸਗੋਂ ਸ਼ਬਦਾਂ ਨਾਲ ਹੀ ਸਿਹਾਰੀ ਬਿਹਾਰੀ ਤੇ ਔਂਕੜ ਲਾ ਕੇ ਕੰਮ ਕਢ ਲੈਂਦੇ ਹੁੰਦੇ ਸਨ। ਪਰ ਹੁਣ ਫ਼ਾਰਸੀ ਦੀਆਂ ਸੁਭਾ ਸੀ ਕਿ ਗਲ ਨੂੰ ਖੋਲ੍ਹ ਕੇ ਲਿਖਣਾ। ਇਸ ਦਾ ਅਸਰ ਪੰਜਾਬੀ ਤੇ ਪਿਆ। ਫ਼ਾਰਸੀ ਦੀਆਂ ਤਸ਼ਬੀਹਾਂ ਵੀ ਖੂਬ ਵਰਤੀਆਂ ਜਾਂਦੀਆਂ ਸਨ। ਜਿਵੇਂ ਪਲਕਾਂ ਨੂੰ ਤੀਰ, ਅੱਖਾਂ ਨੂੰ ਨਰਗਸ, ਕਦ ਨੂੰ ਸਰੂ ਤੇ ਗ਼ਰਦਨ ਨੂੰ