ਪੰਨਾ:PUNJABI KVITA.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੩)

ਇਕ ਹਨੇਰੀ ਕੋਠੜੀ ਦੂਜਾ ਮਿਤਰ ਵਿਛੁੰਨੇ।
ਕਾਲਿਆ ਹਰਨਾ ਚਰ ਗਇਓਂਂ ਸ਼ਾਹ ਹੁਸੈਨ ਦੇ ਬੰਨੇ।

[ਸ਼ਾਹ ਹੁਸੈਨ]


ਘੁੰਗਟ ਖੋਲ੍ਹ ਮੁਖ ਵੇਖ ਨਾ ਮੇਰਾ,
ਐਬ ਨਿਮਾਣੀ ਦੇ ਕੱਜ ਓ ਯਾਰ।
ਡੂੰਘੀ ਨਦੀ ਤੇ ਤੁਲਾ ਪੁਰਾਣਾ,
ਤਰਸਾਂਂ ਕਿਹੜੇ ਚੱਜ ਓ ਯਾਰ।
ਹਾਜੀ ਲੋਕ ਮੱਕੇ ਨੂੰ ਜਾਂਦੇ,
ਮੇਰਾ ਤੂਏਂਂ ਹੱਜ ਓ ਯਾਰ।
ਬੁਲ੍ਹਾ ਸ਼ਹੁ ਮੈਂ ਜ਼ਾਹਰ ਡਿੱਠਾ,
ਮੂੰਹ ਥੀਂਂ ਲਾਹ ਕੇ ਲੱਜ ਓ ਯਾਰ।

[ਬੁਲ੍ਹੇ ਸ਼ਾਹ]


ਅੰਬਰ ਕਾਲਾ ਇਤ ਬਿਧ ਹੋਇਆ,ਅਸਾਂ ਦਰਦਵੰਦਾਂ ਦੀਆਂ ਆਹੀਂ।
ਤਾਰੇ-ਚਿਣਗਾਂ ਜੁਸੇ ਵਿਚੋਂ ਅੰਬਰ ਗਈਆਂ ਤਦਾਹੀਂ

[ਦਮੋਦਰ]


ਮੇਘਲਿਆ! ਵੱਸ ਭਾਗਾਂ ਭਰਿਆ, ਤੁਧ ਔਝੜ ਦੇਸ ਵਸਾਏ।
ਭਲਕੇ ਫੇਰ ਕਰੀਂ ਝੜ ਏਵੇਂ, ਮੈਰਾ ਪੀਅ ਪਰਦੇਸ ਨਾ ਜਾਏ।

ਵਗ ਵਾਏ ਪਰਸੁਆਰਥ ਭਰੀਏ, ਜਾਵੀਂ ਤਖ਼ਤ ਹਜ਼ਾਰੇ।
ਆਖੀਂ ਯਾਰ ਰਾਂਝਣ ਨੂੰ ਮਿਲ ਕੇ, ਅਸੀਂ ਤੈਂ ਮਨੋਂ ਵਿਸਾਰੇ।

[ਹਾਸ਼ਮ]