ਪੰਨਾ:Pardesi Dhola.pdf/20

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ



ਪਰਦੇਸੀ ਢੋਲਾ

ਇਹ ਮੂਰਤ ਉਸ ਉੱਚੇ ਦਾ ਸੱਚਾ ਪਰਛਾਵਾਂ ਹੈ
ਵਤਨ ਦੀ ਧਰਤੀ ਉੱਤੇ ਪੈਂਦਾ

ਮੂਰਤ ਅੰਦਰ ਸਿੰਘ ਅਜੀਤ
ਬਣਿਆ ਬੈਠਾ ਹਸਨ ਖ਼ਾਨ ਈਰਾਨ ਦਾ ਵਾਸੀ
ਕਦੀ ਤਾਂ ਬੋਲੇ ਫ਼ਾਰਸ ਤੁਰਕੀਕਦੇ ਸਪੇਨੀਕਦੇ ਇਤਾਲੀ
ਪਰ ਤੱਕਦੀ ਅੱਖ ਪੰਜਾਬੀ ਹੈ

ਨਹਿਰੂ ਸਰਕਾਰੇ-ਦਰਬਾਰੇ ਕਹਿੰਦਾ-
ਇਸਨੂੰ ਅਪਣੇ ਘਰ ਜਾਣ ਦਾ
ਮਾਂ ਦੇ ਪੈਰੀਂ ਪੈ ਕੇ ਮਰ ਜਾਣ ਦਾ ਹੱਕ ਤਾਂ ਦੇਵੋ

ਨਾ ਕਾਗ਼ਜ਼ ਨਾ ਅੱਖਰ ਦੱਸਦੇ
ਕਿਹੜਾ ਖ਼ਿਆਲ ਸੀ ਜਿਹੜਾ ਹਰਦਮ ਨਾਲ਼ ਓਸਦੇ ਰਹਿੰਦਾ ਸੀ
ਕਿਸਦੇ ਨਾਮ ਸਹਾਰੇ ਉਹ ਦਰਦ ਹਿਜਰ ਦਾ ਸਹਿੰਦਾ ਸੀ

ਜੋਗੀ ਬੈਠਾ ਮਿੱਟੀ ਫੋਲ਼ੇ
ਇਹ ਜਾਣਦਿਆਂ ਵੀ
ਨਹੀਂ ਲਭਣੇ ਲਾਲ ਗੁਆਚੇ
ਸਦੀ ਪੁਰਾਣੀ ਕਿੰਨੀਆਂ ਪੁਸ਼ਤਾਂ ਲੇਖੇ ਲੱਗੀਆਂ
ਤਕਦੀਰ ਨਾ ਬਦਲੀ ਲੋਕਾਂ ਦੀ

  • ਰਤਨ ਸਿੰਘ, ਸੰਤੋਖ ਸਿੰਘ, ਤੇਜਾ ਸਿੰਘ ਸੁਤੰਤਰ, ਦਾਦਾ ਅਮੀਰ ਹੈਦਰ, ਕੁਰਬਾਨ ਇਲਾਹੀ, ਰਾਮ ਕ੍ਰਿਸ਼ਨ ਇਹ ਸਾਰੇ ਗ਼ਦਰ-ਕਿਰਤੀ ਪਾਰਟੀ ਦੇ ਆਗੂ ਸਨ। ਆਖਿਰ ਨਹਿਰੂ ਨੇ ਅੱਧੀਓਂ ਵਧ ਉਮਰ ਜਲਾਵਤਨ ਰਹੇ ਅਜੀਤ ਸਿੰਘ ਨੂੰ ਆਜ਼ਾਦ ਭਾਰਤ ਦੀ ਸਰਕਾਰ ਬਣਨ ਵੇਲੇ ਵਤਨ ਸੱਦਿਆ ਸੀ। ਅਜੀਤ ਸਿੰਘ ਚੌਦਾਂ ਪੰਦਰਾਂ ਅਗਸਤ ਸੰਨ ਸੰਤਾਲ਼ੀ ਦੀ ਰਾਤ ਨੂੰ ਪੂਰੇ ਹੋਏ ਸਨ। ਰਵਾਇਤ ਹੈ ਕਿ ਉਨ੍ਹਾਂ ਆਖ਼ਿਰੀ ਸਾਹ ਲੈਣ ਵੇਲੇ ਆਪਣੀ ਪਤਨੀ ਹਰਨਾਮ ਕੌਰ ਦੇ ਪੈਰੀਂ ਪੈ ਕੇ ਚੰਗਾ ਪਤੀ ਨਾ ਬਣ ਸਕਣ ਦੀ ਭੁੱਲ ਬਖ਼ਸ਼ਾਈ ਸੀ। ਕਾਗ਼ਜ਼ਾਂ ਵਿਚ ਨਹਿਰੂ ਦੀ ਤਸਦੀਕ ਕੀਤੀ ਅਜੀਤ ਸਿੰਘ ਦੀ ਤਸਵੀਰ ਪਈ ਹੈ, ਜੋ ਉਨ੍ਹਾਂ ਨੇ ਸੰਨ 40 ਵਿਚ ਅੰਗਰੇਜ਼ ਹਾਕਮਾਂ ਨੂੰ ਪਾਸਪੋਰਟ ਵਾਸਤੇ ਅਰਜ਼ੀ ਦੇ ਨਾਲ਼ ਘੱਲੀ ਸੀ। ਅਰਜ਼ੀ ਰੱਦ ਹੋ ਗਈ ਸੀ।

[16]