ਪੰਨਾ:Pardesi Dhola.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਲੰਦਨ ਦੀ ਅੱਖ

'ਲੰਡਨ ਆਈਂ' ਨਾਂ ਦਾ 445 ਫ਼ਟ ਉੱਚਾ ਪੰਘੂੜਾ, ਜਿਸ `ਤੇ ਚੜ੍ਹਿਆਂ ਸਾਰਾ ਸ਼ਹਿਰ ਦਿਸਦਾ ਹੈ। ਇਹਨੂੰ ਬਣਾਣ ਵਾਲ਼ਿਆਂ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਪੰਘੂੜਾ ਹੈ

ਅੰਧੇਰੇ ਵਿਚ ਲੰਦਨ ਦੀ ਅੱਖ ਦੇਖ ਰਹੀ ਹੈ
ਮੇਰਾ ਲੰਦਨ ਤਾਂ ਘੁਰਨਾ ਹੈ ਧਰਤੀ ਦੀ ਇਸ ਗੁੱਠ ਦੇ ਅੰਦਰ

ਉਸ ਬੈਂਚ 'ਤੇ ਅਸੀਂ ਬੈਠੇ ਸਾਂ ਇਕ ਵਾਰੀ
ਅਸਾਂ ਇਕੱਠਿਆਂ ਸਾਹ ਲਿਆ ਸੀ
ਸਾਰੀ ਗੱਲ ਕਹਿ ਦਿੱਤੀ ਸੀ ਇੱਕੋ ਸਾਹੇ
ਮੈਂ ਹਾਲੇ ਵੀ ਵਿਛੜਨ ਵੇਲੇ ਦੀ ਜੱਫੀ ਵਿਚ ਹਾਂ

ਓਥੇ ਮੇਰੀ ਵੇਲ ਵਧੀ ਸੀ
ਲੱਭਾ ਸੀ ਮੈਨੂੰ ਲਾਲ ਗੁਆਚਾ

ਉਨ੍ਹਾਂ ਸੜਕਾਂ ਮੈਨੂੰ ਰਾਹ ਦਿੱਤਾ ਸੀ ਜਾਣ ਪਰਦੇਸੀ

ਉਸ ਥਾਵੇਂ ਮੇਰੇ ਮੁਰਸ਼ਦ ਦਾ ਤਕੀਆ ਹੈ
ਸਿਰ ਹੇਠ ਕਿਤਾਬਾਂ ਲੈ ਕੇ ਸੁੱਤਾ
ਜਾਗਦਾ ਸੁਪਨਾ ਦੇਖ ਰਿਹਾ ਹੈ।

ਔਥੇ ਮੇਰਾ ਚੁੱਲ੍ਹਾ ਬਲ਼ਦਾ
ਦੁੱਖਾਂ ਦੀ ਰੋਟੀ ਸੜਨ ਲੱਗੀ ਹੈਧੂੰਆਂ ਦੇਖੋ

ਏਸ ਅੱਖ ਚੋਂ ਟ੍ਹੇਮਜ਼ ਦਰਿਆ ਵਹਿੰਦਾ ਹੈ

ਅੰਧੇਰੇ ਵਿਚ ਲੰਦਨ ਦੀ ਅੱਖ ਦੇਖ ਰਹੀ ਹੈ

[40]