ਪੰਨਾ:Pardesi Dhola.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਜੌਨ੍ਹ ਬਰਜਰ

ਪਰਦੇਸੀ ਬੋਲ

ਧਰਤੀ ਦੀ ਇਕ ਨੁੱਕਰੇ ਇਕਲ਼ਵਾਂਝੇ
ਮੈਂ ਦੱਬ ਛੱਡਿਆ ਹਰ ਬੋਲ ਹਰ ਸੁਰ
ਅਪਣੀ ਮਾਂ-ਬੋਲੀ ਦਾ

ਓਥੇ ਓਹ ਪਈਆਂ ਹਨ
ਜਿਕਣ ਚੀਲਾਰੂ[1]ਦੀਆਂ ਸੂਈਆਂ
ਕੀੜੀਆਂ ਕੱਠੀਆਂ ਕੀਤੀਆਂ ਕਰਕੇ ਤਿਣਕਾ ਤਿਣਕਾ

ਇਕ ਦਿਨ ਮੇਰੇ ਵਰਗਾ ਪਾਂਧੀ ਕਿਤਿਓਂ ਆਉਣਾ
ਓਸਦੇ ਉੱਭੇ ਸਾਹ ਹਟਕੋਰੇ ਸੁਣ ਕੇ
ਦੱਬੇ ਸੁਰ ਮਚਣ ਲਗ ਜਾਵਣਗੇ

ਨਿੱਘੀ ਮਾਂ ਦੀ ਬੁੱਕਲ਼ ਵਿਚ ਜਿਉਂ
ਸਾਰੀ ਰਾਤ ਉਹਦੇ ਕੰਨੀਂ ਪੈਣਾ
ਸੱਚ ਮਾਂ-ਬੋਲੀ ਦਾ ਲੋਰੀ ਵਰਗਾ

[73]

  1. *ਚੀਲ੍ਹ ਦੇ ਰੁੱਖ ਦਾ ਫਲ਼