ਪੰਨਾ:Phailsufian.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/98


ਕਿਤਾਬ। ਚੰਗੀ ਲਿਖੀ ਕਿਤਾਬ ਜਿਹਦੇ ਵਿਚ ਬੰਦਾ ਨਵੇਂ ਖ਼ਿਆਲ ਲਭ ਸਕੇ ਅਤੇ ਚੰਗੀ ਕਲਮ ਜਿਹਦੇ ਕਲਮ ਜਿਹਦ ਨਾਲ਼ ਬੰਦਾ ਅਪਣੇ ਖ਼ਿਆਲ ਦੂਜਿਆਂ ਤਕ ਪਹੁੰਚਾ ਸਕੇ।

ਮੈਂ ਅਜ ਤਕ ਜਿੰਨੀਆਂ ਕਿਤਾਬਾਂ ਪੜ੍ਹੀਆਂ ਹਨ, ਉਹ ਬਿਨਾਂ ਕਿਸੇ ਦੀ ਰਾਹਬਰੀ ਤੋਂ ਪੜ੍ਹੀਆਂ ਹਨ। ਮੈਂ ਇੱਕੋ ਵੇਲੇ ਕਈ ਕਿਤਾਬਾਂ ਪੜ੍ਹਦਾ ਹਾਂ; ਇਕ ਛੱਡ ਕੇ ਦੂਜੀ ਚੁੱਕ ਲੈਂਦਾ ਹਾਂ। ਕਿਤਾਬ ਸੁੰਘਿਆਂ ਪਤਾ ਲਗ ਜਾਂਦਾ ਹੈ ਕਿ ਇਹ ਕਿਹੋ ਜਿਹੀ ਹੋਏਗੀ। ਪੈੱਨ ਨਾਲ਼ ਨਿਸ਼ਾਨ ਲਾਉਣ ਦੀ ਹਿੰਮਤ ਨਹੀਂ ਹੁੰਦੀ; ਪੈਨਸਿਲ ਨਾਲ਼ ਨਿਸ਼ਾਨ ਲਾ ਕੇ ਅਖ਼ਰੀਲੇ ਕੋਰੇ ਸਫ਼ੇ 'ਤੇ ਹਵਾਲਾ ਲਿਖ ਲਈਦਾ ਹੈ। ਸੱਜਣ ਦੇ ਹੱਥ ਵਾਂਙ ਕਿਤਾਬ ਦੁਲਾਰਦਾ ਹਾਂ। ਜੇ ਕੋਈ ਦਿਲੋ-ਦਿਮਾਗ਼ ਨੂੰ ਛੁਹਣ ਵਾਲ਼ਾ ਫ਼ਿਕਰਾ ਹੋਵੇ, ਤਾਂ ਕਿਤਾਬ ਅੱਖਾਂ ਮੁੰਦ ਕੇ ਉਹਨੂੰ ਰੂਹ ਵਿਚ ਰਚਾਉਂਦਾ ਹਾਂ। ਜੇ ਲਿਖਾਰੀ ਦੀ ਤਸਵੀਰ ਨਾਲ਼ ਛਪੀ ਹੋਵੇ, ਤਾਂ ਇਸ ਨੂੰ ਵਾਰ ਵਾਰ ਦੇਖਦਾ ਹਾਂ ਤੇ ਚੁੰਮੇ ਬਿਨਾਂ ਨਹੀਂ ਰਹਿ ਹੁੰਦਾ। ਲਿਖਾਰੀ ਨੂੰ ਕਿਥੇ ਪਤਾ ਹੁੰਦਾ ਹੈ ਕਿ ਦੂਰ ਕਿਤੇ ਕੋਈ ਉਹਦੀ ਕਿਤਾਬ ਸਜਲ ਅੱਖੀਆਂ ਨਾਲ਼ ਪੜ੍ਹ ਰਿਹਾ ਹੈ ਤੇ ਚੁੰਮ ਰਿਹਾ ਹੈ। ਨਰੂਦਾ ਨੂੰ ਪਤਾ ਸੀ ਕਿ ਚੇ ਗੂਵਾਰੇ ਦੀ ਬੰਦੂਕ ਨਾਲ਼ ਉਹਦੀਆਂ ਕਵਿਤਾਵਾਂ ਦੀ ਕਿਤਾਬ ਵੀ ਹੁੰਦੀ ਸੀ। ਮੇਰੇ ਕਿਸੇ ਪਿਆਰੇ ਮਿਤ੍ਰ ਨੇ ਇਲੀਆ ਇਹਰੁਨਬਰਗ ਦੀ ਕਿਤਾਬ ਪੜ੍ਹ ਕੇ ਉਹਨੂੰ ਲੰਮੀ ਚਿੱਠੀ ਲਿਖੀ ਸੀ, ਇਹ ਅਣਜਾਣਦਿਆਂ ਕਿ ਇਹਰੁਨਬਰਗ ਬੜੇ ਸਾਲ ਪਹਿਲਾਂ ਪੂਰਾ ਹੋ ਚੁੱਕਾ ਸੀ।

1988 ਦੇ ਸਾਲ ਜੋ ਕਿਤਾਬ ਮੈਨੂੰ ਸਭ ਤੋਂ ਵਧ ਚੰਗੀ ਲੱਗੀ, ਉਹਦਾ ਨਾਂ ਹੈ: ਸੋਵੀਅਤ ਕਾਫ਼ਰ (A Soviet Heretic - ਯੂਨੀਵਰਸਟੀ ਆੱਵ ਸ਼ਿਕਾਗੋ ਪ੍ਰੈੱਸ, ਲੰਡਨ, 1975) ਤੇ ਲਿਖਣ ਵਾਲ਼ੇ ਦਾ ਨਾਂ ਹੈ - ਏਵਗੇਨੀ ਜ਼ਾਮਿਆਤਿਨ। ਇਹ ਕਿਤਾਬ ਲੰਡਨ ਦੀ ਵੱਡੀ ਦੁਕਾਨ ਚ ਐਵੇਂ ਕਿਤਾਬਾਂ ਫੋਲ਼ਦਿਆਂ ਹੱਥ ਲੱਗੀ। ਪਹਿਲਾਂ ਕਦੇ ਜ਼ਾਮਿਆਤਿਨ ਦਾ ਨਾਂ ਵੀ ਨਹੀਂ ਸੀ