ਪੰਨਾ:Phailsufian.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/99

ਸੁਣਿਆ। ਵਰਕੇ ਫੋਲ਼ੇ, ਸੁੰਘੇ; ਤਾਂ ਲੱਗਾ ਕਿ ਇਸ ਵਿਚ ਜ਼ਰੂਰ ਕੋਈ ਬਾਤ ਹੈ। ਦੂਜੇ ਦਹਾਕੇ ਦੀ ਲਿਖੀ, ਅੰਗਰੇਜ਼ੀ ਵਿਚ ਸੰਨ 75 ਵਿਚ ਲੰਡਨ ਵਿਚ ਛਪੀ ਤੇ ਸੰਨ 88 ਵਿਚ ਪੜ੍ਹੀ ਕਿਤਾਬ ਵਾਕਿਆ ਹੀ ਚੰਗੀ ਨਿਕਲ਼ੀ।

ਜ਼ਾਮਿਆਤਿਨ (1884-1937) ਰੂਸੀ ਇਨਕਲਾਬੀ ਸੀ। ਇਹਨੇ ਕਮਿਊਨਿਸਟ ਪਾਰਟੀ ਵਿਚ ਰਲ਼ ਕੇ 1905 ਦੇ ਇਨਕਲਾਬ ਵਿਚ ਹਿੱਸਾ ਪਾਇਆ, ਕੈਦ ਤੇ ਜਲਾਵਤਨੀ ਕੱਟੀ। ਪਹਿਲਾਂ ਪੇਸ਼ੇ ਵਜੋਂ ਜਹਾਜ਼ਸਾਜ਼ ਸੀ। ਰੂਸ ਦੇ ਪਹਿਲੇ ਬਰਫ਼ਤੋੜ ਸਮੁੰਦਰੀ ਜਹਾਜ਼ ਦੀ ਵਿਉਂਤ ਇਹਨੇ ਬਣਾਈ ਸੀ। ਇਹਨੇ ਨਾਵਲ, ਲੇਖ ਤੇ ਕਹਾਣੀਆਂ ਲਿਖੀਆਂ। ਕਈ ਇਹਨੂੰ ਗੋਰਕੀ ਤੇ ਬੈਲੀ ਦੇ ਬਰਾਬਰ ਦਾ ਲੇਖਕ ਮੰਨਦੇ ਹਨ। ਇਨਕਲਾਬ ਬਾਅਦ ਇਹ ਰੂਸੀ ਲਿਖਾਰੀਆਂ ਦੀਆਂ ਸਭਾਵਾਂ ਦਾ ਆਗੂ ਰਿਹਾ ਤੇ ਕਈ ਸਾਹਿਤਕ ਪਰਚਿਆਂ ਦਾ ਐਡੀਟਰ। ਦੁਨੀਆ ਦਾ ਚੰਗਾ ਸਾਹਿਤ ਰੂਸੀ ਵਿਚ ਛਾਪਣ ਦੇ ਵੱਡੇ ਉਦਮ ਚ ਇਹਨੇ ਗੋਰਕੀ ਦਾ ਸਾਥ ਦਿੱਤਾ।

ਸੋਵੀਅਤ ਕਾਫ਼ਰ ਕਿਤਾਬ ਵਿਚ ਸਾਹਿਤ ਤੇ ਸਾਹਿਤਕ ਮਸਲ੍ਹਿਆਂ ਬਾਰੇ, ਰੂਸੀ ਸਾਹਿਤ ਬਾਰੇ ਲੇਖ, ਦੁਨੀਆ ਦੇ ਲਿਖਾਰੀਆਂ ਬਾਰੇ ਅਤੇ ਰੂਸੀ ਲਿਖਾਰੀਆਂ ਦੇ ਖ਼ਾਕੇ ਹਨ।

ਕਿਤਾਬਾਂ ਬਾਰੇ ਜ਼ਾਮਿਆਤਿਨ ਲਿਖਦਾ ਹੈ: ਕਿਤਾਬਾਂ ਬਾਰੂਦ ਵਾਂਙ ਹੀ ਹੁੰਦੀਆਂ ਹਨ। ਫ਼ਰਕ ਸਿਰਫ਼ ਏਨਾ ਹੈ ਕਿ ਬਾਰੂਦ ਇੱਕੋ ਵਾਰ ਫਟਦਾ ਹੈ ਤੇ ਕਿਤਾਬ ਹਜ਼ਾਰਾਂ ਵਾਰ ਧਮਾਕਾ ਕਰਦੀ ਹੈ। ਜਿਦਣ ਪਹਿਲੀ ਕਿਤਾਬ ਲਿਖੀ ਗਈ ਸੀ, ਓਦਣ ਤੋਂ ਬੰਦਾ ਬਾਂਦਰ ਨਹੀਂ ਸੀ ਰਿਹਾ। ਪਰ ਬਾਂਦਰ ਨੇ ਇਹ ਗੱਲ ਅੱਜ ਤਕ ਭੁਲਾਈ ਨਹੀਂ। ਇਹਨੂੰ ਕਿਤਾਬ ਦੇ ਕੇ ਦੇਖੋ - ਇਹ ਇਹਨੂੰ ਇਕਦਮ ਪਾੜ ਦਏਗਾ ਤੇ ਪੈਰਾਂ ਚ ਰੋਲ਼ ਦਏਗਾ।

ਇਸ ਕਿਤਾਬ ਵਿਚ ਦੋ ਖ਼ਾਸ ਲੇਖ ਹਨ: ਸਾਹਿਤ, ਇਨਕਲਾਬ, ਵਿਘਟਨ Entropy ਤੇ ਹੋਰ ਮਸਲ੍ਹਿਆਂ ਬਾਰੇ ਅਤੇ ਨਿਸ਼ਾਨਾ।

ਪਹਿਲੇ ਲੇਖ ਵਿਚ ਲਿਖਾਰੀ ਪੁੱਛਦਾ ਹੈ: "ਅੰਤਿਮ, ਸਰਬਉੱਚ ਤੇ ਮਹਾਨਤਮ ਹਿੰਦਸਾ ਕਿਹੜਾ ਹੈ? ਪਰ ਇਹ ਕੀ ਗੱਲ ਹੋਈ? ਜੇ