ਪੰਨਾ:Phailsufian.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/100

ਹਿੰਦਸਿਆਂ ਦਾ ਕੋਈ ਅੰਤ ਨਹੀਂ, ਤਾਂ ਆਖ਼ਰੀ ਹਿੰਦਸਾ ਕੋਈ ਕਿਵੇਂ ਹੋ ਸਕਦਾ ਹੈ?

"ਤਾਂ ਫੇਰ ਤੁਸੀਂ ਆਖ਼ਰੀ ਇਨਕਲਾਬ ਦੀ ਗੱਲ ਕਿਵੇਂ ਕਰਦੇ ਹੋ? ਕੋਈ ਇਨਕਲਾਬ ਆਖ਼ਰੀ ਨਹੀਂ ਹੁੰਦਾ। ਇਨਕਲਾਬ ਅੰਤਹੀਨ ਹਨ। ਇਨਕਲਾਬ ਹਰ ਥਾਂ, ਹਰ ਸ਼ੈਅ ਵਿਚ ਹੈ। ਸਮਾਜੀ ਇਨਕਲਾਬ ਦੀ ਗਿਣਤੀ ਬੇਅੰਤ ਗਿਣਤੀਆਂ ਚ ਹੁੰਦੀ ਹੈ।ਇਨਕਲਾਬ ਦਾ ਨੇਮ ਸਮਾਜੀ ਨੇਮ ਨਹੀਂ, ਇਹ ਸਰਵਵਿਆਪੀ ਨੇਮ ਹੈ, ਜਿਵੇਂ ਐਨਰਜੀ ਦੀ ਸੰਭਾਲ਼ ਤੇ ਖ਼ਤਮ ਹੋਣ ਦੇ ਨੇਮ ਹਨ। ਕਿਸੇ ਦਿਨ ਕੋਈ ਇਨਕਲਾਬ ਦੇ ਨੇਮ ਦਾ ਫ਼ਾਰਮੂਲਾ ਬਣਾ ਲਏਗਾ ਅਤੇ ਇਸ ਵਿਚ ਕੌਮਾਂ, ਤਬਕੇ, ਤਾਰੇ ਤੇ ਕਿਤਾਬਾਂ ਹਿੰਦਸਿਆਂ ਚ ਲਿਖੀਆਂ ਜਾਣਗੀਆਂ।...ਸਿਰਫ਼ ਕਾਫ਼ਰ ਹੀ ਇਨਸਾਨੀ ਸੋਚ ਖ਼ਤਮ ਹੋਣੋਂ ਬਚਾਉਂਦੇ ਨੇ। ਕਾਫ਼ਰ ਸਾਹਿਤ ਵਾਸਤੇ ਲਾਜ਼ਮੀ ਹੁੰਦੇ ਹਨ। ਜੇ ਕਾਫ਼ਰ ਹੈ ਨਹੀਂ, ਤਾਂ ਇਹ ਘੜ ਲੈਣੇ ਚਾਹੀਦੇ ਹਨ।

"ਜਿਹੜਾ ਸਾਹਿਤ ਜੀਉਂਦਾ-ਜਾਗਦਾ ਹੈ, ਉਹ ਬੀਤੇ ਸਮੇਂ ਜਾਂ ਹੁਣ ਦੇ ਸਮੇਂ ਨਾਲ਼ ਜੀਉਂਦਾ ਹੈ। ਅੱਜ ਸਾਨੂੰ ਸਾਹਿਤ ਵਿਚ ਵਿਸ਼ਾਲ ਦਾਰਸ਼ਨਿਕ ਦਿਸਹੱਦਿਆਂ ਦੀ ਲੋੜ ਹੈ; ਜੋ ਜਹਾਜ਼ਾਂ ਦੇ ਮਸਤੂਲਾਂ ਤੋਂ, ਹਵਾਈ ਜਹਾਜ਼ਾਂ ਤੋਂ ਨਜ਼ਰ ਆਉਂਦੇ ਹੋਣ। ਸਾਨੂੰ ਸਭ ਤੋਂ ਵਧ ਖ਼ੌਫ਼ਨਾਕ, ਸਭ ਤੋਂ ਵਧ ਨਿਡਰ ਤੇ ਆਖ਼ਰੀ ਸਵਾਲ ਪੁੱਛਦੇ ਰਹਿਣਾ ਚਾਹੀਦਾ ਹੈ: ਕਿਉਂ? ਤੇ ਅੱਗੇ ਕੀ? ਇਹ ਸਵਾਲ ਬੱਚੇ ਪੁੱਛਦੇ ਹੁੰਦੇ ਹਨ। ਬੱਚੇ ਸਭ ਤੋਂ ਵਧ ਦਲੇਰ ਦਾਰਸ਼ਨਿਕ ਹੁੰਦੇ ਹਨ। ਇਹ ਜ਼ਿੰਦਗੀ ਵਿਚ ਨੰਗੇ ਪ੍ਰਵੇਸ਼ ਕਰਦੇ ਹਨ। ਇਹ ਧਰਮ, ਸਿਧਾਂਤ, ਪਰਮ ਸੱਚ ਦੇ ਅੰਜੀਰ ਦੇ ਪੱਤੇ ਨਾਲ਼ ਨਹੀਂ ਕੱਜੇ ਹੁੰਦੇ। ਕੁਦਰਤ ਵਿਚ ਕੋਈ ਸ਼ੈਅ ਟਿਕੀ ਹੋਈ ਨਹੀਂ। ਸਾਰੇ ਸੱਚ ਪੂਰੇ ਸਹੀ ਨਹੀਂ ਹੁੰਦੇ। ਇਹ ਵਿਰੋਧ-ਵਿਕਾਸ ਦਾ ਤੱਤ ਹੈ - ਅੱਜ ਦੇ ਸੱਚ ਭਲ਼ਕੇ ਗ਼ਲਤੀਆਂ ਬਣ ਜਾਂਦੇ ਹਨ। ਅੰਤਿਮ ਗਿਣਤੀ ਕਿਤੇ ਨਹੀਂ ਹੈ।"

ਤਬਕਾਤੀ ਨਫ਼ਰਤ ਸਮਾਜਵਾਦੀ ਯਥਾਰਥਵਾਦ ਦੀ ਗਿਰੀ ਸਮਝੀ ਜਾਂਦੀ ਹੈ। ਜ਼ਾਮਿਆਤਿਨ ਅਪਣੇ ਲੇਖ ਨਿਸ਼ਾਨਾ ਦੇ ਸ਼ੁਰੂ ਵਿਚ ਲਿਖਦਾ