ਪੰਨਾ:Phailsufian.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੈਲਸੂਫੀਆਂ/105

ਛਾਤੀ ਤੇਰੀ ਪੁਤ ਮੰਗਦੀ
ਤੇਰੇ ਪੱਟ ਮੰਗਦੇ ਮੁਕਲਾਵਾ।

ਇੱਕੋ ਦਾਣੇ ਤੋਂ ਬੋਹਲ਼ ਦਾ ਪਤਾ ਲਗ ਜਾਂਦਾ ਹੁੰਦਾ ਹੈ। ਇਸ ਇੱਕੋ ਬੋਲੀ ਤੋਂ ਪੰਜਾਬੀ ਲੋਕ ਕਵਿਤਾ ਦੀ ਅਮੀਰੀ ਦਾ ਅੰਦਾਜ਼ਾ ਹੋ ਸਕਦਾ ਹੈ। ਇਹ ਬੋਲੀ ਤੀਵੀਂ ਦੇ ਪਿੰਡੇ ਨੂੰ ਮਾਣਨ ਤੇ ਮਾਣਦਿਆਂ ਦੇਖ ਸਕਣ, ਵਾਤ੍ਸਲਯ ਅਤੇ ਜ਼ਿੰਦਗੀ ਦੀ ਵੇਲ ਹਰੀ ਦੇਖਣ ਦੀ ਅਸੀਸ ਹੈ। ਇਹ ਇਨਸਾਨੀ ਜਿਸਮ ਦੇ ਜਸ਼ਨ ਚ ਸ਼ਾਮਲ ਹੋਣ ਦਾ ਸੱਦਾ ਹੈ।

ਇਬ ਬੋਲੀ ਪਹਿਲਾਂ ਕਿਹਨੇ ਪਾਈ ਹੋਏਗੀ? ਇਹ ਕਿਸੇ ਕੁਆਰੀ ਜਾਂ ਪੇਕੇ ਬੈਠੀ ਵਿਆਹੀ ਕੁੜੀ ਨੂੰ ਸੁਣਾਈ ਗਈ ਹੈ। ਇਹ ਬੋਲੀ ਪਾਣ ਵਾਲ਼ਾ ਕਿੰਨਾ ਸੁਹਣਾ ਮੁੰਡਾ ਹੋਏਗਾ। ਸੁਹਣੀਆਂ ਅੱਖਾਂ ਵਾਲ਼ਾ। ਸਾਡੇ ਸਮਾਜ ਵਿਚ ਮੁੰਡੇ ਕੁੜੀ ਦਾ ਇਸ਼ਕ ਤਲਵਾਰ ਦੀ ਧਾਰ ਉੱਤੇ ਤੁਰਨ ਬਰਾਬਰ ਹੁੰਦਾ ਸੀ। ਉਹ ਵੇਲੇ ਹੁਣ ਵਾਲ਼ੇ ਨਹੀਂ ਸਨ। ਅਜ ਜਿੰਨੀ ਖੁਲ੍ਹ ਓਦੋਂ ਕਿਥੇ ਸੀ। ਪਹਿਲਾਂ ਪਿਆਰ ਪਰਵਾਨ ਕਿਹਦਾ ਚੜ੍ਹਦਾ ਸੀ? ਇਕ ਛੁਹ, ਇਕ ਨਜ਼ਰ ਦੇ ਸਰਸ਼ਾਰੇ ਅਪਣੀ ਜੂਨ ਕਟ ਜਾਂਦੇ ਸਨ।

ਇਹ ਬੋਲੀ ਸ਼ਾਇਦ ਛਪਾਰ ਵਰਗੇ ਕਿਸੇ ਮੇਲੇ ਵਿਚ ਕਿਸੇ ਛੜੇ ਨੇ ਜਾਂ ਤਰਸੇਵੇਂ ਦੇ ਮਾਰੇ ਕਿਸੇ ਮਸਫੁੱਟ ਨੇ ਬਲ਼ਦੀ ਮਸ਼ਾਲ ਦੀ ਲੋਏ ਅਪਣੀਆਂ ਨਸ਼ੱਈ ਅੱਖਾਂ ਵਿਚ ਕਿਸੇ ਕੁੜੀ ਨੂੰ ਵਸਾ ਕੇ ਉਚਰੀ ਹੋਏਗੀ। ਸੋਚ ਕੇ ਸਾਹ ਘੁੱਟਦਾ ਹੈ ਕਿ ਜਿਸ ਕੁੜੀ ਲਈ ਇਹ ਬੋਲੀ ਪਾਈ ਗਈ ਹੈ; ਉਹ ਸੁਣ ਨਹੀਂ ਰਹੀ; ਉਹ ਸੁਣ ਸਕਦੀ ਹੀ ਨਹੀਂ। ਦੁਨੀਆ ਦੇ ਬੰਧੇਜ ਦੀ ਬੱਝੀ ਉਹ ਦੂਰ ਕਿਤੇ ਮਰਦ ਦੀ ਛੁਹ ਨੂੰ ਤੜਫਦੀ ਬੈਠੀ ਹੈ। ਕੀ ਇਸ ਬੋਲੀ ਪਾਣ ਵਾਲ਼ੇ ਨੇ ਨੰਗੀ ਤੀਵੀਂ ਦੇਖੀ ਹੋਏਗੀ? ਹਿੱਕ ਤੇ ਪੱਟ? ਓਦੋਂ ਹੁਣ ਵਾਲ਼ੀਆਂ ਬੇਹਯਾ ਤਸਵੀਰਾਂ ਤੇ ਫ਼ਿਲਮਾਂ ਦਾ ਵੀ ਜ਼ਮਾਨਾ ਨਹੀਂ ਸੀ।

ਗੀਤਾਂ ਵਿਚ ਪੰਜਾਬਣ ਸੰਙਦੀ ਨਹੀਂ, ਮਰਦ ਇਸ਼ਾਰਿਆਂ ਨਾਲ਼