ਪੰਨਾ:Phailsufian.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/106

ਗੱਲਾਂ ਕਰਦਾ ਹੈ। ਨੇੜੇ ਹੋਣ ਲਈ ਮਰਦ ਨੂੰ ਔਰਤ ਨਾਲ਼ੋਂ ਵਧ ਮਿਹਨਤ ਕਰਨੀ ਪੈਂਦੀ ਹੈ। ਆਮ ਤੌਰ 'ਤੇ ਔਰਤ ਮਰਦ 'ਤੇ ਤਰਸ ਖਾ ਕੇ ਮਿਹਰਬਾਨ ਹੁੰਦੀ ਹੈ। ਕੁੜੀਆਂ ਨੂੰ ਜੰਮਣਸਾਰ ਜਾਨੋਂ ਮਾਰਨ ਦੀ ਕੁਰੀਤ ਕਰਕੇ ਪੰਜਾਬ ਵਿਚ ਹਾਲੇ ਵੀ ਮਰਦਾਂ ਦੀ ਆਬਾਦੀ ਔਰਤਾਂ ਨਾਲ਼ੋਂ ਵਧ ਹੈ। ਫੇਰ ਮੰਦਹਾਲੀ, ਸੁੰਗੜਦੀਆਂ ਜ਼ਮੀਨਾਂ ਕਰਕੇ ਛੜੇ ਵਧਦੇ ਗਏ। ਮਲਵਈ ਬੋਲੀ ਹੈ - ਘਰ ਦੀ ਨਾਰ ਬਿਨਾਂ, ਕਾਹਦੀਆਂ ਭਰਾਵੋ ਜੂਨਾਂ। - ਅਖਾੜੇ ਚ ਨਿਤਰ ਕੇ ਵੀ ਮਰਦਾਂ ਦੀ ਢਾਣੀ ਵਿਚ ਵੀ ਭਗਤੂ ਦੀ ਸੰਙ ਨਹੀਂ ਗਈ। ਉਹਨੂੰ ਪਤਾ ਹੈ, ਦਿਲ ਦੀ ਗੱਲ ਆਖਿਆਂ ਕੋਈ ਕੰਧ ਨਹੀਂ ਢਹਿ ਜਾਣੀ, ਪਰ ਤਾਂ ਵੀ ਨਹੀਂ ਆਖੀ ਜਾਂਦੀ। ਅੱਗੋਂ ਰੰਨ ਕਿਹੜੀ ਨਿਆਣੀ ਹੈ।

ਬੋਲੀ ਪਾਮਾ ਰੂਹ ਖੁਸ਼ ਕਰ ਦਿਆਂ, ਲੈ ਕੇ ਖੂਪ ਅਨੰਦ ਨੀਂ
ਅੱਡੀਓਂ ਲੈ ਕੇ ਧੁਰ ਚੋਟੀ ਤਾਈਂ, ਰੰਨੇਂ ਗਿਣਾਂ ਅੰਗ ਅੰਗ ਨੀਂ
ਗੋਲ਼ ਵੀਣੀ ਤੇ ਸਜਣ ਚੂੜੀਆਂ, ਭੀੜੀ ਚੜ੍ਹਾਮੇਂ ਵੰਗ ਨੀਂ
ਇੰਦਰ ਲੋਕ ਦੀ ਪਰੀ ਦਿਸੇਂ ਤੂੰ, ਉੜਦੀ ਐਂ ਬਿਨ ਫੰਗ ਨੀਂ
ਧੁੰਨੀ ਤੇਰੀ ਕੌਲ ਸ਼ਰਾਬ ਦਾ, ਪੰਛੀ ਪੀਣ ਭਰ ਭੰਗ ਨੀਂ
ਇਕ ਗੱਲ ਦਾ ਤੈਨੂੰ ਕਹਿਣਾ, ਕੀ ਢਹ ਜੂ ਗੀ ਕੰਧ ਨੀਂ
ਭਗਤੂ ਦੀ ਬੋਲੀ ਨੂੰ ਕੋਈ ਨਿੰਦ ਨ ਸਕੂ ਮਲੰਗ ਨੀਂ
ਆਪੇ ਸਮਝ ਰੰਨੇਂ, ਕਹਿੰਦੇ ਨੂੰ ਲਗਦੀ ਸੰਗ ਨੀਂ

ਇਹ ਬੋਲੀ ਸਾਡੇ ਸਾਹਿਤ ਚ ਕਿਉਂ ਨਹੀਂ ਬੋਲਦੀ? ਸਾਡੀ ਜ਼ਿੰਦਗੀ ਚ ਇਹ ਚੁੱਪ ਕਿਉਂ ਹੈ? ਸਾਡੀ ਬਾਹਲ਼ੀ ਕਵਿਤਾ ਕੀਰਨਿਆਂ ਦੀ ਕਵਿਤਾ ਹੈ। ਪੰਜਾਬੀ ਕੌਮ ਕਿਹਦੀ ਮੁਕਾਣ ਦੇ ਰਹੀ ਹੈ? ਖ਼ੁਸ਼ੀ ਦੁਰਲੱਭ ਹੈ। ਇਹ ਦੁਰਲਭ ਵੇਲਾ ਕਵਿਤਾ ਕਹਾਣੀ ਚ ਕਿਉਂ ਨਹੀਂ ਘਟਦਾ? ਸਾਨੂੰ ਨੱਚਣਾ ਕਿਉਂ ਨਹੀਂ ਆਉਂਦਾ?

ਮਾਰਕਸ ਨੇ ਹਿੰਦੁਸਤਾਨ ਵਿਚ ਬਰਤਾਨਵੀ ਹਕੂਮਤ ਨਾਂ ਵਾਲ਼ੇ