ਪੰਨਾ:Phailsufian.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੈਲਸੂਫੀਆਂ/107

ਲੇਖ ਵਿਚ ਲਿਖਿਆ ਸੀ ਕਿ ਹਿੰਦੁਸਤਾਨ ਆਇਰਲੈਂਡ ਵਰਗਾ ਹੀ ਹੈ:

ਸਮਾਜੀ ਲਿਹਾਜ਼ ਨਾਲ਼ ਹਿੰਦੁਸਤਾਨ ਪੂਰਬੀ ਇਟਲੀ ਨਹੀਂ,
ਆਇਰਲੈਂਡ ਹੈ। ਆਇਰਲੈਂਡ ਵਾਂਙ ਹਿੰਦੁਸਤਾਨੀਆਂ ਦੀ ਧਾਰਮਿਕ
ਪਰੰਪਰਾ ਦੀਆਂ ਦੋ ਗੱਲਾਂ ਵੀ ਸਾਂਝੀਆਂ ਨੇ - ਇੰਦ੍ਰਿਆਵੀ
ਸੁਖਾਵਾਂ ਜਗਤ ਤੇ ਦੁੱਖਾਂ ਦਾ ਜਗਤ। ਇਹ ਧਰਮ ਇਕ ਪਾਸੇ ਤਾਂ
ਇੰਦ੍ਰਿਆਵੀ ਉਛਾਲੇ ਦਾ ਧਰਮ ਹੈ ਅਤੇ ਦੂਜੇ ਪਾਸੇ ਅਪਣੇ ਆਪ
ਨੂੰ ਤਸੀਹੇ ਦੇਣ ਵਾਲ਼ੇ ਤਪ ਦਾ ਧਰਮ।

ਸਾਡੇ ਮਨ ਵਿਚ ਦੁੱਖ ਦਾ ਸੰਸਕਾਰ ਭਾਰੂ ਹੈ, ਤਾਂਹੀਓਂ ਜੋ ਦਿਨ ਲੰਘ ਜਾਏ ਸ਼ੁਕਰ ਕਰੀਦਾ ਹੈ। ਬਰਤਾਨੀਆ ਦੀ ਗ਼ੁਲਾਮੀ ਹੇਠ ਹਿੰਦੁਸਤਾਨ ਅਪਣੀਆਂ ਰੀਤਾਂ ਤੇ ਇਤਿਹਾਸ ਨਾਲ਼ੋਂ ਟੁੱਟ ਗਿਆ। ਸਾਡੇ ਧਰਮ ਦਾ ਇੰਦ੍ਰਿਆਵੀ ਪੱਖ ਧਾਰਮਕ ਸੁਧਾਰਾਂ ਨੇ ਦਬਾ ਕੇ ਰਖ ਦਿੱਤਾ। ਚਿਰ ਹੋਇਆ, ਵਾਰਿਸ ਸ਼ਾਹ ਨੇ ਕਲਾਮ ਰਾਂਝੇ ਵਿਚ ਪੰਜੇ ਇੰਦਰੀਆਂ ਨੂੰ ਮਾਰ ਕੇ ਨਿਰਵਾਣ ਪਦ ਪਹੁੰਚਣ ਦੀ ਝੂਠੀ ਚੇਤਨਾ ਨੂੰ ਰਦ ਕੀਤਾ ਸੀ:

ਰੰਨਾਂ ਨਾਲ਼ੋਂ ਜੋ ਵਰਜਦੇ ਚੇਲਿਆਂ ਨੂੰ
ਉਹ ਗੂਰੂ ਨਾ ਬੰਨ੍ਹ ਕੇ ਚੋਵਣੇ ਨੇ
ਹੱਸ ਖੇਡਣਾ ਤੁਸਾਂ ਚਾ ਮਨ੍ਹਾ ਕੀਤਾ
ਅਸੀਂ ਧੂੰਏਂ ਦੇ ਗੋਹੇ ਨਾ ਢੋਵਣੇ ਨੇ
...

ਰੰਨ ਵੇਖਣੀ ਐਬ ਹੈ ਅੰਨ੍ਹਿਆਂ ਨੂੰ
ਰੱਬ ਅੱਖੀਆਂ ਦਿੱਤੀਆਂ ਵੇਖਣੇ ਨੂੰ
ਰੱਬ ਨੈਣ ਦਿੱਤੇ ਜਗ ਦੇਖਣੇ ਨੂੰ

ਤੀਵੀਂਆਂ ਸਿੰਘ ਸਭਾ ਲਹਿਰ ਨੂੰ ਕੋਸਦੀਆਂ ਹਨ - ਮਰ ਜਾਣ