ਪੰਨਾ:Phailsufian.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/108

ਸਿੰਘ ਸਭੀਏ, ਜਿਨ੍ਹਾਂ ਗਿੱਧੇ ਪਿੰਡਾਂ ਦੇ ਬੰਦ ਕੀਤੇ। - ਇਸੇ ਲਹਿਰ ਨਾਲ਼ ਘੱਗਰਾ ਵੀ ਅਲੋਪ ਹੋ ਗਿਆ। ਬੋਲੀ ਵੀ ਹੈ - ਘੱਗਰਾ ਬਣ ਮੁੰਡਿਆ, ਤੈਨੂੰ ਗੋਰਿਆਂ ਪੱਟਾਂ ਵਿਚ ਪਾਵਾਂ...।

ਤਰੱਕੀਪਸੰਦ ਸਾਹਿਤ ਦੀ ਸੁਰ ਵੀ ਅਖ਼ਲਾਕਪ੍ਰਸਤ ਰਹੀ। ਕਵੀ ਪਿਆਰ ਨੂੰ ਤਰੱਕੀ ਦੇ ਰਾਹ ਦਾ ਰੋੜਾ ਦੱਸੀ ਗਏ। ਇਸੇ ਕਰਕੇ ਸਾਹਿਤ ਵਿਚ ਵਿਅੰਗ ਵੀ ਨਹੀਂ ਹੋਇਆ। ਪੰਜਾਬੀ ਪਿਆਰ ਕਵਿਤਾ ‘ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ...' ਤੋਂ ਚਲ ਕੇ ਬਿਰਹੋਂ ਦੇ ਕੀੜਿਆਂ ਤਕ ਹੀ ਪਹੁੰਚੀ ਹੈ। ਸਾਹਿਤ ਵਿਚ ਔਰਤ ਦੋਸਤ ਨਹੀਂ ਹੈ। ਸਾਡੀ ਕਿਸੇ ਲੇਖਕਾ ਨੇ ਨੰਗੇ ਮਰਦ ਦੇ ਦੀਦਾਰ ਨਹੀਂ ਕੀਤੇ ਲਗਦੇ। ਇਹਦੇ ਨਾਲ਼ੋਂ ਤਾਂ ਪਿੰਡ ਦੀ ਕੁੜੀ ਕਿਤੇ ਅੱਗੇ ਹੈ -


ਤੇਰੀ ਸੇਜ 'ਤੇ ਜੰਜੀਰੀ ਭੁੱਲ ਆਈ ਆਂ
ਮੈਂ ਆਸ਼ਕਾਂ ਦੀ ਤੱਕੜੀ ਤੁੱਲ ਆਈ ਆਂ

ਸੂਟਾ ਖਿੱਚ ਲੈ ਇਸ਼ਕ ਦਾ ਮੇਰਾ
ਦੰਦੀਆਂ ਦਾ ਕੀ ਵੱਢਣਾ

ਯਾਰਾ ਤੇਰਾ ਘੁੱਟ ਭਰ ਲਾਂ
ਤੈਨੂੰ ਦੇਖਿਆਂ ਸਬਰ ਨਾ ਆਵੇ

ਮੇਰਾ ਯਾਰ ਨੀ ਸਰੂ ਦਾ ਬੂਟਾ
ਰੱਬ ਕੋਲ਼ੋਂ ਲਿਆਈ ਮੰਗ ਕੇ

ਹਿੱਕ 'ਤੇ ਝੂट ਗਿਆ
ਜੱਫੀਆਂ ਦੀ ਪੀਂਘ ਬਣਾ ਕੇ