ਪੰਨਾ:Phailsufian.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/110

 ਇੰਦਰਿਆਵੀ ਹੋਣ ਦਾ ਮਤਲਬ ਸਿਰਫ਼ ਲਿੰਗਕ ਹੋਣ ਤੋਂ ਕਢ ਲਿਆ ਜਾਂਦਾ ਹੈ। ਪੱਛਮ ਦਾ ਸਾਰਾ ਧਿਆਨ ਲਿੰਗਕ ਹੈ। ਇਹ ਹੋਰਨਾਂ ਇੰਦਰੀਆਂ ਨੂੰ ਜਾਂ ਅਣਡਿੱਠ ਕਰਦਾ ਹੈ ਜਾਂ ਵਿਗਾੜਦਾ ਹੈ ਤੇ ਜਾਂ ਮਾਰਦਾ ਹੈ। ਇਸ ਨਾਲ਼ ਉਲਾਰ ਤੇ ਕੁਹਜ ਪੈਦਾ ਹੁੰਦਾ ਹੈ। ਭਾਰਤੀ ਦਰਸ਼ਨ ਵਿਚ ਇਕ ਪਾਸੇ ਸਨਾਤਨੀ ਧਰਮ ਔਰਤ ਨੂੰ ਬਾਘਣੀ ਆਖ ਕੇ ਪੰਜੇ ਇੰਦਰੀਆਂ ਨੂੰ ਮਾਰ ਕੇ ਨਿਰਵਾਣ ਪਦ ਪ੍ਰਾਪਤ ਕਰਨ ਦਾ ਕੁਰਾਹ ਹੈ ਅਤੇ ਦੂਜਾ ਸਿਰਾ ਲੱਚਰ ਰਜਨੀਸ਼ਵਾਦ ਹੈ। ਸੁੱਚੇ ਬੰਦੇ ਨੂੰ ਇਹ ਦੋਹਵੇਂ ਰਾਹ ਨਹੀਂ ਪੁੱਗਦੇ।