ਪੰਨਾ:Phailsufian.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਫੈਲਸੂਫੀਆਂ/114

ਨਾ ਇਹ ਸੰਕੋਚ ਪੀਪ ਸ਼ੋਅ ਵਿਚ ਹੁੰਦਾ ਹੈ। ਇਹ ਕਾਮਸੂਤਰ ਦੀ ਤਸਵੀਰ ਵੀ ਨਹੀਂ।

ਅੱਜ ਤਾਈਂ ਕਲਾ ਤੇ ਸਾਹਿਤ ਵਿਚ ਮਰਦ ਨੇ ਹੀ ਔਰਤ ਨੂੰ ਚਿਤਰਿਆ ਹੈ; ਇਹ ਸ਼ਿਕਾਇਤ ਔਰਤ ਕਰਦੀ ਹੈ। ਹੁਣ ਤਕ ਮੈਨੂੰ ਦਸ ਦੇਣਾ ਚਾਹੀਦਾ ਸੀ ਕਿ ਇਹ ਨਾਲ਼-ਦੀ ਤਸਵੀਰ ਔਰਤ ਦੀ ਬਣਾਈ ਹੋਈ ਹੈ ਤੇ ਉਹਦਾ ਨਾਂ ਭਜਨ ਹੁੰਝਨ ਹੈ । ਭਜਨੋ ਨੇ ਇਸ ਤਸਵੀਰ ਦਾ ਇਹ ਅੰਗਰੇਜ਼ੀ ਨਾਂ ਰੱਖਿਆ ਹੈ - ਮਾਈਸੈਲਫ਼ ਯਾਨੀ ਮੇਰਾ ਅਪਣਾ ਆਪ।

ਇਸ ਸਵਾਲ ਦਾ ਜਵਾਬ ਲਭਣਾ ਸੌਖਾ ਨਹੀਂ ਕਿ ਕੀ ਮਰਦ ਔਰਤ ਨੂੰ ਉਸ ਹੱਦ ਤਕ ਸਮਝ ਸਕਦਾ ਹੈ, ਜਿਸ ਹੱਦ ਤਕ ਔਰਤ ਅਪਣੇ ਆਪ ਨੂੰ ਜਾਂ ਔਰਤਜ਼ਾਤ ਨੂੰ ਸਮਝਦੀ ਹੈ? ਕੀ ਵਜ੍ਹਾ ਹੈ ਕਿ ਪੰਜਾਬੀ ਦੀਆਂ ਲੇਖਕਾਵਾਂ ਨੇ ਔਰਤ ਬਾਰੇ ਓਨੀ ਅਪਣੱਤ ਨਾਲ਼ ਨਹੀਂ ਲਿਖਿਆ, ਜਿੰਨਾ ਰਾਜਿੰਦਰ ਸਿੰਘ ਬੇਦੀ ਜਾਂ ਪ੍ਰੇਮ ਪ੍ਰਕਾਸ਼ ਨੇ ਲਿਖਿਆ ਹੈ? ਵਾਰਿਸ ਸ਼ਾਹ ਨੇ ਜਿਵੇਂ ਹੀਰ ਦਾ ਰੂਪ ਬਿਆਨ ਕੀਤਾ ਹੈ, ਓਵੇਂ ਕਿਸੇ ਪੰਜਾਬੀ ਲੇਖਕਾ ਨੇ ਔਰਤ ਨੂੰ ਕਿਉਂ ਨਹੀਂ ਦੇਖਿਆ ਜਾਂ ਉਸ ਲਿਹਾਜ਼ ਨਾਲ਼ ਮਰਦ ਨੂੰ ਕਿਉਂ ਨਹੀਂ ਦੇਖਿਆ?

ਅੱਧੀ ਸਦੀ ਪਹਿਲਾਂ ਅਮ੍ਰਿਤਾ ਸ਼ੇਰਗਿੱਲ ਨੇ ਅਪਣਾ ਨਗਨ ਚਿਤ੍ਰ ਬਣਾਇਆ ਸੀ। ਉਹਦੇ ਵੇਲੇ ਤਾਂ ਲਹੌਰ ਵਿਚ ਤਹਿਲਕਾ ਮਚ ਗਿਆ ਹੋਏਗਾ। ਪਰ ਹੁਣ ਦੇ ਜ਼ਮਾਨੇ ਵਿਚ ਪੰਜਾਬੀ ਚਿਤੇਰੀਆਂ ਅਪਣੇ ਨੰਗੇ ਚਿਤ੍ਰ ਕਿਉਂ ਨਹੀਂ ਬਣਾਉਂਦੀਆਂ? ਭਜਨੋ ਤਾਂ ਇੰਗਲੈਂਡ ਦੀ ਜੰਮਪਲ਼ ਹੈ। ਇਹਨੂੰ ਕਾਹਦਾ ਸੰਕੋਚ ਹੈ?

ਇਸ ਤਸਵੀਰ ਵਾਲ਼ੀ ਤੀਵੀਂ ਦਾ ਸੰਕੋਚ ਹਰ ਕਿਸਮ ਦੀ ਸਮਾਜੀ ਬੰਦਿਸ਼ ਦਾ ਸ਼ੀਸ਼ਾ ਹੈ। ਪੰਜਾਬ ਦਾ ਇਤਿਹਾਸ ਔਰਤ ਨਾਲ਼ ਵਧੀਕੀਆਂ ਨਾਲ਼ ਭਰਿਆ ਪਿਆ ਹੈ। ਸਾਡੇ ਕੁੜੀ ਜੰਮਣਸਾਰ ਮਾਰਨ ਦੀ ਰੀਤ ਇਸ ਸਦੀ ਦੇ ਸ਼ੁਰੂ ਵਿਚ ਹੀ ਬੰਦ ਹੋਈ ਸੀ। (ਹੁਣ ਪੰਜਾਬ ਚ ਕੁੜੀਆਂ ਜੰਮਣੋਂ ਪਹਿਲਾਂ ਹੀ ਮਾਰ ਦੇਣ ਦੇ ਬੁੱਚੜਖ਼ਾਨੇ ਥਾਂ ਪਰ ਥਾਂ ਬਣੇ ਹੋਏ ਹਨ।) ਲੋਹੜੀ,