ਪੰਨਾ:Phailsufian.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਫੈਲਸੂਫੀਆਂ/115

ਰੱਖੜੀ ਵਰਦੇ ਮਰਦ ਅਹੰਕਾਰ ਵਾਲ਼ੇ ਤਿਉਹਾਰ ਪਤਾ ਨਹੀਂ ਕਦੋਂ ਰੱਦ ਹੋਣਗੇ? ਪੰਜਾਬੀ ਵਿਚ ਇਸਤਰੀ ਲਹਿਰ ਦਾ ਹਾਲੇ ਤਾਈਂ ਕੋਈ ਮੂੰਹ ਮੱਥਾ ਨਹੀਂ ਬਣਿਆ।

ਬਹੁਤ ਘਟ ਪੰਜਾਬਣਾਂ ਨੇ ਅਪਣਾ ਸਗਲਾ ਨਗਨ ਆਪਾ ਸ਼ੀਸ਼ੇ ਅੱਗੇ ਦੇਖਿਆ ਹੋਏਗਾ ਜਾਂ ਨਿਰਵਸਤਰ ਹੋ ਕੇ ਸੇਜ ਮਾਣੀ ਹੋਏਗੀ। ਔਰਤਾਂ ਦੇ ਪਰਚੇ ਮਾਨੁਸ਼ੀ ਵਿਚ ਇਕ ਵਾਰ ਲੇਖ ਛਪਿਆ ਸੀ, ਜਿਸ ਵਿਚ ਔਰਤਾਂ ਨੂੰ ਅਪਣੇ ਅੰਤਰੀਵ ਅੰਗ ਦੇਖਣ ਦੇ ਤਰੀਕੇ ਸਮਝਾਏ ਗਏ ਸਨ।

ਭਜਨੋ ਦੀ ਬਣਾਈ ਤਸਵੀਰ ਵਿਚ ਤੀਵੀਂ ਦੇ ਪਿੰਡੇ ਦੇ ਉਨ੍ਹਾਂ ਅੰਗਾਂ ਵਲ ਕੋਈ ਇਸ਼ਾਰਾ ਨਹੀਂ, ਜਿਨ੍ਹਾਂ ਨੂੰ ਮਰਦ ਅਕਸਰ ਤਾੜਦਾ ਹੈ ਅਤੇ ਉਹਨੂੰ ਇਹ ਵਹਿਮ ਹੁੰਦਾ ਹੈ ਕਿ ਉਹ ਜਿਵੇਂ ਚਾਹਵੇ ਤੀਵੀਂ ਦਾ ਪਿੰਡਾ ਵਰਤ ਸਕਦਾ ਹੈ। ਇਹ ਉਹਦੀ ਧੌਂਸ ਨਹੀਂ ਮੰਨਦੀ। ਇਹ ਮਰਦ ਨੂੰ ਛਿੱਥਿਆਂ ਕਰਨ ਵਾਲ਼ੀ ਤਸਵੀਰ ਹੈ।