ਪੰਨਾ:Phailsufian.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/129

ਸਾਈਕਲ ਦਾ ਨਾਂ ਲਿਆਂ ਅੱਖਾਂ ਅੱਗਿਓਂ ਪੰਜਾਬ ਦੇ ਨੇਕ ਕਮਿਊਨਿਸਟਾਂ ਦੀਆਂ ਦੋ ਤਿੰਨ ਪੁਸ਼ਤਾਂ ਲੰਘ ਜਾਂਦੀਆਂ ਹਨ। ਸਾਈਕਲ ਜਿਵੇਂ ਕਮਿਊਨਿਸਟਾਂ ਦਾ ਅੰਗ ਹੁੰਦਾ ਸੀ। ਦਿਸਹੱਦੇ ਵਿਚ ਅਲੋਪ ਹੋ ਰਹੀ ਹੱਥੀਂ-ਕੱਤੇ ਕਪੜੇ ਚ ਲਿਪਟੀ ਮਨੁੱਖੀ ਸ਼ਕਲ। ਕੁਝ ਸਾਲ ਪਹਿਲਾਂ ਮੈਂ ਅਪਣੇ ਇਲਾਕੇ ਦੇ ਕਮਿਉਨਿਸਟ ਲੀਡਰ ਨੂੰ ਸਕੂਟਰ ਚਲਾਉਂਦਿਆਂ ਦੇਖ ਹੈਰਾਨ ਹੋਇਆ ਸੀ। ਨਿੱਕੇ ਹੁੰਦੇ ਤੋਂ ਮੈਂ ਉਹਨੂੰ ਸਾਈਕਲ ਨਾਲ਼ ਹੀ ਦੇਖਿਆ ਸੀ। ਚਿੱਲੀ ਦੇ ਸੂਝਵਾਨ ਅਨਤੋਨੀਓ ਵੀਏਰਾਗਾਲੋ ਨੇ ਆਖਿਆ ਸੀ — ਸਮਾਜਵਾਦ ਦੀ ਮੰਜ਼ਿਲ ਸਾਈਕਲ ਚਲਾਉਂਦਿਆਂ ਹੀ ਮਿਲ਼ ਸਕਦੀ ਹੈ!

ਮੋਟਰਸਾਈਕਲ ਮੈਨੂੰ ਕਦੇ ਚੰਗਾ ਨਹੀਂ ਲੱਗਾ। ਹੁਣ ਤਾਂ ਬਿਲਕੁਲ ਹੀ ਨਹੀਂ ਲਗਦਾ, ਜਦ ਦਾ ਇਹ ਖ਼ਾਲਿਸਤਾਨੀ ਹੋਇਆ ਹੈ। ਨਕਸਲਬਾੜੀ ਲਹਿਰ ਦੇ ਨੌਜਵਾਨ ਵੀ ਪਿੰਡ ਪਿੰਡ ਸ਼ਹਿਰ ਸ਼ਹਿਰ ਸਾਈਕਲਾਂ 'ਤੇ ਹੀ ਸਫ਼ਰ ਕਰਦੇ ਹੁੰਦੇ ਸੀ। ਮੈਂ ਗ੍ਰਿਫ਼ਤਾਰੀ ਤੋਂ ਝਟ ਮਗਰੋਂ ਕਵਿਤਾ ਲਿਖੀ ਸੀ ਕੌਣ ਨਹੀਂ ਚਾਹੇਗ। ਇਸ ਵਿਚ ਸਾਈਕਲ ਵੀ ਚਲਦਾ ਹੈ।

ਕੌਣ ਨਹੀਂ ਚਾਹੇਗਾ ਸਾਈਕਲ 'ਤੇ ਲੰਮੀ ਵਾਟ ਟੁੱਟੀ ਸਲੇਟ ਜਿਹੇ ਬਚਪਨ ਤੇ ਲੋਹੇ ਦੇ ਥਣ ਜਿਹੀ ਜ਼ਿੰਦਗੀ ਬਾਰੇ ਗੱਲਾਂ ਕਰਨਾ ਬੱਸ ਹੱਸ ਛੱਡਣਾ ਤੇ ਵਾਟ ਦਾ ਛੋਟੇ ਹੁੰਦੇ ਜਾਣਾ..

ਇਸ ਸਫ਼ਰ ਵਿਚ ਹਮਸੁਖ਼ਨ ਹਰਭਜਨ ਹਲਵਾਰਵੀ ਨਾਲ਼ ਹੁੰਦਾ ਸੀ। ਇਹ ਹੱਸਣ ਦੀ ਗੱਲ ਓਦੋਂ ਦੀ ਹੀ ਹੈ। ਇਹਨੇ ਅਪਣੀ ਕਿਸੇ ਕਵਿਤਾ