ਪੰਨਾ:Phailsufian.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/130

`ਚ ਜ਼ਿੰਦਗੀ ਨੂੰ ਲੋਹੇ ਦਾ ਥਣ ਕਿਹਾ ਹੈ।

ਫੇਰ ਕਈ ਸਾਲਾਂ ਬਾਅਦ ਮੈਂ ਸਾਈਕਲ ਬਾਰੇ ਪੂਰੀ ਕਵਿਤਾ ਲਿਖੀ - ਸਾਈਕਲ ਚਲਾਉਂਦਿਆਂ ਇਸ ਚ ਕਈ ਕੁਝ ਹੈ ਸਾਬਤ ਕਦਮ ਰਹਿਣ ਦਾ ਮਾਣ, ਬੇਅਸੂਲਿਆਂ ਨਾਲ਼ ਨਫ਼ਰਤ, ਉਨ੍ਹਾਂ ਦਾ ਮਖੌਲ, ਭਾਰਤ ਭਰ ਦੇ ਸਾਰੇ ਸਾਈਕਲ ਸਵਾਰਾਂ ਨਾਲ਼ ਏਕਤਾ, ਜਿਨ੍ਹਾਂ ਚ ਸਾਈਕਲਚੋਰ ਵੀ ਹਨ। ਇਸ ਕਵਿਤਾ ਦੀ ਦੁਖਦੀ ਰਗ ਕਾਮਰੇਡ ਵਿਦਿਆ ਰਤਨ ਦਾ ਨਾਂ ਹੈ। ਮੈਂ ਨਿੱਕੇ ਹੁੰਦਿਆਂ ਪਾਰਟੀ ਦੀ ਨਾਟਕ ਮੰਡਲੀ ਵਿਚ ਇਹਨੂੰ ਸਾਈਕਲ ਬਾਰੇ ਲਿਖੀ ਲੰਮੀ ਕਵਿਤਾ ਸੁਣਾ ਸੁਣਾ ਲੋਕਾਂ ਨੂੰ ਹਸਾਂਦਿਆਂ ਦੇਖਿਆ ਸੀ। ਇਹ ਕਵਿਤਾ ਪੜ੍ਹਿਆਂ ਮੇਰਾ ਗੱਚ ਭਰ ਆਉਂਦਾ ਹੈ। ਹੁਣ ਕਿਥੇ ਹੈ ਵਿਦਿਆ ਰਤਨ?

ਲੋਕਗੀਤਾਂ `ਚ ਸਾਈਕਲ ਦੀ ਗੱਲ ਕਿਤੇ ਕਿਤੇ ਆਉਂਦੀ ਹੈ।

ਬਾਗੇ ਵਿਚ ਆਇਆ ਕਰੋ
ਚਿੱਟੀਆਂ ਦੁੱਧ ਸੜਕਾਂ
ਬਾਈਸਿਕਲ ਚਲਾਇਆ ਕਰੋ

ਬਾਈਸਿਕਲ ਵਾਲ਼ਿਆ
ਬਾਈਸਿਕਲ ਚਲਾਈ ਜਾਂਦੈਂ
ਫਿੱਟੇਮੂੰਹ ਸ਼ਕੀਨੀ ਦੇ
ਪੈਰ ਹਿਲਾਈ ਜਾਂਦੇਂ

ਸ਼ਿਵ ਕੁਮਾਰ ਨੇ ਕਿਸੇ ਫ਼ਿਲਮ ਦਾ ਗੀਤ ਲਿਖਿਆ ਸੀ - ਕੁਕੜੂ ਘੜੂੰ| ਇਸ ਵਿਚ ਬੰਦਾ ਤੀਵੀਂ ਨੂੰ ਅਪਣੇ ਸਾਈਕਲ ਦੇ ਡੰਡੇ 'ਤੇ ਚੜ੍ਹ ਕੇ ਬਹਿ ਜਾਣ ਦੇ ਤਰਲੇ ਕਰਦਾ ਹੈ। ਪੁਰਾਣੀਆਂ ਹਿੰਦੀ ਫ਼ਿਲਮਾਂ ਵਿਚ ਪਿਆਰ ਸਾਈਕਲ ਚਲਾਉਂਦਿਆਂ ਪੈਂਦਾ ਹੁੰਦਾ ਸੀ। ਸਾਈਕਲ ਚਲਾਉਂਦਿਆਂ ਆਸ਼ਕਾਂ ਦੇ ਗਾਏ ਗੀਤ ਕਦੇ ਪੁਰਾਣੇ ਨਹੀਂ ਹੋਣੇ।