ਪੰਨਾ:Phailsufian.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/145


ਮੂਡ ਤੋਂ ਇਲਾਵਾ ਸਾਹਿਤ ਰਚਨਾ ਵਿਚ ਸਮਾਜੀ ਤੇ ਇਤਿਹਾਸਕ ਮਾਹੌਲ ਦੀ ਗੱਲ ਵੀ ਸਹੀ ਹੈ। ਸਾਹਿਤ ਸਿਰਜਣਾ ਲਈ ਲਿਖਾਰੀ ਨਾਨਕ ਦੇ ਕਹਿਣ ਵਾਂਙ ਕੁਛ ਆਖਣਾ ਕੁਛ ਸੁਣਨਾ ਜ਼ਰੂਰੀ ਹੁੰਦਾ ਹੈ। ਜਦ ਕਦੇ ਤੋਲਸਤੋਇ, ਚੈਖੋਵ ਤੇ ਗੋਰਕੀ ਦੀ ਇਕੱਠਿਆਂ ਬੈਠਿਆਂ ਦੀ ਤਸਵੀਰ ਦੇਖੀਦੀ ਹੈ, ਤਾਂ ਮਿਲ ਬੈਠਣ ਦੀ ਮਹਿਮਾ ਸਾਕਾਰ ਹੁੰਦੀ ਹੈ। ਇਨ੍ਹਾਂ ਦਾ ਜ਼ਮਾਨਾ ਉਥੱਲ-ਪੁਥੱਲ ਦਾ ਜ਼ਮਾਨਾ ਸੀ। ਵੀਹਵੀਂ ਸਦੀ ਸ਼ੁਰੂ ਹੋ ਗਈ ਸੀ ਤੇ ਰੂਸ ਬੜੇ ਵੱਡੇ ਮੋੜ 'ਤੇ ਖੜ੍ਹਾ ਸੀ।

ਅੱਜ ਦੁਨੀਆ ਦੀ ਸਮਾਜਵਾਦੀ ਲਹਿਰ ਭਉਜਲ ਵਿਚ ਫਸੀ ਪਈ ਹੈ। ਬਜ਼ੁਰਗਾਂ ਤੋਂ ਇਹ ਜਾਪ ਸੁਣਦਿਆਂ ਹੁਣ ਸਾਡੀ ਅਪਣੀ ਉਮਰ ਢਲ਼ਣ ਲੱਗਣ ਲੱਗੀ ਹੈ - ‘ਸਰਮਾਏਦਾਰੀ ਡੂੰਘੇ ਸੰਕਟ ਚ ਫਸ ਗਈ ਹੈ'। ਸਮਾਜਵਾਦ ਤਾਂ ਸੰਕਟ ਤੋਂ ਵੀ ਅੱਗੇ ਚਲੇ ਗਿਆ ਹੈ।

ਪੰਜਾਬ ਦਾ ਸਾਡਾ ਸੰਕਟ ਸਿਆਸੀ-ਸਮਾਜੀ ਹੈ। ਵੀਹਵੀਂ ਸਦੀ ਦਾ ਸਾਡਾ ਤਕਰੀਬਨ ਸਾਰਾ ਸਾਹਿਤ ਜ਼ੁਲਮ-ਓ-ਤਸ਼ੱਦਦ ਤੇ ਸ਼ਹਾਦਤ ਨਾਲ਼ ਭਰਿਆ ਪਿਆ ਹੈ। ਜਦ ਦੁਨੀਆ ਚ ਜ਼ੁਲਮ-ਤਸ਼ੱਦਦ ਨਾ ਰਿਹਾ, ਤਾਂ ਅਗਾਂਹਵਧੂ ਸਾਹਿਤ ਕਿਹੋ ਜਿਹਾ ਹੋਏਗਾ? ਇਤਾਲਵੀ ਫ਼ਿਲਮਕਾਰ ਬਾਰਤੋਲੂਚੀ ਮਾਰਕਸਵਾਦੀ ਹੈ, ਪਰ ਉਹਦੀ ਕਿਸੇ ਵੀ ਕਿਰਤ ਵਿਚ ਉਹ ਸ਼ੋਖ਼ ਰੰਗ ਨਹੀਂ ਦਿਸਦਾ, ਜੋ ਖ਼ਾਸ ਕਰ ਸਾਡੇ ਕਹਿੰਦੇ ਕਹਾਉਂਦੇ ਮਾਰਕਸੀਆਂ ਦੀਆਂ ਕਿਰਤਾਂ ਵਿਚ ਨਜ਼ਰ ਆਉਂਦਾ ਹੈ। (ਇਹਦੀਆਂ ਕੁਝ ਮਸ਼ਹੂਰ ਫ਼ਿਲਮਾਂ ਦੇ ਨਾਂ ਹਨ - ਦ' ਲਾਸਟ ਟੈਂਗੋ ਇਨ ਪੈਰਿਸ, ਲਿਟਲ ਬੁੱਧਾ, ਦ’ ਲਾਸਟ ਐਂਪਰਰ ਵਗ਼ੈਰਾ। )

ਵਤਨ ਬੈਠੇ ਪਾਠਕਾਂ ਲੇਖਕਾਂ ਦਾ ਵਲਾਇਤ ਦਾ ਬਣਾਇਆ ਨਕਸ਼ਾ ਬੜਾ ਸੁਹਣਾ ਹੈ। ਲੰਡਨ ਦੁਨੀਆ ਦੇ ਸਰਮਾਏਦਾਰ ਕਲਚਰ ਦਾ ਧੁਰਾ ਹੈ। ਸਮਾਜਵਾਦੀ ਕਲਚਰ ਵੀ ਕਾਫ਼ੀ ਹੈ। ਵਤਨੀਆਂ ਭਾਣੇ ਇੰਗਲੈਂਡ, ਕਨੇਡਾ ਅਮਰੀਕਾ ਚ ਰਹਿੰਦੇ ਪੰਜਾਬੀ ਲੇਖਕ ਅੰਗਰੇਜ਼ੀ ਲੇਖਕਾਂ ਨਾਲ਼ ਉੱਠਦੇ ਬਹਿੰਦੇ ਹੋਣਗੇ; ਚੰਗੇ ਚੰਗੇ ਨਾਟਕ ਤੇ ਫ਼ਿਲਮਾਂ ਦੇਖਦੇ ਹੋਣਗੇ। ਚੰਗੀਆਂ