ਪੰਨਾ:Phailsufian.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/163


ਚਿੱਠੀ ਨਿਜੀ ਜਾਂ ਇਕਬਾਲੀਆ ਸਾਹਿਤ ਦਾ ਹੀ ਅੰਗ ਹੈ। ਇਕਬਾਲੀਆ ਸਾਹਿਤ ਦਾ ਰਿਵਾਜ 1781 ਵਿਚ ਰੂਸੋ ਦੀ ਆਤਮਕਥਾ ਕਨਫ਼ੈਸ਼ਨਜ਼ ਛਪਣ ਨਾਲ਼ ਪਿਆ ਸੀ। ਆਂਦਰੇ ਜੀਦ ਨੂੰ ਨਾਵਲਕਾਰ ਹੋਣ ਦਾ ਬਹੁਤਾ ਯਕੀਨ ਨਹੀਂ ਸੀ, ਪਰ ਇਹਨੇ ਆਤਮਕਥਾ ਤੇ ਡਾਇਰੀ ਪੂਰੇ ਯਕੀਨ ਨਾਲ਼ ਲਿਖੀ। ਸਟੀਫ਼ਨ ਸਪੈਂਡਰ ਵੀਹਵੀਂ ਸਦੀ ਦਾ ਵੱਡਾ ਅੰਗਰੇਜ਼ ਕਵੀ ਹੈ, ਪਰ ਅਪਣੇ ਨਿਜੀ ਸਾਹਿਤ ਕਰਕੇ ਇਹਦਾ ਨਾਂ ਵਧ ਹੈ। ਪੰਜਾਬੀ ਵਿਚ ਅੰਮ੍ਰਿਤਾ ਪ੍ਰੀਤਮ ਨੇ ਅਪਣੇ ਪਰਚੇ ਨਾਗਮਣੀ ਨਾਲ਼ ਇਕਬਾਲੀਆ ਸਾਹਿਤ ਦਾ ਰਿਵਾਜ ਪਾਇਆ। ਸਿਆਣੇ ਆਖਦੇ ਹਨ ਕਿ ਇਨਸਾਨੀ ਫ਼ਿਤਰਤ ਦੀ ਸੱਚਾਈ ਆਤਮਕਥਾ ਲਿਖ ਕੇ ਉਜਾਗਰ ਨਹੀਂ ਹੁੰਦੀ। ਸਗੋਂ ਇਹਨੂੰ ਫ਼ਿਕਸ਼ਨ (ਕਹਾਣੀ ਨਾਵਲ) ਚ ਢਾਲ਼ਿਆਂ ਉਜਾਗਰ ਹੁੰਦੀ ਹੈ। ਕਿਸੇ ਲੇਖਕ ਦੀ ਚਿੱਠੀ ਜਾਂ ਡਾਇਰੀ ਪੜ੍ਹ ਕੇ ਪਾਠਕ ਨੂੰ ਇਹ ਨਹੀਂ ਲਗਦਾ ਕਿ ਇਹ ਲਿਖਤ ਅਮਰ ਹੋ ਜਾਏਗੀ। ਪਰ ਓਹੀ ਗੱਲਾਂ ਕਵਿਤਾ ਜਾਂ ਫ਼ਿਕਸ਼ਨ ਵਿਚ ਆ ਕੇ ਅਮਰ ਹੋ ਸਕਦੀਆਂ ਹਨ। ਜੂਲੀਅਸ ਫ਼ੂਚਕ, ਐਨ ਫ਼ਰੈਂਕ, ਜ਼ੋਯਾ ਜਾਂ ਤਾਨੀਆ ਦੀ ਡਾਇਰੀ ਕਿਸੇ ਵੀ ਕਵਿਤਾ ਜਾਂ ਕਹਾਣੀ ਨਾਲ਼ੋਂ ਘਟ ਨਹੀਂ ਹੈ।

ਪੰਜਾਬ ਕੋਲ਼ ਗੁਰੂ ਗੋਬਿੰਦ ਸਿੰਘ ਦੇ ਜ਼ਫ਼ਰਨਾਮੇ ਤੋਂ ਬਾਅਦ ਜਾਂ ਤਾਂ ਰਾਣੀ ਜਿੰਦਾਂ ਦੀਆਂ ਕੌਮੀ ਸ਼ਾਨ ਖੁੱਸਣ ਦੇ ਝੋਰੇ ਦੀਆਂ ਚਿੱਠੀਆਂ ਹਨ, ਜਾਂ ਭਗਤ ਸਿੰਘ ਦੀਆਂ ਇਸ ਸ਼ਾਨ ਨੂੰ ਮੁੜ ਹਾਸਲ ਕਰਨ ਦੀ ਨਾਕਾਮ ਕੋਸ਼ਿਸ਼ ਦੀਆਂ। ਪੰਜਾਬ ਤੋਂ ਦੂਰ ਨੇਪਾਲੋਂ ਪੰਜਾਬੀ ਵਿਚ ਲਿਖੀਆਂ ਕੈਦਣ ਜਿੰਦਾਂ ਦੀਆਂ ਚਿੱਠੀਆਂ ਵਿਚ ਤਰਲਾ ਹੈ — ਮੈਂ ਨੰਦਣ [ਲੰਡਨ] ਫ਼ਰਿਆਦ ਕਰਾਂਗੀ। - ਅਤੇ ਲਹੌਰ ਜੇਲ ਚੋਂ ਭਗਤ ਸਿੰਘ ਦੀਆਂ ਅੰਗਰੇਜ਼ੀ ਵਿਚ ਲਿਖੀਆਂ ਚਿੱਠੀਆਂ ਵਿਚ ਵੰਗਾਰ - ਅਸੀਂ ਜੰਗੀ ਕੈਦੀ ਹਾਂ। ਸਾਨੂੰ ਗੋਲ਼ੀ ਮਾਰੀ ਜਾਏ। - ਇਕ ਪਾਸੇ ਚੀਕ ਸੀ ਤੇ ਦੂਜੇ ਪਾਸੇ ਜੈਕਾਰਾ। ਜਾਬਰਾਂ ਨੇ ਨਾ ਚੀਕ ਸੁਣੀ, ਨਾ ਵੰਗਾਰ। ਉਹ ਬੋਲ਼ੇ ਸਨ। ਨਿਰੂਪਮਾ ਦੱਤ ਨੇ ਲਿਖਿਆ ਸੀ ਕਿ ਫੈਲਸੂਫੀਆਂ ਪਰਦੇਸੋਂ ਘਰ ਨੂੰ