ਪੰਨਾ:Phailsufian.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੈਲਸੂਫੀਆਂ/13

ਜਦ ਮੈਂ ਫੈਲਸੂਫੀਆਂ ਲਿਖਣ ਲੱਗਾ ਸੀ, ਤਾਂ ਬਿਨਾਂ ਸੋਚਿਆਂ ਦੂਜਾ ਅੱਖਰ ਪੁੱਠਾ ਪਾ ਦਿੱਤਾ ਸੀ। ਕਈ ਪਾਠਕ ਹੈਰਾਨ ਹੁੰਦੇ ਹਨ ਕਿ ਲੱਲਾ ਪੁੱਠਾ ਕਿਉਂ ਹੈ; ਕਈ ਇਹਨੂੰ ਛਾਪੇ ਦੀ ਗ਼ਲਤੀ ਸਮਝਦੇ ਹਨ। ਸੋ ਮਸਲ੍ਹਾ ਬੜਾ ਗੰਭੀਰ ਹੈ। ਮੈਨੂੰ ਤਾਂ ਆਪ ਮਗਰੋਂ ਜਾ ਕੇ ਪਤਾ ਲੱਗਾ ਕਿ ਮੈਂ ਲੱਲਾ ਪੁੱਠਾ ਕਿਉਂ ਪਾਇਆ ਸੀ।

ਜੇ ਕੋਈ ਦਲੀਲ ਨਾਲ਼ ਗੱਲ ਕਰੇ, ਅੱਗੋਂ ਜਚੇ ਤਾਂ ਸਹੀ, ਪਰ ਮੰਨਣ ਨੂੰ ਜੀਅ ਨਾ ਕਰੇ; ਤਾਂ ਬੰਦੇ ਹਿਕਾਰਤ ਨਾਲ਼, ਕਦੇ ਖਿੱਝ ਕੇ, ਕਦੇ ਮਜ਼ਾਕ ਨਾਲ਼ ਸਿਆਣੀਆਂ ਗੱਲਾਂ ਕਰਨ ਵਾਲ਼ੇ ਨੂੰ ਚੁੱਪ ਕਰਵਾਉਣ ਦੇ ਮਾਰੇ ਕਹਿੰਦੇ ਹਨ - ਸਾਲ਼ਾ, ਫੈਲਸੂਫੀਆਂ ਦਾ! ਫੈਲਸੂਫੀਆਂ ਦੇ ਬਰਾਬਰ ਦਾ ਅੰਗਰੇਜ਼ੀ ਲਫ਼ਜ਼ ਲਭਣਾ ਔਖਾ ਹੈ। ਇਹਦੀ ਜੜ੍ਹ ਯੂਨਾਨੀ ਲਫ਼ਜ਼ ਫ਼ਿਲੋਸੋਫ਼ੀ ਨਾਲ਼ ਜਾ ਲਗਦੀ ਹੈ, ਜਿਹਦਾ ਮਤਲਬ ਹੈ - ਅਕਲ ਦੋਸਤੀ। ਫ਼ਲਸਫ਼ੀ ਅਕਲ ਦੋਸਤ ਹੁੰਦਾ ਹੈ ਤੇ ਇਹ ਲਫ਼ਜ਼ ਪੰਜਾਬ ਪਹੁੰਚ ਫ਼ਲਸਫ਼ੀ ਅਕਲ ਦੋਸਤ ਹੁੰਦਾ ਹੈ ਤੇ ਇਹ ਲਫ਼ਜ਼ ਪੰਜਾਬ ਪਹੁੰਚ ਕੇ ਫੈਲਸੂਫ ਹੋ ਗਿਆ। ਕਈ ਫ਼ਲਸਫ਼ੀ ਅਕਲ ਦੇ ਦੁਸ਼ਮਣ ਵੀ ਹੁੰਦੇ ਹਨ।

ਫੈਲਸੂਫੀਆਂ ਜ਼ਰੂਰੀ ਨਹੀਂ ਕਿ ਸਿਆਣੀਆਂ ਗੱਲਾਂ ਹੋਣ। ਇਹ ਮੂਰਖਾਂ ਵਾਲੀਆਂ ਵੀ ਹੋ ਸਕਦੀਆਂ ਚਨ। ਗੱਪਾਂ ਨੂੰ ਵੀ ਫੈਲਸੂਫੀਆਂ ਆਖੀਦਾ ਹੈ। ਫ਼ਲਸਫ਼ੇ ਦੇ ਬਰਾਬਰ ਦਾ ਸੰਸਕ੍ਰਿਤ ਸ਼ਬਦ ਹੈ- ਦਰਸ਼ਨ। ਇਸ ਸ਼ਬਦ ਦਾ ਧਾਤੂ ਦਰਸ ਯਾਨੀ ਦੇਖਣ ਤੋਂ ਹੈ। ਇਹ ਨਿਰਾ ਦੇਖਣਾ (ਅੰਗਰੇਜ਼ੀ ਚ 'ਸੀ' ਜਾਂ 'ਲੁਕ') ਨਹੀਂ, ਸਗੋਂ ਅੰਤਰ-ਦਰਸ ਹੈ। ਪਰ ਜੋ ਬਾਤ ਫੈਲਸੂਫੀਆਂ ਚ ਹੈ, ਉਹ ਦਾਰਸ਼ਨਿਕੀਆਂ ਵਿਚ ਨਹੀਂ ਹੋ ਸਕਦੀ। ਸੰਸਕ੍ਰਿਤ ਜਾਂ ਫ਼ਾਰਸੀ-ਅਰਬੀ? ਇਹ ਇਕਪਾਸੜ ਬਹਿਸ ਪੰਜਾਬੀ ਵਿਚ ਚਲਦੀ ਰਹੀ ਹੈ। ਸੰਸਕ੍ਰਿਤ ਜਿਥੇ ਭਾਰਤੀ ਭਾਸ਼ਾਵਾਂ ਦੀ ਮਾਂ ਹੈ, ਓਥੇ ਇਹ ਸਾਡੇ ਦਿਲ ਦੇ ਨੇੜੇ ਵੀ ਹੈ ਤੇ ਦਿਮਾਗ਼ ਦੇ ਵੀ। ਫ਼ਾਰਸੀ-ਅਰਬੀ ਦੇ ਕਈ ਲਫ਼ਜ਼ ਸਾਡੀ ਬੋਲੀ ਚ ਏਨੇ ਰਚਮਿਚ ਗਏ ਹਨ ਕਿ ਜਦ ਕੋਈ ਇਨ੍ਹਾਂ ਦੀ ਥਾਂ ਸੰਸਕ੍ਰਿਤ ਦੇ ਓਪਰੇ ਸ਼ਬਦ ਵਰਤਦਾ ਹੈ, ਤਾਂ ਬੜੀ ਬੇਸੁਆਦੀ