ਪੰਨਾ:Phailsufian.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੈਲਸੂਫੀਆਂ/14

ਹੁੰਦੀ ਹੈ। ਹੁਣ ਪੰਜਾਬੀ ਇਕ ਬੋਲੀ ਨਹੀਂ। ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਦੇ ਲਿਖਾਰੀ ਇਕ ਦੂਜੇ ਦੀ ਲਿਖਤ ਨਹੀਂ ਉਠਾਲ਼ ਸਕਦੇ। ਪ੍ਰੋਫੈਸਰ ਅਤਰ ਸਿੰਘ ਪੰਜਾਬੀ ਸਾਹਿਤ ਦੇ ਵੱਡੇ ਵਿਦਵਾਨ ਹਨ; ਪਰ ਇਨ੍ਹਾਂ ਦੀ ਲਿਖੀ ਪੰਜਾਬੀ ਲਹੌਰ ਬੈਠੇ ਪੰਜਾਬੀ ਨੂੰ ਸਮਝ ਨਹੀਂ ਆਉਂਦੀ। ਸਾਨੂੰ ਉਰਦੂ ਤੇ ਪੰਜਾਬੀ ਦਾ ਸਾਵਾਂਪਨ ਕਾਇਮ ਕਰਨ ਦੀ ਲੋੜ ਹੈ ਤੇ ਇਰ ਕੰਮ ਲਿਖਾਰੀਆਂ ਨੇ ਹੀ ਕਰਨਾ ਹੈ। ਗੱਲ ਤਾਂ ਪੁੱਠੇ ਲੱਲੇ ਦੀ ਸ਼ੁਰੂ ਕੀਤੀ ਸੀ ਤੇ ਪਹੁੰਚ ਗਈ ਅਤਰ ਸਿੰਘ ਤਕ। ਗੱਲਾਂ ਚੋਂ ਗੱਲਾਂ ਨਿਕਲਣ ਦਾ ਦੂਜਾ ਨਾਂ ਫੈਲਸੂਫੀਆਂ ਹੀ ਤਾਂ ਹੈ।

ਕੋਈ ਅਗਲਾ ਪੁੱਠਾ ਸਵਾਲ ਇਹ ਪਾ ਸਕਦਾ ਹੈ ਕਿ ਫੈਲਸੂਫੀਆਂ ਵਿਚ ਲੱਲਾ ਹੀ ਕਿਉਂ ਪੁੱਠਾ ਹੈ, ਹੋਰ ਕੋਈ ਅੱਖਰ ਕਿਉਂ ਨਹੀਂ? ਇਹ ਮਸਲ੍ਹਾ ਦਰਅਸਲ ਦ੍ਰਿਸ਼ਟੀਗਤ (ਵਿਯੂਅਲ) ਕਲਾ ਦਾ ਹੈ। ਤੁਸੀਂ ਆਪ ਦੂਸਰੇ ਅੱਖਰ ਸਿੱਧੇ-ਪੁੱਠੇ ਕਰ ਕੇ ਦੇਖ ਲਓ, ਉਹ ਅੱਖਾਂ ਨੂੰ ਜਚਣਗੇ ਨਹੀਂ। ਹੋਰਨਾਂ ਅੱਖਰਾਂ ਨਾਲ਼ ਕੋਈ ਨਾ ਕੋਈ ਲਗ-ਮਾਤਰ ਲੱਗੀ ਹੋਈ ਹੈ! ਅੱਖਰ ਪੁੱਠਾ ਕਰਨ ਨਾਲ਼ ਲਗ-ਮਾਤਰ ਵੀ ਪੁੱਠੀ ਹੋਏਗੀ ਤੇ ਗੱਲ ਵਿਗੜ ਜਾਏਗੀ।

ਪੂਰਬੀ ਪੰਜਾਬੀ ਸਾਹਿਤ ਆਲੋਚਨਾ ਵਿਚ ਪਿਛਲੇ ਕੁਝ ਸਾਲਾਂ ਤੋਂ ਸੰਰਚਨਾਵਾਦ ਦਾ ਬੜਾ ਬੋਲਬਾਲਾ ਹੈ। ਇਹ ਵਾਦ ਮੈਨੂੰ ਵਾਦੀ ਹੈ। ਇਹਦੇ ਲਤੀਫ਼ੇ ਬੜੇ ਬਣੇ ਹੋਏ ਹਨ। ਸੰਰਚਨਾਵਾਦੀਆਂ ਦੀ ਮਾਰ ਤੋਂ ਲੋਕਗੀਤ ਵੀ ਨਹੀਂ ਬਚ ਸਕੇ। ਅਪਣੀ ਬੋਲੀ ਹੈ:

ਕੀ ਲੈ ਲਿਆ ਗੱਲ੍ਹਾਂ ਨੂੰ ਹੱਥ ਲਾ ਕੇ
ਲਾ ਲਾ ਲਾ ਲਾ ਹੋ ਗਈ ਮਿਤਰਾ

ਕਿਸੇ ਸੰਰਚਨੀਏ ਨੇ ਇਸ ਬੋਲੀ ਦੀ ਰਮਜ਼ਾਂ ਕੱਢੀਆਂ ਕਿ ਇਸ ਵਿਚ ਕੁਲ ਅੱਠ ਲੱਲੇ ਹਨ ਕਿ ਇਸ ਵਿਚ ਲੱਲਿਆਂ ਦਾ ਪੈਰਾਡਾਈਮ