ਪੰਨਾ:Phailsufian.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੈਲਸੂਫੀਆਂ/15

ਭਾਰੂ ਹੈ। ਜਦ ਗੱਲ੍ਹਾਂ ਨੂੰ ਹੱਥ ਲਾ ਲੈਣ ਦਾ ਹੂਲਾ ਉੜਦਾ ਹੈ, ਤਾਂ ਤੀਵੀਆਂ ਗੱਲ੍ਹਾਂ 'ਤੇ ਹੱਥ ਰਖ ਕੇ ਹੈਰਾਨ ਹੁੰਦੀਆਂ ਹਨ।

ਫੈਲਸੂਫੀਆਂ ਦੇ ਪੁੱਠੇ ਲੱਲੇ ਦਾ ਸੰਰਚਨੀ ਵਿਸ਼ਲੇਸ਼ਣ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ। ਹਾਂ, ਏਨਾ ਜ਼ਰੂਰ ਹੈ ਕਿ ਲੀਰ ਤੋਂ ਹਟਵੀਂ ਗੱਲ ਕਰਨ ਦਾ ਭਾਵ ਇਹ ਵੀ ਹੁੰਦਾ ਹੈ ਕਿ ਨਿਤ ਵਰਤੋਂ ਦੀਆਂ ਸ਼ੈਆਂ ਦੇ ਗਿੱਝੇ ਹੋਏ ਲੋਕ ਉਸ ਗੱਲ ਨੂੰ ਵਧੇਰੇ ਗਹੁ ਨਾਲ਼ ਦੇਖਦੇ ਹਨ। ਇਹ ਗੁਰ ਆਮ ਤੌਰ 'ਤੇ ਇਸ਼ਤਿਹਾਰਾਂ ਚ ਵਰਤਿਆ ਜਾਂਦਾ ਹੈ। ਯੂਰਪੀ ਕਵੀਆਂ ਨੇ ਵੀਹਵੀਂ ਸਦੀ ਦੇ ਮੁੱਢ ਵਿਚ ਕੰਕਰੀਟ ਕਵਿਤਾ ਵਿਚ ਇਹ ਕਾਰੀਗਰੀ ਵਰਤੀ ਸੀ। ਚਮਗਿਦੜ ਪੁੱਠਾ ਲਟਕਦਾ ਹੈ। ਜਦ ਬੱਚਾ ਇਸ ਦੁਨੀਆ ਚ ਪ੍ਰਵੇਸ਼ ਕਰਦਾ ਹੈ, ਤਾਂ ਦਾਈ ਉਹਨੂੰ ਪੁੱਠਾ ਕਰਕੇ ਰੁਆਉਂਦੀ ਹੈ। ਜ਼ਾਲਮ ਕਾਫ਼ਰਾਂ ਨੂੰ ਪੁੱਠੇ ਲਟਕਾ ਕੇ ਤਸੀਹੇ ਦਿੰਦੇ ਹਨ।

ਅਗਲਾ ਸਵਾਲ ਹੈ: ਪੁੱਠਾ ਕੀ ਹੁੰਦਾ ਤੇ ਸਿੱਧਾ ਕੀ? ਜੇ ਗੱਲ ਮੇਰੇ ਲਈ ਸਿੱਧੀ ਹੈ, ਉਹ ਚੋਰ ਕਿਸੇ ਲਈ ਪੁੱਠੀ ਹੋ ਸਕਦੀ ਹੈ। ਦੂਰ ਕੀ ਜਾਣਾ। ਸਿੱਖ ਆਖਦੇ ਹਨ? ਕੂਕੇ ਪੁੱਠੀ ਪੱਗ ਬੰਨ੍ਹਦੇ ਹਨ। ਕੂਕੇ ਆਖਦੇ ਹਨ: ਸਿੱਖ ਪੁੱਠੀ ਪੱਗ ਬੰਨ੍ਹਦੇ ਹਨ।

ਅੰਤ ਵਿਚ ਮੈਂ ਮਿਤ੍ਰ ਕਵੀ ਅਜਮੇਰ ਰੋਡੇ ਦੀ ਕਵਿਤਾ ਦਗਦੇ ਕੋਲ਼ੇ ਨੂੰ ਤਲ਼ੀ 'ਤੇ ਰਖ ਕੇ ਵੇਖੋ ਸੁਣਾਉਂਦਾਂ। ਇਸ ਕਵਿਤਾ ਵਿਚ ਮੇਰੇ ਵਾਲ਼ੀ ਗੱਲ ਹੈ।

ਦਗਦੇ ਕੋਲ਼ੇ ਨੂੰ ਤਲੀ 'ਤੇ ਰਖ ਕੇ ਵੇਖੋ
ਮੁਮਕਿਨ ਹੈ ਤੁਹਾਡਾ ਹੱਥ ਨਾ ਜਲ਼ੇ
ਸੂਰਜ ਜੋ ਅਸੰਖਾਂ ਵਰ੍ਹਿਆਂ ਤੋਂ
ਰੋਜ਼ ਨੇਮ ਨਾਲ਼ ਚੜ੍ਹਦਾ ਰਿਹਾ ਹੈ
ਮੁਮਕਿਨ ਹੈ ਕਲ੍ਹ ਨੂੰ ਨਾ ਚੜ੍ਹੇ
ਮੇਜ਼ ਜੋ ਇਸ ਪਲ ਤੁਹਾਡੇ ਸਾਹਮਣੇ ਹੈ
ਧਰਤੀ ਦੀ ਕੋਸ਼ਿਸ਼ ਨਾਲ਼ ਜਕੜਿਆ
ਮੁਮਕਿਨ ਹੈ ਅਗਲੇ ਪਲ