ਪੰਨਾ:Phailsufian.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੈਲਸੂਫੀਆਂ/16

ਉਡ ਕੇ ਛੱਤ ਨਾਲ਼ ਜਾ ਲੱਗੇ।
? ਬੇਥਲ੍ਹੀਆਂ
ਬਥਵ੍ਹੀਆਂ ਹੀ ਸਰੀ
ਮੇਰੀ ਸੋਚ ਤਾਂ ਇਸ ਪਲ
ਸੂਰਜ ਦੁਆਲੇ ਘੁੰਮਣੋਂ ਮੁਨਕਰ ਹੋਈ ਹੈ
ਤੇ ਖੰਡ ਮੰਡਲਾਂ ਵਿਚ ਟੁੱਟਦੇ ਤਾਰਿਆਂ 'ਤੇ ਬੈਠ
ਲੀਕਾਂ ਪਾਈਆਂ ਹਨ
ਨਹੀਂ ਅਸੰਭਵ ਨਹੀਂ
ਪ੍ਰਕਿਰਤੀ ਦੇ ਹੁਕਮ ਨੂੰ ਕਿੰਤੂ ਕਰਨਾ
ਤੁਸੀਂ ਤਾਂ ਮਨੁੱਖ ਦੇ ਹੁਕਮ ਨੂੰ ਹੀ ਭਾਣਾ ਮੰਨੀ ਬੈਠੇ ਹੋ
ਹੁਕਮੋਂ ਬਾਹਰ ਹੋ ਤੁਰ ਕੇ ਤਾਂ ਵੇਖੋ
ਦਗਦੇ ਕੋਲ਼ੇ ਨੂੰ ਤਲੀ 'ਤੇ ਰਖ ਕੇ ਤਾਂ ਵੇਖੋ

ਸ਼ੇਖ ਬਾਬਾ ਫ਼ਰੀਦ ਸਾਡੇ ਪਹਿਲੇ ਵੱਡੇ ਕਵੀ ਹੋ ਗੁਜ਼ਰੇ ਹਨ। ਇਨ੍ਹਾਂ ਫ਼ਰਮਾਇਆ ਸੀ - ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। - ਜੇ ਇਨ੍ਹਾਂ ਲਿਖਿਆ ਹੁੰਦਾ, ਫਰੀਦਾ ਜੇ ਤੂੰ ਅਕਲ ਲਤੀਫ ਪੁੱਠੇ ਲਿਖ ਨਾ ਲੇਖ; ਤਾਂ ਮੈਂ ਕਦੇ ਵੀ ਪੁੱਠਾ ਲੱਲਾ ਨਾ ਪਾਉਂਦਾ ਤੇ ਨਾ ਹੀ ਫੈਲਸੂਫੀਆਂ ਲਿਖਦਾ।