ਪੰਨਾ:Phailsufian.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/29

‘ਜੋ ਚਾਂਹਦੇ ਸੋ ਪਾਂਵਦੇ ਹੈਨ'। ਸਿਰਫ਼ ਸ਼ਹੀਦ ਹੋਣ ਵਾਲ਼ਾ ਹੀ ਜਨਮ ਮਰਨ ਦੇ ਗੇੜ ਤੋਂ ਮੁਕਤ ਹੁੰਦਾ ਹੈ ਤੇ ਉਹਦੀ ਚੁਰਾਸੀ ਕੱਟੀ ਜਾਂਦੀ ਹੈ। ਜੋ ਸ਼ਹੀਦ ਨਹੀਂ ਹੁੰਦਾ, ਉਹ ਬੁਜ਼ਦਿਲ ਹੈ ਅਤੇ ਉਹ ਚੁਰਾਸੀ ਦੇ ਗੇੜ ਵਿਚ ਫਸਿਆ ਰਹਿੰਦਾ ਹੈ। ਇਸ ਵਿਆਖਿਆ ਪਿੱਛੇ ਹਿੰਦੂ ਮਿਥਹਾਸ ਹੈ।

ਇਕ ਵਾਰ ਦਸਮ ਪਾਤਸ਼ਾਹ ਤੋਂ ਸਿੱਖਾਂ ਨੇ ਪੁੱਛਿਆ - ਗੁਰੂ ਜੀ, ਸ਼ਹੀਦ ਕੌਣ ਹੁੰਦੇ ਹਨ? ਇਨ੍ਹਾਂ ਦੀ ਕਰਮ ਕਰਤੂਤ ਸਾਨੂੰ ਦੱਸੋ। - ਗੁਰੂ ਜੀ ਦਾ ਉਤਰ ਇਉਂ ਸੀ ਸਿੱਖੋ, ਤੁਸੀਂ ਮੈਨੂੰ ਗੁਪਤ ਗੱਲ ਦੀ ਪੁੱਛ ਕੀਤੀ ਹੈ। ਗੁਰੂ ਅਪਣੇ ਲੋਕਾਂ ਨੂੰ ਹਜ਼ੂਰੀ ਵਿਚ ਰਖਦਾ ਹੈ। ਉਹ ਅਪਣੇ ਸਿੱਖਾਂ ਦੀ ਰਛਿਆ ਕਰਦਾ ਹੈ। ਕਲਿਜੁਗ ਦੇ ਸਮੇਂ ਗੁਰੂ ਆਜੜੀ ਵਾਂਗੂੰ ਅਪਣੇ ਸਿੱਖਾਂ ਨਾਲ਼ ਵਰਤਦਾ ਹੈ। ਉਹ ਅਪਣੇ ਸਿੱਖਾਂ ਨੂੰ ਅਪਣੀ ਮਰਜ਼ੀ ਅਨੁਸਾਰ ਤੋਰਦਾ ਹੈ। ਜੇ ਸਿੱਖ ਸਿਦਕ ਵਿਚ ਪੂਰਾ ਹੋਵੇ, ਉਹ ਰਣਭੂਮੀਆਂ ਦਾ ਨਾਇਕ ਹੈ ਤੇ ਭਵਜਲ ਨੂੰ ਪਾਰ ਕਰਦਾ ਹੈ। ਬੁਜ਼ਦਿਲ ਲੋਕੀਂ ਜਨਮ ਮਰਨ ਦੇ ਗੇੜ ਵਿਚ ਫਸੇ ਰਹਿੰਦੇ ਹਨ। ਗੁਰੂ ਅਪਣੇ ਸਿੱਖਾਂ ਸਮੇਤ ਅਪਣੇ ਮੁਰੀਦਾਂ ਦੀ ਉਡੀਕ ਕਰਦਾ ਹੈ। ਜਿਹੜਾ ਵੀ ਆਉਂਦਾ ਹੈ, ਉਹ ਸੰਗਤ ਵਿਚ ਰਲ਼ਦਾ ਜਾਂਦਾ ਹੈ। ਗੁਰੂ ਉਨ੍ਹਾਂ ਨੂੰ ਸੱਚਾ ਧਰਮ ਸਿਖਾਲ ਕੇ ਸੰਸਾਰ ਸਾਗਰ ਤੋਂ ਪਾਰ ਕਰਦਾ ਹੈ। ਸ਼ਹੀਦ ਕੁਬੇਰ ਦੀ ਨਗਰੀ ਤੇ ਭਵਲੋਕ ਵਿਚ ਰਹਿੰਦੇ ਹਨ। ਉਨ੍ਹਾਂ ਦੀ ਹਰ ਇੱਛਾ ਪੂਰਨ ਹੁੰਦੀ ਹੈ| ਭੂਤਾਂ ਪ੍ਰੇਤਾਂ, ਰਾਖਸ਼ਾਂ, ਆਦਮੀਆਂ, ਪਸ਼ੂਆਂ, ਸੱਪਾਂ, ਪੰਛੀਆਂ, ਜਖਾਂ, ਗੰਧਰਵਾਂ ਅਤੇ ਅਪੱਛਰਾਵਾਂ ਉੱਤੇ ਉਨ੍ਹਾਂ ਦਾ ਹੁਕਮ ਚਲਦਾ ਹੈ। ਜਮਦੂਤ ਵੀ ਉਨ੍ਹਾਂ ਦੀ ਸਲਾਹ ਲੈਂਦੇ ਹਨ। ਸ਼ਾਸਤਰਾਂ ਵਿਚ ਉਨ੍ਹਾਂ ਨੂੰ ਬੇਤਾਲ ਅਤੇ ਵਿਦਿਆਧਰ ਕਿਹਾ ਗਿਆ ਹੈ। ਉਨ੍ਹਾਂ ਦੇ ਅਨੁਯਾਈ ਉਨ੍ਹਾਂ ਦੀ ਪੂਜਾ ਕਰਦੇ ਹਨ ਅਤੇ ਅਪਣੀਆਂ ਇੱਛਾਵਾਂ ਉਨ੍ਹਾਂ ਤੋਂ ਮੰਨਵਾਉਂਦੇ ਹਨ। ਦੁੱਖ ਸੁੱਖ ਉਨ੍ਹਾਂ ਥਾਣੀਂ ਮਿਲ਼ਦੇ ਹਨ। ਦੇਵਤੇ ਭਰਤਖੰਡ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦੇ ਕੇ ਸੁਰਗਾਂ ਵਿਚ ਜਾ ਬੈਠੇ ਹਨ। ਉਨ੍ਹਾਂ ਚੋਂ ਕਈ ਵਿਸ਼ੇਸ਼ ਪਦਵੀਆਂ ਉੱਤੇ ਇਸਥਿਤ ਹਨ। ਸ਼ਹੀਦ ਵੀ ਕਈ ਪ੍ਰਕਾਰ ਦੇ ਹਨ। ਅੰਨ, ਬਸਤਰ ਅਤੇ ਵਾਹਨ ਉਨ੍ਹਾਂ ਦੇ ਵੱਸ ਵਿਚ