ਪੰਨਾ:Phailsufian.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/30

ਹਨ। ਉਹ ਸਭ ਦੀਪਾਂ ਤੇ ਖੰਡਾਂ ਦੀ ਸੈਲ ਕਰਦੇ ਹਨ। ਉਹ ਜਨਮ ਮਰਨ ਦੇ ਗੇੜ ਤੋਂ ਬਾਹਰ ਹਨ। ਗੁਰੂ ਉਨ੍ਹਾਂ ਦੀ ਰਛਿਆ ਕਰਦਾ ਹੈ, ਆਜੜੀ ਵਾਂਙੂੰ।

ਅੰਜੀਲ ਦੇ 23ਵੇਂ ਭਜਨ ਵਿਚ ਲਿਖਿਆ ਹੈ - ਪ੍ਰਭੂ ਮੇਰਾ ਆਜੜੀ ਹੈ; ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ।

ਇਸ ਸਦੀ ਵਿਚ ਗ਼ਦਰ ਲਹਿਰ ਦੇ ਕਵੀ ਮੌਤ ਜਾਂ ਸ਼ਹੀਦੀ ਨੂੰ ਇਸ ਹੱਦ ਤਕ ਵਡਿਆਉਂਦੇ ਰਹੇ ਕਿ ਉਨ੍ਹਾਂ ਦੇ ਕਬਿਤ ਪੜ੍ਹ ਕੇ ਲਗਦਾ ਹੈ, ਜਿਵੇਂ ਸ਼ਹੀਦ ਹੋਣਾ ਹੀ ਉਨ੍ਹਾਂ ਦੀ ਜ਼ਿੰਦਗੀ ਤੇ ਲਹਿਰ ਦਾ ਮਕਸਦ ਸੀ। ਹੇਠਾਂ ਸਾਰੇ ਹਵਾਲੇ ਗ਼ਦਰ ਦੀ ਗੂੰਜ ਵਿੱਚੋਂ ਹਨ:

ਗਾਨੇ ਬੰਨ੍ਹ ਲਓ ਹੱਥ ਸ਼ਹੀਦੀਆਂ ਦੇ
ਲੜ ਕੇ ਮਰੋ ਜਾਂ ਮਾਰਨੇ ਹਾਰ ਹੋ ਜਾਓ।

ਨਾਮ ਉਨ੍ਹਾਂ ਦਾ ਵਿਚ ਜਹਾਨ ਰੋਸ਼ਨ
ਜਿਨ੍ਹਾਂ ਸ਼ੌਕ ਸ਼ਹੀਦੀਆਂ ਪਾਵਨੇ ਦਾ।

ਪਾ ਲਈਏ ਸ਼ਹੀਦੀ ਸਿੰਘ ਸ਼ੇਰ ਸਜ ਕੇ
ਬਣੀ ਸਿਰ ਸ਼ੇਰਾਂ ਦੀ ਕੀ ਜਾਣਾ ਭੱਜ ਕੇ।

ਅਜੇ ਵੀ ਵਕਤ ਕੁਛ ਲੁਟ ਲੌ ਖਜ਼ਾਨਿਆਂ ਨੂੰ
ਖੁਲ੍ਹਿਆ ਦੁਆਰਾ ਹੈ ਸ਼ਹੀਦੀਆਂ ਦੇ ਪੌਣ ਦਾ।

ਅੰਤ ਭਾਗਾਂ ਵਾਲ਼ਿਆਂ ਨੂੰ ਮਿਲ਼ਦੀ ਸ਼ਹੀਦੀ ਵੀਰੋ
ਦੇਸ਼ ਦੇ ਪਿਆਰਿਆਂ ਦੇ ਕੰਮ ਹੈ ਚਲੌਣ ਦਾ।