ਪੰਨਾ:Phailsufian.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/31

ਸ਼ਹੀਦੀ ਦੀ ਰਵਾਇਤ ਦੀ ਅਗਲੀ ਕੜੀ ਬੱਬਰ ਅਕਾਲੀ ਲਹਿਰ ਸੀ। ਬੱਬਰਾਂ ਦੀ ਕੋਈ ਲਿਖਤ ਨਹੀਂ ਮਿਲ਼ਦੀ, ਪਰ ਉਨ੍ਹਾਂ ਦੇ ਧਾਰਮਿਕ ਪਿਛੋਕੜ ਨੂੰ ਦੇਖੀਏ, ਤਾਂ ਸ਼ਹੀਦ ਹੋਣ ਦੀ ਗੱਲ ਸਮਝ ਆਉਂਦੀ ਹੈ।

ਇਸ ਤੋਂ ਅਗਲੀ ਕੜੀ ਹੈ ਭਗਤ ਸਿੰਘ, ਜੋ ਪੰਜਾਬ ਦੀ ਸਮੂਹ ਚੇਤਨਾ ਦਾ ਅਟੁੱਟ ਅੰਗ ਬਣ ਚੁੱਕਾ ਹੈ। ਇਹ ਅਪਣੀਆਂ ਲਿਖਤਾਂ ਵਿਚ ਕਦੇ ਵੀ ਸ਼ਹਾਦਤ ਦਾ ਸਿਧਾਂਤ ਨਹੀਂ ਬਣਾਉਂਦਾ, ਪਰ ਇਹਨੂੰ ਅਚੇਤਨ ਸ਼ਹੀਦ ਹੋਣ ਦੀ ਲਾਲਸਾ ਸੀ। ਇਸ ਬਾਰੇ ਇਹਨੇ ਅਪਣੇ ਘਰਦਿਆਂ ਨੂੰ ਅੰਤ ਵੇਲੇ ਲਿਖੀ ਚਿੱਠੀ ਵਿਚ ਵੀ ਕੀਤਾ ਸੀ। (ਇਤਾਲਵੀ ਮਾਰਕਸਵਾਦੀ ਚਿੰਤਕ ਗਰਾਮਸ਼ੀ ਨੇ ਅਪਣੀ ਮੌਤ ਤੋਂ ਪਹਿਲਾਂ ਅਪਣੀ ਪਤਨੀ ਨੂੰ ਲਿਖਿਆ ਸੀ: ਲੋਕ ਭਾਵੇਂ ਕੁਝ ਵੀ ਆਖਣ ਜਾਂ ਸੋਚਣ, ਨਾਇਕ ਜਾਂ ਸ਼ਹੀਦ ਹੋਣ ਦੀ ਮੇਰੀ ਉੱਕਾ ਹੀ ਕੋਈ ਖ਼ਾਹਸ਼ ਨਹੀਂ) ਭਗਤ ਸਿੰਘ ਨੂੰ ਜ਼ਾਤੀ ਦਹਿਸ਼ਤਪਸੰਦੀ ਦੇ ਮਾਰੂ ਫ਼ਲਸਫ਼ੇ ਦੀ ਕੰਗਾਲੀ ਦਾ ਜੇਲ ਜਾ ਕੇ ਪਤਾ ਲੱਗਾ ਸੀ। ਪਰ ਇਹਦਾ ਇਹ ਪ੍ਰਬੁੱਧ ਮਾਰਕਸੀ ਚਿੰਤਕ ਵਾਲ਼ਾ ਪੱਖ ਆਮ ਲੋਕਾਂ ਨੂੰ ਪਤਾ ਨਹੀਂ; ਜੇ ਪਤਾ ਹੋਏ, ਤਾਂ ਅਣਡਿੱਠ ਕਰ ਦਿੰਦੇ ਹਨ।

ਪਰ ਕੋਈ ਹੈਰਾਨੀ ਵਾਲ਼ੀ ਗੱਲ ਨਹੀਂ ਕਿ ਭਗਤ ਸਿੰਘ ਦੀ ਤਸਵੀਰ ਲੋਕਾਂ ਦੇ ਮਨਾਂ ਵਿਚ ਚਿੰਤਕ ਵਾਲ਼ੀ ਨਹੀਂ, ਮੌਤ ਲਾੜੀ ਪਰਨਾਵਣ ਚੜ੍ਹੇ ਲਾੜੇ ਵਾਲ਼ੀ ਹੈ। ਇਹਦੀ ਫ਼ਾਂਸੀ ਤੋਂ ਝਟ ਪਿੱਛੋਂ ਲਿਖੀ ਗਈ ਘੋੜੀ ਸਾਹਿਤ ਕਲਾ ਦਾ ਕੁਹਜਾ ਨਮੂਨਾ ਹੈ, ਪਰ ਇਸ ਵਿਚ ਲੋਕ ਮਨ ਦਾ ਅਕਸ ਹੈ। ਇਹ ਘੋੜੀ ਸ਼ਹੀਦੀ ਦਾ ਸ਼ਾਇਰਾਨਾ ਪ੍ਰਗਟਾਵਾ ਹੈ, ਜਿਸ ਵਿਚ ਯੁਗਾਂਤਰੀ (ਏਜਲੈੱਸ) ਤਰਸ ਹੈ (ਖਾਣ ਹੰਢਾਣ ਤੋਂ ਬਿਨਾਂ ਜਵਾਨੀ ਵਾਰੇ ਤੁਰ ਜਾਣ ਦਾ), ਨਾਇਕਤਵ ਹੈ ਤੇ ਸੰਤਪੁਣਾ ਵੀ (ਸੰਸਾਰਕ ਸੁੱਖਾਂ ਨੂੰ ਨਕਾਰਨ ਦਾ)। ਮੌਤ ਲਾੜੀ ਨੂੰ ਸੰਭੋਗਣ ਦੀ ਕਲਪਨਾ ਦੀਰਘ ਮਨੋਰੋਗ ਹੈ |

ਭਗਤ ਸਿੰਘ ਤੋਂ ਲੈ ਕੇ ਨਕਸਲਬਾੜੀ ਲਹਿਰ ਤਕ ਦੇ ਲੰਮੇ ਵਕਫ਼ੇ