ਪੰਨਾ:Phailsufian.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/32

ਵਿਚ ਸਿਰਫ਼ ਊਧਮ ਸਿੰਘ ਦਾ ਹੀ ਜ਼ਿਕਰ ਆਉਂਦਾ ਹੈ, ਜਿਹਦੇ ਜ਼ਾਤੀ ਐਕਸ਼ਨ ਦੀ ਮਹਿਮਾ ਦੇਰ ਨਾਲ਼ ਹੋਣੀ ਸ਼ੁਰੂ ਹੋਈ। ਊਧਮ ਸਿੰਘ ਕਲਾਸਿਕ ਅਰਥਾਂ ਵਿਚ ਜ਼ਾਤੀ ਦਹਿਸ਼ਤਪਸੰਦ ਸੀ। ਇਹਦਾ ਸਮਾਜੀ ਇਨਕਲਾਬ ਜਾਂ ਜੱਥੇਬੰਦ ਲਹਿਰ ਵਿਚ ਕੋਈ ਯਕੀਨ ਨਹੀਂ ਸੀ। ਇਹਦੀ ਜ਼ਿੰਦਗੀ ਦਾ ਇਕ-ਨੁਕਾਤੀ ਪ੍ਰੋਗਰਾਮ ਸੀ ਬਦਲਾ ਲੈਣਾ ਤੇ ਸ਼ਹੀਦ ਹੋਣਾ।

ਇਹ ਵਿਚਾਰਨ ਵਾਲ਼ੀ ਗੱਲ ਹੈ ਕਿ ਪੰਜਾਬ ਦੀ ਕਮਿਊਨਿਸਟ ਲਹਿਰ ਦੀ ਨੀਂਹ ਰਖਣ ਵਾਲ਼ੇ ਕਿਰਤੀਆਂ ਨੇ ਸ਼ਹੀਦੀ ਨੂੰ ਵਡਿਆਇਆ ਨਹੀਂ। ਸ਼ਾਇਦ ਕਿਰਤੀ ਪਾਰਟੀ ਦੇ ਆਗੂ ਸ਼ਹੀਦ ਖ਼ਾਤਰ ਸ਼ਹੀਦੀਆਂ ਪਾਣ ਵਾਲ਼ੀਆਂ ਲਹਿਰਾਂ (ਗ਼ਦਰ ਤੇ ਬੱਬਰ) ਦਾ ਹਸ਼ਰ ਦੇਖ ਚੁੱਕੇ ਸਨ ਅਤੇ ਇਨ੍ਹਾਂ ਸਾਹਮਣੇ ਰੂਸ ਦੇ ਸਮਾਜਵਾਦੀ ਇਨਕਲਾਬ ਦਾ ਨਮੂਨਾ ਸੀ।

ਪੂਰਬੀ ਪੰਜਾਬ ਦੀ ਨਕਸਲੀ ਲਹਿਰ ਦਾ ਧੁਰਾ ਭਾਵੇਂ ਕਿਸਾਨੀ ਮਾਨਸਿਕਤਾ ਵਾਲ਼ਾ ਮਾਓਵਾਦ ਸੀ ਤੇ ਨਕਸਲੀ ਸਿਆਸੀ ਸਾਹਿਤ ਵਿਚ ਕਿਤੇ ਵੀ ਮੌਤ ਨੂੰ ਜ਼ਿੰਦਗੀ ਤੋਂ ਵਧ ਵਡਿਆਣ ਦੀ ਗੱਲ ਨਜ਼ਰ ਨਹੀਂ ਆਉਂਦੀ। ਪਰ ਪੰਜਾਬ ਵਿਚ ਬੰਗਾਲ ਤੋਂ ਮੱਲੋਮੱਲੀ ਖਿੱਚ ਕੇ ਲਿਆਂਦੀ ਇਹ ਲਹਿਰ ਮਾਰਕਸ ਦੇ ਆਖਣ ਵਾਂਙ ਪਹਿਲਾਂ ਚਲ ਚੁੱਕੀਆਂ ਦਹਿਸ਼ਤਪਸੰਦ ਲਹਿਰਾਂ ਨੂੰ ਹਾਸੋਹੀਣੇ (ਫ਼ਾਰਸੀਕਲ) ਤਰੀਕੇ ਨਾਲ਼ ਦੁਹਰਾ ਰਹੀ ਸੀ। ਸਿੱਖ ਇਤਿਹਾਸ ਇਹਦੀ ਪ੍ਰੇਰਣਾ ਸੀ।

ਪੂਰਬੀ ਪੰਜਾਬ ਵਿਚ ਜ਼ਾਤੀ ਦਹਿਸ਼ਤਪਸੰਦੀ ਦੇ ਇਸ ਦੌਰ ਤੋਂ ਕੁਝ ਸਾਲ ਪਹਿਲਾਂ ਯੁਵਕ ਕੇਂਦਰ ਨਾਂ ਦੀ ਸੰਸਥਾ ਨੇ ਕੌਮੀ ਲਹਿਰ ਦੇ ਯੋਧਿਆਂ ਦੀ ਯਾਦ ਜ਼ਿੰਦਾ ਰਖਣ ਲਈ ਸਾਹਿਤ ਵਸੀਹ ਪੱਧਰ 'ਤੇ ਵੰਡਿਆ ਸੀ। ਇਸ ਸਾਹਿਤ ਵਿਚ ਕੋਈ ਵਿਗਿਆਨਕ ਵਿਸ਼ਲੇਸ਼ਣ ਨਹੀਂ ਸੀ ਹੁੰਦਾ ਤੇ ਮੌਤ ਦੇ ਰੁਮਾਂਸ ਨੂੰ ਸ਼ਹਿ ਦਿੱਤੀ ਹੁੰਦੀ ਸੀ। ਯੁਵਕ ਕੇਂਦਰੀ ਸਾਹਿਤ ਦੇ ਪਰੇਰੇ ਕਈ ਨੌਜਵਾਨ ਮਾਓਵਾਦੀ ਲਹਿਰ ਵਿਚ ਸ਼ਾਮਿਲ ਹੋ ਕੇ ਅਪਣੀਆਂ ਜਾਨਾਂ ਵਾਰ ਗਏ। ਪਰ ਕੇਂਦਰ ਦਾ ਇਕ ਵੀ ਆਗੂ ਲਹਿਰ ਵਿਚ ਸ਼ਾਮਲ