ਪੰਨਾ:Phailsufian.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/33

ਜ਼ਾਤੀ ਦਹਿਸ਼ਤਪਸੰਦੀ ਦੇ ਫ਼ਲਸਫ਼ੇ ਦੀ ਪਰੇਰੀ ਤਕਰੀਬਨ ਸਾਰੀ 'ਨਕਸਲੀ' ਕਵਿਤਾ ਸ਼ਹੀਦ ਤੇ ਲਹੂ ਦੇ ਗ਼ੈਰਹਯਾਤੀ ਦੇ ਇਸਤਿਆਰਿਆਂ ਨਾਲ਼ ਭਰੀ ਪਈ ਹੈ। ਇੰਜ ਲਗਦਾ ਹੈ ਕਿ ਕਵੀ ਸਾਹਿਬਾਨ ਛੇਤੀ ਤੋਂ ਛੇਤੀ ਸ਼ਹੀਦ ਹੋਣਾ ਚਾਹੁੰਦੇ ਹਨ। ਉਨ੍ਹਾਂ ਲਈ ਜ਼ਿੰਦਗੀ ਜਿਵੇਂ ਕੋਈ ਪਾਪ ਹੈ। ਜਸਵੰਤ ਸਿੰਘ ਕੰਵਲ ਦਾ ਨਾਵਲ ਲਹੂ [ਯਾਨੀ ਸ਼ਹੀਦੀ] ਦੀ ਲੋਅ ਬਹੁਤ ਮਹਿੰਗਾ ਹੋਣ ਕਰਕੇ ਪਿੰਡਾਂ ਦੇ ਨੌਜਵਾਨ ਪੈਸੇ ਪਾ ਕੇ ਖ਼ਰੀਦ ਕੇ ਰਲ਼ ਕੇ ਪੜ੍ਹਦੇ ਹੁੰਦੇ ਸਨ। ਇਹ ਨਾਵਲ ਪੜ੍ਹ ਕੇ ਕਿਸੇ ਨੇ ਮੈਨੂੰ ਆਖਿਆ ਸੀ - ਆਪਾਂ ਕੋਈ ਐਸਾ ਕੰਮ ਕਰੀਏ, ਜੀਹਦੇ ਨਾਲ਼ ਸ਼ਹੀਦ ਹੋ ਜਾਈਏ! - ਗੁਰਸ਼ਰਨ ਸਿੰਘ ਨੇ ਇਸ ਨਾਵਲ ਦਾ ਡਰਾਮਾ ਬਣਾਇਆ ਤੇ ਨਾਂ ਰੱਖਿਆ: ਤੂੰ ਖ਼ੁਦਕੁਸ਼ੀ ਕਰੇਂਗਾ, ਅਸੀਂ ਸ਼ਹੀਦ ਹੋਵਾਂਗੇ। ਪੂਰਬੀ ਪੰਜਾਬ ਦੇ ਮਾਓਵਾਦੀਆਂ ਦੇ ਕਿਸੇ ਟੋਲੇ ਦੇ ਸਿਧਾਂਤਕ ਪਰਚੇ ਦਾ ਨਾਂ ਸੀ: ਸ਼ਹੀਦ'। ਓਦੋਂ ਕੁ ਹੀ ਕੈਨੇਡਾ ਵਿਚ ਸ਼ਾਇਰੀ ਦੀ ਕਿਤਾਬ ਛਪੀ, ਜਿਹਦਾ ਨਾਂ ਸੀ ਮਕਤਲ।

ਕਵੀਆਂ ਦੀ ਤੀਜੀ ਪੰਜਾਬੀ ਪੀੜ੍ਹੀ ਉੱਤੇ ਫ਼ੈਜ਼ ਦੀ ਸ਼ਾਇਰੀ ਦਾ ਬੜਾ ਅਸਰ ਹੈ। ਫ਼ੈਜ਼ ਮਕਤਲ, ਲਹੂ ਵਗ਼ੈਰਾ ਦਾ ਵਾਰ ਵਾਰ ਜ਼ਿਕਰ ਕਰਦਾ ਹੈ। ਕੁਝ ਨਮੂਨੇ: ਦਾਰ ਕੀ ਰੱਸੀਓਂ ਕੇ ਗੁਲੂਬੰਦ ਗਰਦਨ ਮੇਂ ਪਹਨੇ ਹੂਏ...ਹਕ਼ ਕੀ ਸਲੀਬ ਪਰ ਅਪਨਾ ਤਨ ਸਜਾ ਕਰ... ਸਲੀਬ-ਓ-ਦਾਰ ਸਜਾਓ ਕਿ ਜਸ਼ਨ ਕਾ ਦਿਨ ਹੈ...। ਫ਼ੈਜ਼ ਮੌਤ ਨੂੰ ਮੁਸਲਮਾਨ ਦੀਆਂ ਨਜ਼ਰਾਂ ਨਾਲ਼ ਦੇਖਦਾ ਹੈ, ਕਮਿਊਨਿਸਟ ਦੀਆਂ ਨਜ਼ਰਾਂ ਨਹੀਂ। ਇਕ ਹੋਰ ਕਵੀ ਅਹਮਦ ਫ਼ਰਾਜ਼ ਨੇ ਸ਼ਹੀਦਾਂ ਬਾਰੇ ਅਪਣੀ ਕਵਿਤਾ ਵਿਚ ਫ਼ੈਜ਼ ਨੂੰ ਵੀ ਮਾਤ ਪਾ ਦਿੱਤਾ: ਤਾਜ਼ਾ ਖ਼ੂਨ ਕੀ ਖ਼ੁਸ਼ਬੂਏਂ ਆ ਰਹੀ ਹੈਂ। ਇਹ ਦਰਅਸਲ ਸੈਕ੍ਸ ਦਾ ਸਿੰਬਲ ਹੈ।

ਹੁਣ ਸਵਾਲਾਂ ਦਾ ਸਵਾਲ ਇਹ ਹੈ ਕਿ ਕਿਸੇ ਸਿੱਖ ਜਾਂ ਮੁਸਲਮਾਨ ਦੀ ਅਗਲੇ ਜਹਾਨ ਦੇ ਲਾਲਚ ਵਿਚ ਸ਼ਹੀਦ ਹੋਣ ਦੀ ਲਾਲਸਾ ਤਾਂ ਸਮਝ ਆਉਂਦੀ ਹੈ, ਪਰ ਕਮਿਉਨਿਸਟਾਂ ਨੂੰ ਕਾਹਦਾ ਲੋਭ ਹੈ? ਇਨ੍ਹਾਂ ਦਾ