ਪੰਨਾ:Phailsufian.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/34

ਸਵਰਗ-ਨਰਕ ਵਿਚ ਕੋਈ ਯਕੀਨ ਨਹੀਂ। ਇਸੇ ਜਹਾਨ ਨੂੰ ਸਵਰਗ ਬਣਾਉਣਾ ਇਨ੍ਹਾਂ ਦਾ ਆਦਰਸ਼ ਹੈ। ਫੇਰ ਪੰਜਾਬੀ ਕਮਿਊਨਿਸਟ ਸ਼ਹੀਦੀ ਨੂੰ ਏਨਾ ਵਡਿਆਉਂਦੇ ਕਿਉਂ ਹਨ?

ਜ਼ਾਤੀ ਦਹਿਸ਼ਤਪਸੰਦੀ ਤੇ ਹੋਂਦਵਾਦ ਵਿਚਕਾਰ ਵਿਚ ਬਾਰੀਕ ਫ਼ਰਕ ਹੈ। ਸ਼ਹੀਦ ਹੋਣ ਤੁਰੇ ਅਤੇ ਕਿਸੇ ਹੋਂਦਵਾਦੀ ਦੀ ਇਹ ਇੱਕੋ ਜਿਹੀ ਸੋਚ ਹੁੰਦੀ ਹੈ ਕਿ ਮੌਤ ਹੀ ਬੰਦੇ ਦੀ ਹੋਣੀ ਬਣਾਉਂਦੀ ਹੈ। ਸਾਰਤਰ ਵੀ ਕਹਿੰਦਾ ਹੈ ਕਿ ਮੌਤ ਬੰਦੇ ਦੀ ਹੋਂਦ ਦਾ ਤੱਤ (ਐਸੈਂਸ) ਹੁੰਦੀ ਹੈ। ਮੌਤ ਦੀ ਇੱਛਾ ਕਰਨ ਵਾਲ਼ਾ ਦਰਅਸਲ ਮੌਤ ਨਾਲ਼ ਲਗਾਤਾਰ ਸਾੜਾ ਕਰ ਰਿਹਾ ਹੁੰਦਾ ਹੈ। ਉਹ ਜੀਉਣ ਜੋਗਾ ਨਹੀਂ ਹੁੰਦਾ, ਪਰ ਮਰਨ ਨੂੰ ਤਿਆਰ ਹੁੰਦਾ ਹੈ। ਉਹਨੂੰ ਮੌਤ ਵਿਚ ਜ਼ਿੰਦਗੀ ਨਜ਼ਰ ਆਉਂਦੀ ਹੈ। ਮੌਤ ਹੀ ਉਹਦੀ ਇੱਕੋ ਇਕ ਉਮੀਦ ਰਹਿ ਜਾਂਦੀ ਹੈ। ਇਹ ਉਹਦੀ ਜ਼ਿੰਦਗੀ ਦਾ ਸਾਰਥਕ ਅੰਗ ਬਣ ਜਾਂਦੀ ਹੈ। ਉਹਦੀ ਸੋਚ ਜੀਉਂਦੇ ਬੰਦਿਆਂ ਨਾਲ਼ ਨਹੀਂ; ਮਰੇ ਹੋਏ, ਸ਼ਹੀਦ ਹੋਏ ਬੰਦਿਆਂ ਨਾਲ਼ ਘਿਰ ਜਾਂਦੀ ਹੈ। ਇਹ ਇਨਸਾਨੀ ਹਾਲਾਤ ਤੋਂ ਸਰੀਹਣ ਭਾਂਜ ਹੁੰਦੀ ਹੈ। ਮੌਤ ਲਾੜੀ ਪਰਨਾਵਣ ਚੜ੍ਹਿਆ ਅਪਣੇ ਆਪ ਨੂੰ ਵੱਸ ਕਰ ਲੈਂਦਾ ਹੈ। ਉਹ ਇਹ ਮੰਨ ਲੈਂਦਾ ਹੈ ਕਿ ਉਹਦਾ ਦੁਸ਼ਮਣ ਉਹਦੇ ਨਾਲ਼ੋਂ ਵੱਡਾ ਤੇ ਅਜਿਤ ਹੈ। ਨਹੀਂ ਤਾਂ, ਸ਼ਹੀਦੀ ਦਾ ਤਿਆਰ ਪਿਆ ਬਾਟਾ ਨਹੀਂ ਪੀਤਾ ਜਾ ਸਕਦਾ। ਇਹ ਨਿਜਵਾਦ ਤੇ ਸ੍ਵੈ-ਪ੍ਰੇਮ ਦੀ ਹੱਦ ਹੈ। ਸ਼ਹਾਦਤ ਮੌਤ ਦਾ ਜਸ਼ਨ ਹੁੰਦੀ ਹੈ। ਇਹ ਅਗਲੇ ਹੋਣ ਵਾਲ਼ੇ ਐਕਸ਼ਨ ਨੂੰ ਰੋਕ ਦਿੰਦੀ ਹੈ ਤੇ ਇਹ ਆਸ ਵੀ ਛੱਡ ਦਿੰਦੀ ਹੈ ਕਿ ਜ਼ਿੰਦਗੀ ਨੂੰ ਬਦਲਣਾ ਬੰਦੇ ਦਾ ਹੀ ਕੰਮ ਹੈ। ਇਕੱਲਾ ਬੰਦਾ ਪ੍ਰਕੇਵਲ (ਐਬਸੋਲੀਊਟ) ਹੋ ਜਾਂਦਾ ਹੈ।

ਫ਼ਰਾਂਸੀਸੀ ਲਿਖਾਰੀ ਆਂਦਰੇ ਮਾਲਰੋ ਦੇ ਚੀਨੀ ਇਨਕਲਾਬ ਬਾਰੇ ਲਿਖੇ ਨਾਵਲ ਦ' ਹੀਉਮਨ ਕੰਡੀਸ਼ਨ ਦਾ ਪ੍ਰਸੰਗ ਹੈ: ਦਹਿਸ਼ਤਪਸੰਦ ਆਗੂ ਚੈੱਨ ਅਪਣੇ ਸਾਥੀ ਨੂੰ ਖ਼ੁਦਕੁਸ਼ੀ ਦੇ ਮਿਸ਼ਨ 'ਤੇ ਜਾਣ ਲਈ ਕਹਿੰਦਾ ਹੈ। ਅੱਗੋਂ ਸਾਓਐੱਨ ਜਵਾਬ ਦਿੰਦਾ ਹੈ: ਚੈੱਨ, ਮੈਂ ਤੇਰੇ ਜਿੰਨਾ