ਪੰਨਾ:Phailsufian.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/36

ਮਰਹਬਾ ਕਾਇਨਾਤ। - ਨਿਕਰਾਗੁਆ ਦਾ ਕਵੀ ਅਰਨੈਸਤੋ ਕਾਰਦੇਨਾਲ ਆਖਦਾ ਹੈ:

ਤਾਰਿਆਂ ਭਰੀ ਅਨੰਤ ਕਾਲ਼ੀ ਰਾਤ
ਇਕ ਦੂਜੇ ਨੂੰ ਪਿਆਰ ਕਰਦੇ ਇਨਸਾਨਾਂ ਨਾਲ਼ ਭਰੀ

ਧਰਤੀ ਹੀ ਜੱਨਤ ਹੈ

ਇਹੀ ਖ਼ੁਦਾਈ ਸਲਤਨਤ ਹੈ
ਬੱਚੇ ਨੂੰ ਚੁੰਮਣਾ
ਘੁੱਟਵੀਂ ਗਲਵਕੜੀ ਚ ਬੱਝੇ ਔਰਤ ਮਰਦ
ਹੱਥਾਂ ਨੂੰ ਦੁਲਾਰਦੇ ਹੱਥ
ਮੋਢੇ 'ਤੇ ਟਿਕੀ ਨਿੱਕੜੀ-ਜਿਹੀ ਹਥੇਲੀ
ਇਨਸਾਨ ਨੂੰ ਛੂਹ ਰਿਹਾ ਇਨਸਾਨ
ਇਨਸਾਨੀ ਚਮੜੀ ਨਾਲ਼ ਇਨਸਾਨੀ ਚਮੜੀ

ਦੇ ਸੁਮੇਲ ਦਾ ਮਤਲਬ ਹੈ

ਕਾਮਰੇਡ
ਅਪਣੀ ਉਂਗਲ਼ ਨਾਲ਼ ਕਮਿਉਨਿਜ਼ਮ ਨੂੰ ਛੁਹਣਾ
ਜੱਨਤ ਨੂੰ ਛੁਹਣਾ।