ਪੰਨਾ:Phailsufian.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/42

ਜਾਂਦਾ ਹੈ।

ਭਗਤ ਸਿੰਘ ਦੀ ਇਸ ਤਸਵੀਰ ਦੀ ਇਕ ਹੋਰ ਸਿਫ਼ਤ ਇਹ ਵੀ ਹੈ ਕਿ ਇਹ ਰਿਆਸਤ (ਸਟੇਟ) ਦਾ ਲੋਕਾਂ ਉੱਤੇ ਮੜ੍ਹਿਆ ਹੋਇਆ ਇਮੇਜ ਨਹੀਂ। ਅਸੀਂ ਲੋਕਾਂ ਨੇ ਇਹਨੂੰ ਏਸ ਲਈ ਸਾਂਭ ਸਾਂਭ ਰੱਖਿਆ ਹੈ, ਕਿਉਂਕਿ ਇਹ ਸਾਨੂੰ ਪਿਆਰਾ ਲਗਦਾ ਹੈ। ਏਸ ਪਿਆਰ ਵਿਚ ਰਹਿੰਦੀ ਦੁਨੀਆ ਤਕ ਕੋਈ ਫ਼ਰਕ ਨਹੀਂ ਪੈਣਾ। ਇਹ ਤਸਵੀਰ ਦੇਖਣ ਵਾਲ਼ੇ ਵਲ ਦੋਸਤੀ ਦਾ ਹੱਥ ਵਧਾਉਂਦੀ ਹੈ। ਇਹਦੇ ਐਨ ਉਲਟ ਸਤਾਲਿਨ ਦੀ ਤਸਵੀਰ ਵੀ ਹੈ।

ਪੰਜਾਬ ਸਰਕਾਰ ਨੇ ਭਗਤ ਸਿੰਘ ਦੀ ਇਸ ਤਸਵੀਰ ਨੂੰ ਬਦਲਣ ਦੀ ਫ਼ਿਰਕਾਪ੍ਰਸਤ ਕਰਤੂਤ ਕੀਤੀ ਸੀ। ਚਿਤ੍ਰਕਾਰ ਅਮਰ ਸਿੰਘ ਬਾਂਸਲ ਨੇ ਟੋਪ ਲਾਹ ਕੇ ਪੱਗ ਰਖ ਦਿੱਤੀ। ਇਹੀ ਹਾਲ ਊਧਮ ਸਿੰਘ ਦੀ ਤਸਵੀਰ ਦਾ ਹੋਇਆ। ਪੰਜਾਬ ਸਰਕਾਰ ਨੂੰ ਤਾਂ ਕੀ ਦੋਸ਼ ਦਿੱਤਾ ਜਾ ਸਕਦਾ ਹੈ। ਬੜੇ ਸਾਲ ਪਹਿਲਾਂ ਕਿਰਤੀ ਪਾਰਟੀ ਦੇ ਬਾਬਿਆਂ ਨੇ ਕਰਤਾਰ ਸਿੰਘ ਸਰਾਭੇ ਦੀ ਮਿਲ਼ਦੀ ਇੱਕੋਇਕ ਬੋਦਿਆਂ ਵਾਲ਼ੀ ਤਸਵੀਰ ਨੂੰ ਅਮ੍ਰਿਤਸਰ ਦੇ ਗੁਰਦਿਆਲ ਸਿੰਘ ਫ਼ੋਟੋਗਰਾਫ਼ਰ ਨੂੰ ਆਖ ਕੇ ਭੱਦੀ-ਜਿਹੀ ਪੱਗ ਬੰਨ੍ਹਵਾ ਦਿੱਤੀ ਸੀ। ਭਗਤ ਸਿੰਘ ਦੀ ਮੰਜੀ ਵਾਲ਼ੀ ਤਸਵੀਰ ਵਿਚ ਨਾਲ਼ ਜੋ ਸੀਆਈਡੀ ਦਾ ਬੰਦਾ ਬੈਠਾ ਹੈ, ਉਹ ਹੁਣ ਬਣਾਏ ਜਾਂਦੇ ਕੈਲੰਡਰਾਂ ਵਿਚ ਭਾਈ ਰਣਧੀਰ ਸਿੰਘ ਬਣਾਇਆ ਹੁੰਦਾ ਹੈ।

ਜਿਉਂ ਮੌਤ ਉਮਰ ਨੂੰ ਵਧਣੋਂ ਯਕਲਖ਼ਤ ਰੋਕ ਦਿੰਦੀ ਹੈ, ਇਵੇਂ ਕੈਮਰੇ ਦੀ ਕਲਿਕ ਵੇਲੇ ਦੇ ਅਨੰਤ ਵਹਿਣ ਨੂੰ ਤੋੜ ਕੇ ਦਰਜ ਕਰ ਲੈਂਦੀ ਹੈ। ਤਸਵੀਰ ਰੁਕੇ ਹੋਏ ਵੇਲੇ ਦੀ ਸਨਦ ਹੁੰਦੀ ਹੈ। ਅੱਜ ਅਸੀਂ ਅੱਸੀ ਸਾਲਾਂ ਦਾ ਬਾਬਾ ਭਗਤ ਸਿੰਘ ਨਹੀਂ ਚਿਤਵ ਸਕਦੇ। ਭਗਤ ਸਿੰਘ ਦੀ ਇਹ ਤਸਵੀਰ ਸਦਾ ਬਹਾਰ ਰੁੱਤ ਦੀ ਨਿਸ਼ਾਨੀ ਹੈ। ਲੋਕ ਅਮਰ ਬਿੰਬ ਦੀ ਲਾਲਸਾ ਕਰਦਿਆਂ ਬਹੁਤੀ ਵੇਰ ਖ਼ੁਦਗ਼ਰਜ਼ ਤੇ ਬੇਕਿਰਕ ਵੀ ਹੁੰਦੇ ਹਨ। ਪਰ ਭਗਤ ਸਿੰਘ ਦੇ ਕਰੀਬੀ ਸਾਕਾਂ ਖ਼ਾਸ ਕਰਕੇ ਇਹਦੀ ਮਾਂ ਲਈ