ਪੰਨਾ:Phailsufian.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/41

ਐਸੀਆਂ ਤਸਵੀਰਾਂ ਵਰਗੀ ਹੈ। ਫ਼ਰਾਂਸੀਸੀ ਫੈਲਸੂਫ ਰੋਲਾਂ ਬਾਰਤ ਦੇ ਕਹਿਣ ਵਾਂਙ ਤਸਵੀਰ ਦਾ ਸਿਰਲੇਖ ਜਾਂ ਤਾਂ ਤਸਵੀਰ ਨੂੰ ਉਚਿਆਣ ਵਾਸਤੇ ਲਿਖੀਦਾ ਹੈ, ਜਾਂ ਤਰਸ ਪੈਦਾ ਕਰਨ ਲਈ ਅਤੇ ਜਾਂ ਕੋਈ ਮਨਤਕ ਦੇਣ ਵਾਸਤੇ ਭਗਤ ਸਿੰਘ ਲੋਕ ਮਨ ਵਿਚ ਏਨਾ ਵੱਸਿਆ ਹੋਇਆ ਹੈ ਕਿ ਇਹਦੀ ਇਕ ਝਲਕ ਮਾਤਰ ਹੀ ਅਪਣੇ ਆਪ ਨੂੰ ਉਚਿਆਂਦੀ ਵੀ ਹੈ ਤੇ ਤਰਸ ਵੀ ਪੈਦਾ ਕਰਦੀ ਹੈ।

ਪੁਲਸ ਵਾਲ਼ੇ ਸ਼ਨਾਖ਼ਤ ਵਾਸਤੇ ਮੁਲਜ਼ਮ ਦੇ ਗਲ਼ ਵਿਚ ਨੰਬਰ ਵਾਲ਼ੀ ਸਲੇਟ ਪਾ ਕੇ ਸਾਹਮਣਿਓਂ ਤੇ ਪਾਸਿਓਂ ਫ਼ੋਟੋਆਂ ਉਤਾਰਦੇ ਹੁੰਦੇ ਹਨ। ਪਤਾ ਨਹੀਂ ਕਿ ਦਿੱਲੀ ਜਾਂ ਲਹੌਰ ਪੁਲਸ ਨੇ ਭਗਤ ਸਿੰਘ ਦੀਆਂ ਇਹੋ ਜਿਹੀਆਂ ਤਸਵੀਰਾਂ ਖਿੱਚੀਆਂ ਸਨ ਜਾਂ ਨਹੀਂ। ਜੇ ਕਿਤੇ ਇਹ ਲਭ ਪੈਣ, ਤਾਂ ਭਗਤ ਸਿੰਘ ਉਨ੍ਹਾਂ ਵਿਚ ਕਿਹਾ ਜਿਹਾ ਨਜ਼ਰ ਆਉਂਦਾ ਹੋਵੇਗਾ? ਟੋਪ ਤਾਂ ਉਨ੍ਹਾਂ ਚ ਕਦੇ ਹੋ ਨਹੀਂ ਹੋ ਸਕਦਾ। ਕੁਝ ਦਿਨਾਂ ਦੀ ਕਰੜਬਰੜੀ ਦਾਹੜੀ ਹੋਏਗੀ| ਤਸ਼ੱਦਦ ਦੇ ਝੰਬੇ ਹੋਏ ਭਗਤ ਸਿੰਘ ਦੇ ਥੱਕੇ ਹੋਏ ਮੁੱਖੜੇ 'ਤੇ ਟੋਪ ਵਾਲ਼ੀ ਤਸਵੀਰ ਵਾਲ਼ੀ ਅਲਸਾਹਟ ਤੇ ਜਲਾਲ ਭਾਵੇਂ ਨਾ ਹੋਵੇ, ਪਰ ਨਿਹਚਾ ਜ਼ਰੂਰ ਹੋਏਗਾ।

ਭਗਤ ਸਿੰਘ ਨੇ ਅਮਰੀਕਾ ਰਹਿੰਦੇ ਅਪਣੇ ਗਰਾਈਂ ਅਮਰ ਚੰਦ ਨੂੰ ਮਈ 1927 ਵਿਚ ਚਿੱਠੀ ਲਿਖੀ ਸੀ: "ਵੀਰ ਮੇਰੀ ਵਿਦੇਸ਼ ਜਾ ਕੇ ਤਾਲੀਮ ਹਾਸਲ ਕਰਨ ਦੀ ਖ਼ਾਹਸ਼ ਖ਼ੂਬ ਬਰਬਾਦ ਹੋ ਗਈ।" ਜੇ ਭਗਤ ਸਿੰਘ ਦੀ ਇਹ ਖ਼ਾਹਸ਼ ਪੂਰੀ ਹੋਈ ਹੁੰਦੀ ਜਾਂ ਇਹ ਹੋਰਨਾਂ ਪੰਜਾਬੀ ਇਨਕਲਾਬੀਆਂ ਵਾਂਙ ਰੂਸ ਗਿਆ ਹੁੰਦਾ, ਤਾਂ ਇਹਨੂੰ ਪਾਸਪੋਰਟ ਵਾਸਤੇ ਜ਼ਰੂਰ ਖਿਚਵਾਣੀ ਪੈਣੀ ਸੀ। ਪਾਸਪੋਰਟ ਵਾਲ਼ੀ ਫ਼ੋਟੋ ਵਿਚ ਟੋਪ ਨਹੀਂ ਪਾਈਦਾ। ਤਾਂ ਵੀ ਟੋਪ ਵਾਲ਼ੀ ਤਸਵੀਰ ਵਾਂਙ ਪਾਸਪੋਰਟ ਦੀ ਤਸਵੀਰ ਦਾ ਮੂੰਹ ਭਵਿਖ ਵਲ ਹੁੰਦਾ। ਪੁਲਸ ਦੀ ਲਾਹੀ ਤਸਵੀਰ ਦਾ ਮੂੰਹ ਹਮੇਸ਼ਾ ਅਤੀਤ ਵਲ ਹੁੰਦਾ ਹੈ। ਪੁਲਸੀਏ ਤਸੀਹੇ ਵੀ ਬੀਤੇ ਵੇਲੇ ਦੀਆਂ ਤਹਿਆਂ ਫੋਲਣ ਲਈ ਦਿੰਦੇ ਹਨ। ਪੁਲਸ ਹਿਰਾਸਤ ਵਿਚ ਭਵਿਖ ਅਲੋਪ ਹੋ