ਪੰਨਾ:Phailsufian.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/47

ਮਨੁੱਖੀ ਦਿਮਾਗ਼ ਐਸਾ ਕੰਪੀਊਟਰ ਹੈ, ਜੋ ਬਰੈਸ਼ਟ ਦੇ ਕਹਿਣ ਵਾਂਙ, ਭਾਵਨਾ ਨਾਲ਼ ਸੋਚਦਾ ਹੈ। ਜ਼ਿੰਦਗੀ ਦੇ ਅਨੰਤ ਬਿੰਬ ਤੇ ਪ੍ਰਤੀਕ ਇਸ ਵਿਚ ਫ਼ੀਡ ਹੁੰਦੇ ਰਹਿੰਦੇ ਹਨ। ਕੋਈ ਅਦਾ, ਤੱਕਣੀ ਜਾਂ ਛੁਹ ਕਵਿਤਾ ਦਾ ਸਵਿਚ ਔਨ ਕਰ ਦਿੰਦੀ ਹੈ।

ਮੈਂ ਕੁੜੀ ਤੇ ਨੇਰ੍ਹੀ ਕਵਿਤਾ ਆਵੇਸ਼ ਵਿਚ ਲਿਖੀ ਸੀ। ਕਵਿਤਾ ਲਿਖਣ ਵੇਲੇ ਦਿਲ ਤੇਜ਼ ਧੜਕਣ ਲਗਦਾ ਹੈ ਤੇ ਸਾਰੀ ਬਿਰਤੀ ਜਿਵੇਂ ਕਲਮ ਦੀ ਨੋਕ 'ਤੇ ਟਿਕੀ ਹੁੰਦੀ ਹੈ। ਰਾਜਿੰਦਰ ਸਿੰਘ ਬੇਦੀ ਨੇ ਕਿਹਾ ਸੀ ਕਿ ਉਸ ਪਲ ਜਾਂ ਖ਼ੁਦਾ ਹੁੰਦਾ ਹੈ ਜਾਂ ਲਿਖਣ ਵਾਲ਼ੇ ਦੀ ਕਲਮ।

ਇਸ ਅਵਸਥਾ ਤੋਂ ਬਾਅਦ ਕਵਿਤਾ ਦੀ ਸੋਧ ਆਵੇਸ਼ ਤੋਂ ਬਾਹਰੀ ਹੁੰਦੀ ਹੈ। ਕਈ ਕਵਿਤਾਵਾਂ ਤਾਂ ਕਾਗ਼ਜ਼ 'ਤੇ ਉਤਰਨ ਤੋਂ ਪਹਿਲਾਂ ਕਿੰਨਾ ਚਿਰ ਮਨ ਵਿਚ ਹੀ ਬਣਦੀਆਂ ਰਹਿੰਦੀਆਂ ਹਨ। ਸਾਈਕਲ ਚਲਾਉਂਦਿਆਂ ਨਾਂ ਦੀ ਕਵਿਤਾ ਮੈਂ ਕਈ ਮਹੀਨੇ ਸਾਈਕਲ ਚਲਾਉਂਦਿਆਂ ਲਿਖਦਾ ਰਿਹਾ ਸੀ।

ਕਵਿਤਾ ਵਿਚ ਇਕ ਨਹੀਂ, ਕਿੰਨੀਆਂ ਤਸਵੀਰਾਂ ਹੁੰਦੀਆਂ ਹਨ। ਚਿਤ੍ਰਕਾਰ ਵੀ ਕਵਿਤਾ ਲਿਖਦੇ ਹਨ। ਹੁਸੈਨ ਦੀਆਂ ਕੁਝ ਨਜ਼ਮਾਂ ਮੈਨੂੰ ਚੇਤੇ ਹਨ, ਪਰ ਪਿਕਾਸੋ ਦੀਆਂ ਸਿਰ 'ਤੋਂ ਦੀ ਲੰਘ ਗਈਆਂ ਸਨ।

ਜਿਵੇਂ ਬਣੀ ਪੇਂਟਿੰਗ ਚੋਂ ਬਾਹਰ ਕਿੰਨਾ ਕੁਝ ਪਿਆ ਹੁੰਦਾ ਹੈ ਕਿੰਨੇ ਰੰਗ, ਕਿੰਨੀਆਂ ਰੇਖਾਵਾਂ, ਕਿੰਨੀਆਂ ਛੁਹਾਂ; ਜੋ ਕੈਨਵਸ ਚ ਆਈਆਂ ਨਹੀਂ ਹੁੰਦੀਆਂ ਜਾਂ ਆ ਕੇ ਨਿਕਲ਼ ਗਈਆਂ ਹੁੰਦੀਆਂ ਹਨ। ਉਹ ਕੀ ਵਾਕਿਆ ਹੀ ਬੇਲੋੜੀਆਂ ਹੁੰਦੀਆਂ ਹਨ? ਓਵੇਂ ਹੀ ਲਿਖੀ ਕਵਿਤਾ ਤੋਂ ਬਾਹਰ ਵੀ ਕਿੰਨਾ ਕੁਝ ਰਹਿ ਗਿਆ ਹੁੰਦਾ ਹੈ, ਜਿਹਦੀ ਪਤਾ ਕਵਿਤਾ ਲਿਖਣ ਵਾਲ਼ੇ ਨੂੰ ਹੀ ਹੁੰਦਾ ਹੈ।

ਕੁੜੀ ਤੇ ਨੇਰ੍ਹੀ ਨਾਂ ਦੀ ਕਵਿਤਾ ਮੈਂ ਆਵਾਰਗੀ ਦੇ ਦਿਨੀਂ ਲਿਖੀ ਸੀ। ਚੰਡੀਗੜ੍ਹ ਨਾਲ਼ ਮੈਨੂੰ ਜਿੰਨਾ ਪਿਆਰ ਹੈ, ਓਨੀ ਹੀ ਘਿਣ। ਚੰਡੀਗੜ੍ਹ ਦੀ