ਪੰਨਾ:Phailsufian.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/48

ਯਾਦ ਨਾਲ਼ ਤਪੇ ਹੋਏ ਰਾਹਵਾਂ ਉੱਤੇ ਭਾਦੋਂ ਦੇ ਛੱਰਾਟਿਆਂ ਨਾਲ਼ ਉਡੀ ਧੂੜ ਦੀ ਗੰਧ ਆ ਜਾਂਦੀ ਹੈ; ਜਾਂ ਲੈਂਡਸਕੇਪ ਉਭਰਦਾ ਹੈ - ਇਕ ਹੱਥ ਬਹੁਤ ਉੱਚੀ ਆਧੁਨਿਕ ਇਮਾਰਤ ਹੈ ਤੇ ਦੂਜੇ ਹੱਥ ਦੁਮੇਲ ਤਾਈਂ ਬੀਆਬਾਨ ਤਪਦੀ ਧਰਤੀ।

ਓਥੇ ਮੇਰਾ ਮੇਲ਼ ਰੰਗਮੰਚ ਦੀ ਅਦਾਕਾਰਾ ਅਰਚਨਾ ਨਾਲ਼ ਹੋਇਆ ਸੀ। ਉਹਦੇ ਖ਼ਾਵੰਦ ਦੀ ਕਿਰਪਾ ਨਾਲ਼ ਮੈਂ ਉਨ੍ਹਾਂ ਦੇ ਪਰਿਵਾਰ ਦਾ ਜੀਅ ਬਣ ਗਿਆ ਸੀ। ਅਸੀਂ ਚਾਰ-ਪੰਜ ਦੋਸਤ ਬਰੈਸ਼ਟ ਦੇ ਨਾਟਕ ਚਾਕ ਸਰਕਲ (ਪਰਾਈ ਕੁੱਖ) ਦੀ ਤਿਆਰੀ ਵਿਚ ਰੁੱਝੇ ਤ੍ਰਿਕਾਲਾਂ ਵੇਲੇ ਬੈਠੇ ਜਹਾਨ ਭਰ ਦੀਆਂ ਗੱਲਾਂ ਕਰਦੇ। ਅਰਚਨਾ ਅਪਣੇ ਪਹਿਲਾਂ ਖੇਡੇ ਨਾਟਕਾਂ ਦੇ ਲੰਮੇ-ਲੰਮੇ ਡਾਇਲੌਗ ਐਕਟਿੰਗ ਕਰ-ਕਰ ਸੁਣਾਉਂਦੀ ਤੇ ਅਸੀਂ ਹੱਸ- ਹੱਸ ਦੋਹਰੇ ਹੁੰਦੇ ਜਾਂਦੇ। ਫੇਰ ਇਕ ਦੂਜੇ ਤੋਂ ਅੱਕ ਜਾਂਦੇ, ਚੁੱਪ ਕਰ ਜਾਂਦੇ ਤੇ ਇਸ ਚੁੱਪ ਨੂੰ ਤੋੜਨ ਲਈ ਰਾਤ ਦੇ ਪਹਿਲੇ ਪਹਿਰ ਵਿਚ-ਵਿਚ ਕੋਈ ਨਾ ਕੋਈ ਰਸਤਾ ਕਢ ਹੀ ਲੈਂਦੇ।

ਇਕ ਦਿਨ ਅਸੀਂ ਤਪੀਆਂ ਹੋਈਆਂ ਕੰਧਾਂ ਦੀ ਲੁੱਟ ਵਿਚ ਬੈਠੇ ਸੀ। ਬਿਜਲੀ ਦਾ ਪੱਖਾ ਵੀ ਨਾ ਸੀ। ਅਚਾਨਕ ਆਸਮਾਨ ਵਿਚ ਗਹਿਰ ਛਾ ਗਈ। ਅਰਚਨਾ ਦੇਵੀ ਸਿਰ ਉੱਤੇ ਚੁੰਨੀ ਬੰਨ੍ਹੀ, ਗੋਡਿਆਂ ਉੱਤੇ ਕੂਹਣੀਆਂ ਟਿਕਾਈ ਅਪਣਾ ਮੱਥਾ ਫੜੀ ਬੈਠੀ ਸੀ। ਅਨ੍ਹੇਰੀ ਆਉਣ ਵਾਲ਼ੀ ਸੀ। ਉਹ ਸਭ ਕੇ ਕਹਿਣ ਲੱਗੀ ਏਸ ਨੇਰ੍ਹੀ ਦੀ ਕਸਰ ਰਹਿ ਗਈ ਸੀ। ਵਾਧੂ ਦਾ ਗੰਦ। ਹੁਣੇ ਸੁੰਬਰ ਕੇ ਹਟੀ ਹਾਂ। ਇਹ ਵੀ ਕੀ ਜ਼ਿੰਦਗੀ ਹੈ! ਮੇਰੇ ਕੰਨ ਉਹਦੀ ਵਲ ਸਨ, ਪਰ ਨਜ਼ਰਾਂ ਖੰਭਾਂ ਨਾਲ਼ ਗਰਦ ਉੜਾ ਰਹੀ ਚਿੜੀ ਵਲ ਸਨ। ਮੈਂ ਕਿਹਾ ਅਰਚਨਾ, ਨੇਰ੍ਹੀ ਘੜੀ ਨੂੰ ਆਉਂਦੀ ਐ, ਤਾਂ ਹੁਣੇ ਈ ਆ ਜਾਏ ਪਰਾਂ ਨੇਰ੍ਹੀ ਆਊ, ਤਾਂ ਮੀਂਹ ਪਊਗਾ। ਜਾਨ ਤਾਂ ਰਤਾ ਸੌਖੀ ਹੋਏਗੀ। ਨਾਲ਼ ਹੀ ਮੈਨੂੰ ਅਪਣੀ ਨਿੱਕੀ ਭਤੀਜੀ ਮੰਨੀ ਦਾ ਚੇਤਾ ਆਇਆ, ਜੋ ਨੇਰੀ ਤੋਂ ਏਨਾ ਡਰਦੀ ਸੀ ਕਿ ਉਹਨੇ ਝੁੰਗਲਮਾਟਾ ਮਾਰ ਕੇ ਬਹਿ ਜਾਣਾ। ਪੰਜਾਬ ਦਾ ਸੋਚਿਆਂ ਜੋ ਤਸਵੀਰ ਮੇਰੀਆਂ ਅੱਖਾਂ ਅੱਗੇ