ਪੰਨਾ:Phailsufian.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/49

ਆਉਂਦੀ ਹੈ, ਉਹ ਹੈ ਧੁੱਪ ਦੀ ਲੂਹੀ ਹੋਈ ਵੀਰਾਨ ਧਰਤੀ ਉੱਤੇ ਜ਼ਹਿਰਮਹੁਰੇ ਰੰਗ ਦੇ ਅੱਕ ਉੱਗੇ ਹੋਏ ਹਨ ਤੇ ਗਾਹੀ ਹੋਈ ਕਣਕ ਦੀ ਤੂੜੀ ਤੇ ਵਰੋਲ਼ਿਆਂ ਨਾਲ਼ ਭਰੀ ਕਾਲ਼ੀ ਨੇਰ੍ਹੀ ਚੜ੍ਹੀ ਹੋਈ ਹੈ। ਇਸ ਹਵਾ ਵਿਚ ਸਾਹ ਲੈਣਾ ਵੀ ਔਖਾ ਹੈ।

ਚੰਡੀਗੜ੍ਹ ਸਾਡੇ ਟਿਕਾਣੇ ਦੇ ਬਾਹਰ ਸੜਕ ਦੇ ਦੋਹੀਂ ਪਾਸੀਂ ਅਮਲਤਾਸ ਦੇ ਰੁੱਖ ਲੱਗੇ ਹੋਏ ਸਨ। ਭਰ ਗਰਮੀ ਵਿਚ ਖਿੜੇ ਅਮਲਤਾਸ ਦੇ ਗੂੜੇ ਪੀਲ਼ੇ ਫੁੱਲ ਬੜੇ ਸੁਹਣੇ ਲੱਗਣੇ ਨੇਰ੍ਹੀ ਨੇ ਆਉਣਾ ਤੇ ਉਹਨੇ ਅਪਣੇ ਨਾਲ਼ ਇਹ ਸੁਹਣੇ ਫੁੱਲ ਵੀ ਉੜਾ ਕੇ ਲੈ ਜਾਣੇ। ਮੈਨੂੰ ਪੀਲ਼ੇ ਰੇਸ਼ਮੀ ਲਿਬਾਸ ਵਾਲ਼ੀ ਔਰਤ ਦਾ ਖ਼ਿਆਲ ਆਉਣਾ, ਜਿਹਨੂੰ ਮੈਂ ਪਹਿਲੀ ਵਾਰ ਚੁੰਮਿਆ ਸੀ।

ਇਨ੍ਹਾਂ ਸਾਰੀਆਂ ਸੋਚਾਂ ਦੀ ਸ਼ਕਲ ਬਣਨ ਲੱਗੀ ਮੰਨੀ ਨੇਰ੍ਹੀ ਤੋਂ ਬਹੁਤ ਡਰਦੀ ਹੈ; ਅਰਚਨਾ ਨੂੰ ਗੰਦ ਪੈ ਜਾਣ ਦੀ ਚਿੰਤਾ ਹੈ। ਅਮਲਤਾਸ ਮੇਰੇ ਵਾਂਙ ਸੁਹਣੇ ਪੀਲ਼ੇ ਰੰਗ ਤੋਂ ਵਾਂਝੇ ਹੋ ਜਾਣਗੇ; ਟਾਹਣੀਆਂ ਟੁੱਟ ਜਾਣਗੀਆਂ। ਪਰ ਕੋਈ ਗੱਲ ਨਹੀਂ, ਨੇਰ੍ਹੀ ਨਾਲ਼ ਮੀਂਹ ਵੀ ਆਉਂਦਾ ਹੈ।

ਤੇ ਇਸ ਤਰ੍ਹਾਂ ਕਵਿਤਾ ਬਣ ਗਈ। ਵਿਸ਼ਾਲ ਅਰਥਾਂ ਵਾਲ਼ੀ ਕਵਿਤਾ। ਮੈਂ ਕਵਿਤਾ ਇੱਕੋ ਸਾਹ ਲਿਖ ਗਿਆ। ਦੁਬਾਰਾ ਪੜ੍ਹੀ। ਤਿੰਨ ਸ਼ਬਦ ਹੋਰ ਪਾਏ – ‘ਪੰਖੇਰੂ ਮਰ ਜਾਣਗੇ’ ਅਤੇ ਅਖ਼ੀਰ ਚ ‘ਇਹ ਕੁੜੀ ਨਹੀਂ ਜਾਣਦੀ। ਇਸ ਸਤਰ ਨਾਲ਼ ਕਵਿਤਾ ਦਾ ਚਕ੍ਰ ਪੂਰਾ ਹੋ ਗਿਆ

ਕੁੜੀ ਮੰਨੀ ਜਾਂ ਅਰਚਨਾ ਨਾ ਹੋ ਕੇ ਸਮਾਜੀ ਤਬਦੀਲੀ ਤੋਂ ਭੈਅਭੀਤ ਹੋਈ ਵਿਅਕਤੀ ਹੋ ਗਈ। ਨੇਰ੍ਹੀ ਤੇ ਮੀਂਹ ਇਨਕਲਾਬ ਦੀ ਅਭਿੰਨ ਤਬਾਹੀ ਤੇ ਉਸਾਰੀ ਦੇ ਪ੍ਰਤੀਕ ਹੋ ਗਏ।

ਅਰਚਨਾ ਨੂੰ ਮਿਲ਼ਿਆਂ ਜੁਗੜੇ ਬੀਤ ਗਏ ਹਨ। ਕੁਝ ਰਿਸ਼ਤੇ ਸੁੱਖ- ਸੁਨੇਹੜੇ ਦੇ ਵੀ ਮੁਥਾਜ ਨਹੀਂ ਹੁੰਦੇ। ਕਦੇ ਮਿਲ਼ੇ, ਤਾਂ ਮੈਂ ਉਹਨੂੰ ਇਹ ਕਵਿਤਾ ਸੁਣਾਵਾਂਗਾ। ਮੰਨੀ ਹੁਣ ਦਸ ਸਾਲ ਦੀ ਹੋ ਗਈ ਹੈ। ਉਹ ਆਪ ਵੀ ਅੰਗਰੇਜ਼ੀ ਚ ਕਵਿਤਾ ਲਿਖਣ ਲਗ ਪਈ ਹੈ। ਕਿਸੇ ਵੇਲੇ ਉਹਨੂੰ