ਪੰਨਾ:Phailsufian.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਫੈਲਸੂਫੀਆਂ/61

ਸਿਆਸਤੀ ਸਾਹਿਤ ਜਿੰਨਾ ਪੰਜਾਬੀ ਵਿਚ ਲਿਖਿਆ ਗਿਆ ਹੈ, ਓਨਾ ਸ਼ਾਇਦ ਕਿਸੇ ਹੋਰ ਬੋਲੀ ਵਿਚ ਨਹੀਂ ਹੋਣਾ। ਵੀਹਵੀਂ ਸਦੀ ਦੇ ਪਿਛਲੇ ਅੱਧ ਦੇ ਪੰਜਾਬੀ ਸਾਹਿਤ ਵਿੱਚੋਂ ਜੇ ਸੰਨ ਸੰਤਾਲ਼ੀ ਬਾਰੇ ਲਿਖਿਆ ਸਾਹਿਤ ਪਾਸੇ ਕਰ ਦਈਏ, ਤਾਂ ਬਾਕੀ ਬੜਾ ਥੋਹੜਾ ਬਚਦਾ ਹੈ। ਸਾਹਿਤ ਤੇ ਸਿਆਸਤ ਦਾ ਆਪਸੀ ਰਿਸ਼ਤਾ ਹੈ ਜਾਂ ਨਹੀਂ, ਇਸ ਬਾਰੇ ਸਿੱਧੜ ਬਹਿਸ ਕਰੀ ਜਾਣ ਨਾਲ਼ੋਂ ਇਸ ਗੱਲ ਦੀ ਪੇਚੀਦਗੀ ਬਾਰੇ ਗੱਲ ਕਰਨੀ ਜ਼ਰੂਰੀ ਹੈ। ਪੰਜਾਬੀ ਲੇਖਕ ਅੱਜ ਵੀ ਸੰਨ ਸੰਤਾਲ਼ੀ ਬਾਰੇ ਲਿਖ ਰਹੇ ਹਨ। ਪਰ ਅੰਮ੍ਰਿਤਾ ਪ੍ਰੀਤਮ ਦੀ ਓਸ ਇਕ ਕਵਿਤਾ ਤੋਂ ਛੁੱਟ ਹੋਰ ਕਿਸੇ ਰਚਨਾ ਨੇ ਲੋਕਾਂ ਦੇ ਮਨਾਂ ਵਿਚ ਘਰ ਨਹੀਂ ਕੀਤਾ। ਉਰਦੂ ਲੇਖਕ ਇੰਤਜ਼ਾਰ ਹੁਸੈਨ ਦੀ ਇਹ ਗੱਲ ਸਹੀ ਹੈ ਕਿ ਫ਼ਿਰਕੂ ਫ਼ਸਾਦ ਕਿਸੇ ਇਤਿਹਾਸਕ ਘਟਨਾ ਦਾ ਮੂਲ ਮੁੱਦਾ ਜਾਂ ਸਹਿਜ (ਔਰਗੈਨਿਕ) ਅੰਗ ਨਹੀਂ ਹੋ ਸਕਦੇ। ਜੇ ਪੰਜਾਬੀ ਲਿਖਾਰੀ ਏਨੇ ਹੀ ਸਚੇਤ ਤੇ ਹੱਸਾਸ ਸਨ, ਤਾਂ 1947 ਤੋਂ ਪਹਿਲਾਂ ਦੀ ਇਸ ਵਾਪਰਨ ਵਾਲ਼ੀ ਹੋਣੀ ਬਾਰੇ ਕੋਈ ਰਚਨਾ ਕਿਉਂ ਨਹੀਂ ਮਿਲ਼ਦੀ?

ਸੰਨ ਸੰਤਾਲ਼ੀ ਮਗਰੋਂ ਭਾਰਤ-ਚੀਨ, ਭਾਰਤ-ਪਾਕਿ, ਵੀਅਤਨਾਮ ਜੰਗ ਤੇ ਫਿਰ ਬੰਗਲਾਦੇਸ਼ ਪੰਜਾਬੀ ਲਿਖਾਰੀਆਂ ਨੂੰ ਨਿਹਮਤ ਬਣ ਕੇ ਬਹੁੜਿਆ ਤੇ ਢੇਰ ਸਾਰਾ ਸਾਹਿਤ ਰਚਿਆ ਗਿਆ। ਤੇ ਜ਼ੈਲ ਸਿੰਘ, ਇੰਦਰਾ ਤੇ ਭਿੰਡਰਾਂਵਾਲ਼ੇ ਦੀ ਤਿੱਕੜੀ ਨੇ ਜੋ ਪੰਜਾਬੀਆਂ ਉੱਤੇ ਕਹਿਰ ਢਾਇਆ, ਉਹ ਤਾਂ ਹਾਲੇ ਕਲ੍ਹ ਦੀਆਂ ਗੱਲਾਂ ਹਨ। ਸੰਨ 84 ਦੇ ਸਾਕੇ ਨਾਲ਼ ਪੰਜਾਬੀ ਸਾਹਿਤ ਵਿਚ ਤਾਂ ਲਕੀਰ ਖਿੱਚੀ ਗਈ ਕਿ ਕੌਣ ਕਿਹੜੇ ਪਾਸੇ ਖੜਾ ਹੈ? ਇਸ ਤੋਂ ਪਹਿਲਾਂ ਅਪਣੇ ਆਪ ਨੂੰ ਅਗਾਹਾਂਵਧੂ ਅਖਵਾਉਣਾ ਫ਼ੈਸ਼ਨ ਸੀ। ਕਈ ਕਹਿੰਦੇ-ਕਹਾਉਂਦੇ ਲਿਖਾਰੀਆਂ ਦਾ ਫ਼ਿਰਕਾਪ੍ਰਸਤ ਰੰਗ ਉਘੜ ਆਇਆ। ਹਰ ਵਿਚਾਰਧਾਰਾ ਦੇ ਲਿਖਾਰੀਆਂ ਨੇ ਇਹ ਸੁਨਹਿਰੀ ਮੌਕਾ ਵਰਤ ਕੇ ਖ਼ੂਬ ਕਲਮ ਆਜ਼ਮਾਈ।

ਸਾਹਿਤਕ ਮਸਲ੍ਹਿਆਂ ਬਾਰੇ ਮੈਂ ਫੈਲਸੂਫ ਪ੍ਰੇਮ ਪ੍ਰਕਾਸ਼ ਨਾਲ਼ ਚਿੱਠੀ-ਪਤ੍ਰ ਕਰਦਾ ਰਹਿੰਦਾ ਹਾਂ। ਸਾਹਿਤ ਵਿਚ ਪਏ ਇਸ ਭਰ ਬਾਰੇ ਮੇਰੇ ਸੰਸੇ