ਪੰਨਾ:Phailsufian.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/62

ਬਾਬਤ ਪ੍ਰੇਮ ਜੀ ਨੇ ਜੋ ਮੈਨੂੰ ਚਿੱਠੀ ਲਿਖੀ, ਉਹ ਮੈਂ ਪਾਠਕਾਂ ਨੂੰ ਪੜ੍ਹਾਉਣੀ ਚਾਹੁੰਦਾ ਹਾਂ।

... 47 ਦੇ ਫ਼ਸਾਦਾਂ ਬਾਰੇ ਪੰਜਾਬੀ ਚ ਸਾਰਾ ਸਾਹਿਤ ਮਾੜਾ ਨਹੀਂ
ਲਈ ਲਿਖਿਆ ਗਿਆ। ਉਂਜ ਬਹੁਤਾ ਸਾਹਿਤ ਖਾਦ ਦਾ ਵੀ ਕੰਮ
ਕਰਦਾ ਹੁੰਦਾ ਏ। ਫ਼ਸਾਦਾਂ ਬਾਰੇ 'ਰੁਦਨ' ਤਰਸ ਤੇ ਸਦਭਾਵਨਾ
ਪੈਦਾ ਕਰਨ ਦੇ ਮਨੋਰਥ ਨਾਲ਼ ਲਿਖਿਆ ਸਾਹਿਤ ਵਾਕਈ
ਘਟੀਆ ਹੁੰਦਾ ਏ। ਏਸੇ ਤਰ੍ਹਾਂ ਨੀਲੇ ਤਾਰੇ ਬਾਰੇ ਲਿਖਿਆ ਸਾਹਿਤ
ਇਕ ਪੱਧਰ ਤੋਂ ਉੱਚਾ ਨਹੀਂ ਉਠ ਸਕਿਆ। ਪਰ ਇਹਦੇ ਪਸਮੰਜ਼ਰ ਚ
ਲਿਖੇ ਸਾਹਿਤ ਨਾਲ਼ ਯਕੀਨਨ ਵਧੀਆ ਸਾਹਿਤ ਹੋਵੇਗਾ।
ਜਿਵੇਂ 47 ਦੇ ਫ਼ਸਾਦਾਂ ਬਾਰੇ ਵਿਰਕ ਦੀਆਂ ਕਹਾਣੀਆਂ ਨੇ। ਜਿਵੇਂ
ਉਰਦੂ ਅਦਬ ਚ ਮੰਟੋ ਦੀਆਂ ਕਹਾਣੀਆਂ ਅਤੇ ਬੇਦੀ ਦੀ
ਕਹਾਣੀ ਲਾਜਵੰਤੀ ਏ। ਪਰ ਹੰਗਾਮੀ ਹਾਲਤ ਬਾਰੇ ਕਵਿਤਾ
ਪਹਿਲ ਕਰਦੀ ਏ, ਜਿਹਦੇ ਵਿਚ ਜਜ਼ਬੇ ਦਾ ਦਖ਼ਲ ਬਹੁਤਾ ਹੁੰਦਾ ਏ
ਤੇ ਸੂਝ ਦਾ ਘਟ। ਸ਼ਊਰ ਦਾ ਦਖ਼ਲ ਫ਼ਿਕਸ਼ਨ ਨਾਲ਼ ਹੁੰਦਾ
ਏ। ...84 ਦੇ ਘੱਲੂਘਾਰੇ ਬਾਰੇ ਮੈਂ ਕੋਈ ਕਹਾਣੀ ਨਹੀਂ ਲਿਖ
ਸਕਿਆ। ਏਸ ਦੌਰ ਵਿਚ ਮੈਂ ਹੋਰ ਵਿਸ਼ਿਆਂ ਬਾਰੇ ਸੋਚਦਾ ਤੇ
ਲਿਖਦਾ ਰਿਹਾਂ।...ਓਦੋਂ ਮੈਨੂੰ ਮਾਰਕਸਵਾਦੀ ਚਿੰਤਕਾਂ ਦਾ ਭਾਈ ਵੀਰ
ਸਿੰਘ 'ਤੇ ਲਾਇਆ ਦੋਸ਼ ਫ਼ਜ਼ੂਲ ਲੱਗਿਆ ਕਿ ਉਹ ਮਾੜੇ ਦਿਨਾਂ
ਚ ਪਿਆਰ ਦੀਆਂ ਗੱਲਾਂ ਕਰਦਾ ਰਿਹਾ। ਇਨ੍ਹਾਂ ਹਾਲਤਾਂ ਬਾਰੇ ਮੈਂ ਵੀ
ਇਕ ਕਹਾਣੀ 'ਪੰਜਵਾਂ ਜਣਾ' ਲਿਖੀ। ਪਰ ਗੱਲ ਨਹੀਂ ਬਣੀ।
ਇਕ ਹੋਰ ਲਿਖਣ ਲੱਗਿਆ ਸੀ, ਪਰ ਲਿਖ ਨਹੀਂ ਸਕਿਆ। ਏਸ
ਬਾਰੇ ਮੈਂ ਬੁੜ੍ਹੇ [ਸੁਰਜੀਤ ਹਾਂਸ] ਨਾਲ਼ ਵੀ ਗੱਲ ਕੀਤੀ ਸੀ। ਉਹਦਾ
ਖ਼ਿਆਲ ਏ ਕਿ ਕਈ ਘਟਨਾਵਾਂ ਏਡੀਆਂ ਵੱਡੀਆਂ ਹੁੰਦੀਆਂ ਨੇ ਕਿ
ਸਾਡੀ ਪਕੜ ਚ ਨਹੀਂ ਆਉਂਦੀਆਂ...ਏਸੇ ਤਰ੍ਹਾਂ ਪੰਜਾਬ ਚ ਜੋ
ਕੁਝ ਹੋ ਰਿਹਾ ਏ, ਮੈਂ ਉਹਦੀ ਸਿਆਸਤ ਤੇ ਇਤਿਹਾਸਕ ਪਸਮੰਜ਼ਰ
ਜੇ ਨੂੰ ਸਮਝਣ ਤੋਂ ਅਸਮਰਥ ਹਾਂ। ਮੈਨੂੰ ਤਾਂ ਹੁਣ ਲਗਦਾ ਹੈ ਕਿ ਮੈਂ
ਸਿਆਸਤ ਨੂੰ ਉੱਕਾ ਨਹੀਂ ਸਮਝ ਸਕਦਾ। ਜਿਹੜੇ ਮਾਰਕਸਵਾਦੀ