ਪੰਨਾ:Phailsufian.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/68

 ਤੇ ਗੁਰਦਾਸ ਰਾਮ ਆਲਮ ਵਰਗੇ ਕਵੀ ਪੈਦਾ ਕੀਤੇ। ਪਰ ਗ਼ਦਰ ਗੂੰਜਾਂ ਤੋਂ ਲੈ ਕੇ ਫੁਲਵਾੜੀ ਪਰਚੇ ਦੇ ਬੰਦ ਹੋਣ ਤਕ (ਸੰਨ 1955) ਦੀ ਕਵਿਤਾ ਦਾ ਸਾਹਿਤਕ ਮੁੱਲ ਨਾ ਹੋਣ ਦੇ ਬਰਾਬਰ ਹੈ।

ਜੁਝਾਰ ਕਵਿਤਾ ਤੋਂ ਪਹਿਲਾਂ ਦੇ ਦੌਰ ਵਿਚ ਪੰਜਾਬੀ ਸਾਹਿਤ ਆਮ ਕਰਕੇ ਦਰਮਿਆਨੇ ਤਬਕੇ ਦੇ ਲੇਖਕਾਂ ਦਾ ਸਿਰਫ਼ ਦਰਮਿਆਨੇ ਤਬਕੇ ਦੇ ਅਨੁਭਵ ਦਾ ਹੀ ਸਾਹਿਤ ਰਿਹਾ। ਇਸ ਕਰਕੇ ਪੰਜਾਬੀ ਬੋਲੀ ਦਾ ਵਿਕਾਸ ਵੀ ਸੀਮਿਤ ਰਿਹਾ। ਸਿਰਫ਼ ਨਵਾਂ ਅਨੁਭਵ ਹੀ ਇਸ ਸੀਮਾ ਨੂੰ ਤੋੜ ਸਕਦਾ ਸੀ। ਇਸ ਦੌਰ ਵਿਚ ਪਹਿਲੀ ਵਾਰ ਗ਼ਰੀਬ ਜੱਟਾਂ ਤੇ ਦਲਿਤਾਂ ਦੀ ਜ਼ਿੰਦਗੀ ਸਾਹਿਤ ਦਿਸਣ ਲੱਗੀ। ਨਵੇਂ ਸ਼ਬਦਾਂ, ਨਵੀਆਂ ਤਸ਼ਬੀਹਾਂ, ਇਸਤਿਆਰਿਆਂ ਤੇ ਬੋਲੀ ਦੇ ਨਵੇਂ ਹਵਾਲਿਆਂ ਦਾ ਵਿਕਾਸ ਹੋਇਆ। ਨਵੀਂ ਕਵਿਤਾ ਵਿਚ ਪਹਿਲਾਂ ਅਸਲੋਂ ਲੁਕੀ ਰਹੀ ਪੰਜਾਬੀ ਪੇਂਡੂ ਜ਼ਿੰਦਗੀ ਦਿਲ, ਪਾਸ਼ ਤੇ ਉਦਾਸੀ ਦੀ ਕਵਿਤਾ ਵਿਚ ਪਹਿਲੀ ਵਾਰ ਉਜਾਗਰ ਹੋਈ। ਭੁੱਖ, ਨੰਗ, ਕੰਗਾਲੀ ਦਾ ਸਪਾਟ ਬਿਆਨ ਪਹਿਲਾਂ ਕਿਰਤੀ ਕਿਸਾਨ ਲਹਿਰ ਵਿਚ ਬੜਾ ਹੋ ਚੁੱਕਾ ਸੀ; ਪਰ ਖੇਤ ਦੀ ਵਤਰ ਭੋਇੰ, ਕੰਡੇ ਦੇ ਜ਼ਖ਼ਮ, ਕੋਠਿਆਂ ਉਪਰ ਸੁੱਕਦੀਆਂ ਸੁਨਹਿਰੀ ਛੱਲੀਆਂ, ਬੋਹਲ਼ਾਂ ਦੀ ਰਾਖੀ ਸੁੱਤੇ ਪਏ ਭੁੱਖੇ ਕਾਮਿਆਂ, ਸਿਕਲੀਗਰਾਂ, ਪੰਡੋਰਿਆਂ ਵਿਚ ਮਿਹਨਤੀ ਹੱਥਾਂ ਨਾਲ਼ ਤਾਲ ਦਿੰਦੀਆਂ ਕੁੜੀਆਂ ਵਲ ਪਹਿਲਾਂ ਕਿਸੇ ਦੀ ਨਜ਼ਰ ਨਹੀਂ ਸੀ ਗਈ। ਖ਼ਾਸ ਕਰ ਉਦਾਸੀ ਦੀ ਕਵਿਤਾ ਜਿਥੇ ਆਮ ਲੋਕਾਂ ਨੂੰ ਸਮਝ ਆਉਂਦੀ ਹੈ, ਓਥੇ ਇਸ ਵਿਚ ਕਿਤੇ ਕਿਤੇ ਸਮਾਜੀ ਅਸਲੀਅਤ ਦੀ ਬਹੁਵਿਧਤਾ ਤੇ ਡੂੰਘਾਈ ਦੀ ਝਲਕ ਵੀ ਨਜ਼ਰ ਆਉਂਦੀ ਹੈ।

ਸਾਡੇ ਸਟੇਜੀ ਤੇ ਕਿਤਾਬੀ ਕਵਿਤਾ ਦੀ ਝੂਠੀ ਵੰਡੀ ਪਈ ਹੋਈ ਹੈ। ਪੰਜਾਬੀ ਤਰੱਕੀਪਸੰਦ ਸਾਹਿਤ ਲੋਕਾਂ ਬਾਰੇ ਲਿਖਿਆ ਸਾਹਿਤ ਹੈ, ਲੋਕਾਂ ਵਾਸਤੇ ਨਹੀਂ। ਮੁਸ਼ਾਇਰਿਆਂ ਤੇ ਸਿਆਸੀ ਜਲਸਿਆਂ ਵਿਚ ਪੜ੍ਹੀ ਜਾਂਦੀ ਲੋਕਾਂ ਵਾਸਤੇ ਲਿਖੀ ਕਵਿਤਾ ਦਾ ਅਦਬੀ ਮੁੱਲ ਕੋਈ ਨਹੀਂ ਤੇ ਅਦਬੀ ਮੁੱਲ ਵਾਲ਼ੀ ਕਵਿਤਾ ਦਾ ਲੋਕਾਂ ਲਈ ਕੋਈ ਮਤਲਬ ਨਹੀਂ। ਪੰਜਾਬ ਦੇ