ਪੰਨਾ:Phailsufian.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/69

ਪਿੰਡ ਦੀ ਗੱਲ ਉਦਾਸੀ ਨੇ ਵੀ ਕੀਤੀ ਹੈ ਅਤੇ ਦਿਲ ਤੇ ਪਾਸ਼ ਨੇ ਵੀ। ਪਰ ਦਿਲ ਤੇ ਪਾਸ਼ ਦੀ ਕਵਿਤਾ ਕਿਤਾਬੀ ਕਵਿਤਾ ਦੇ ਖ਼ਾਨੇ ਚ ਆਉਂਦੀ ਹੈ। ਦਿਲ ਤੇ ਪਾਸ਼ ਦਾ ਪਾਠਕ ਘਟੋਘਟ ਸਕੂਲ ਦਾ ਪੜ੍ਹਿਆ ਜ਼ਰੂਰ ਇਸ ਵਿਚ ਕਿਸੇ ਦਾ ਦੋਸ਼ ਨਹੀਂ। ਇਨ੍ਹਾਂ ਨੇ ਵਿਰਸੇ ਚ ਮਿਲ਼ੀ ਮੋਹਨ ਸਿੰਘ ਤੇ ਸੰਤੋਖ ਸਿੰਘ ਧੀਰ ਦੀ ਰੀਤ ਨੂੰ ਹੀ ਅੱਗੇ ਤੋਰਿਆ। ਖੁਲ੍ਹੀ ਕਵਿਤਾ ਨੂੰ ਬੀਮਾਰੀ ਕਿਸੇ ਨੇ ਨਹੀਂ ਜਾਣਿਆ। ਪਰ ਪਾਸ਼ ਨੂੰ ਇਹਦਾ ਪਤਾ ਲੋਹਕਥਾ ਤੋਂ ਬਾਅਦ ਲਗ ਗਿਆ ਸੀ। ਇਹਨੇ ਓਦੋਂ ਜੁਝਾਰ ਕਵਿਤਾ ਦੇ ਕਿਸੇ ਆਪ-ਸਜੇ ਆਲੋਚਕ ਨੂੰ ਖੁਲ੍ਹੀ ਚਿੱਠੀ ਵਿਚ ਲਿਖਿਆ ਸੀ:

ਕ੍ਰਾਂਤੀਕਾਰੀ ਕਵਿਤਾ ਦਾ ਪ੍ਰਚਲਤ ਰੂਪ ਜੇ ਹੁਣ ਨਾ
ਬਦਲਿਆ ਗਿਆ, ਤਾਂ ਇਹ ਕੇਵਲ ਦਿਮਾਗ਼ੀ ਹੱਥਰਸੀ ਹੋ
ਕੇ ਰਹਿ ਜਾਏਗੀ। ਕ੍ਰਾਂਤੀਕਾਰੀ ਸਾਹਿਤ ਨੂੰ ਹੁਣ ਆਮ ਇਨਸਾਨ
ਪ੍ਰਚਲਤ ਮਾਪਦੰਡਾਂ ਵੱਲ ਪਰਨ ਦੀ ਲੋੜ ਹੈ। ਅੱਜ ਦੀ
ਕ੍ਰਾਂਤੀਕਾਰੀ ਕਵਿਤਾ ਕੇਵਲ ਮੁੱਠੀਭਰ ਬੁਧੀਜੀਵੀਆਂ,
ਵਿਦਿਆਰਥੀਆਂ, ਅਧਿਆਪਕਾਂ ਤੇ ਪੜ੍ਹੇ ਲਿਖੇ ਮੁਲਾਜ਼ਮਾਂ ਦਾ
ਪਰਚਾਵਾ ਹੀ ਕਰ ਰਹੀ ਹੈ। ਜਿਨ੍ਹਾਂ ਲੋਕਾਂ ਬਾਰੇ ਇਹ ਲਿਖੀ ਜਾ
ਰਹੀ ਹੈ, ਜਿਨ੍ਹਾਂ ਲੋਕਾਂ ਦੇ ਹਿੱਤਾਂ ਦੀ ਇਹ ਗੱਲ ਕਰਦੀ ਹੈ,
ਉਨ੍ਹਾਂ ਨਾਲ਼ ਇਹਦਾ ਦੂਰ ਦਾ ਵੀ ਵਾਸਤਾ ਨਹੀਂ।

-ਰੋਹਲੇ ਬਾਣ, ਜਨਵਰੀ 1972

ਪਾਸ਼ ਦੀ ਪ੍ਰਚਲਤ ਰੂਪ ਤੋਂ ਮੁਰਾਦ ਪੱਛਮੀ ਤਰਜ਼ ਦੀ ਖੁਲ੍ਹੀ ਕਵਿਤਾ ਤੋਂ ਸੀ। ਓਦੋਂ ਹੀ ਕਿਸੇ ਉਭਰਦੇ ਕਹਾਣੀਕਾਰ ਨੇ ਓਸੇ ਪਰਚੇ ਵਿਚ ਲਿਖਿਆ ਸੀ ਕਿ ਪਾਸ਼ ਇਹ ਸਵਾਲ ਆਪ-ਸਜੇ ਆਲੋਚਕ ਨੂੰ ਪੁੱਛਣ ਦੀ ਥਾਂ ਅਪਣੇ ਆਪ ਨੂੰ ਕਿਉਂ ਨਹੀਂ ਪੁੱਛਦਾ? ਦਰਅਸਲ ਪਾਸ਼ ਇਹ ਸਵਾਲ ਅਪਣੇ ਆਪ ਨੂੰ ਤੇ ਅਪਣੇ ਨਾਂਲ਼ ਦੇ ਕਵੀਆਂ ਨੂੰ ਹੀ ਕਰ ਰਿਹਾ ਸੀ। ਕਈ ਵਾਰ ਸਵਾਲ ਪਾਣ ਵਾਲ਼ੇ ਨੂੰ ਜਵਾਬ ਦਾ ਪਤਾ ਹੁੰਦਾ ਹੈ! ਪਾਸ਼ ਨੇ