ਪੰਨਾ:Phailsufian.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਸੂਫੀਆਂ/70

ਆਪ ਸਛੰਦ ਕਵਿਤਾ ਲਿਖਣ ਦੀ ਕੋਸ਼ਿਸ਼ ਕੀਤੀ (ਗੀਤ, ਬੋਲੀਆਂ ਵਗ਼ੈਰਾ), ਪਰ ਗੱਲ ਨਹੀਂ ਬਣੀ। ਇਹਦੀ ਤੀਸਰੀ ਕਿਤਾਬ ਸਾਡੇ ਸਮਿਆਂ ਵਿਚ (1978) ਇਸਦਾ ਵਿਸ਼ਾਦ ਨਜ਼ਰ ਆਉਂਦਾ ਹੈ। ਇਹ ਕਿਤਾਬ ਜਿਥੇ ਪਾਸ਼ ਦੀ ਨਿਜੀ ਜ਼ਿੰਦਗੀ ਦੀ ਤੰਗੀ, ਚਿੰਤਕ ਬੇਵਸੀ ਤੇ ਸਿਆਸੀ ਸਮਾਜੀ ਸੰਕਟ ਦੀ ਪੈਦਾਵਾਰ ਸੀ; ਓਥੇ ਇਹ ਉਸ ਸਾਹਿਤਕ ਸੀਮਾ ਦਾ ਪ੍ਰਗਟਾਵਾ ਵੀ ਸੀ, ਜਿਹਦਾ ਇਹਨੇ ਆਪ-ਸਜੇ ਆਲੋਚਕ ਨੂੰ ਲਿਖੀ ਚਿੱਠੀ ਵਿਚ ਕੀਤਾ ਸੀ ਤੇ ‘ਕਾਮਰੇਡ ਨਾਲ਼ ਗੱਲਬਾਤ' ਕਰਕੇ ਵੀ। ਇਹ ਲੰਮੀ ਕਵਿਤਾ ਦਰਅਸਲ ਸਮੁੱਚੀ ਸਤਾਲਿਨਵਾਦੀ ਲਹਿਰ ਨਾਲ਼ ਕੀਤਾ ਏਕਾਲਾਪ ਹੈ।

1978 ਤੋਂ ਲੈ ਕੇ 1988 ਤਕ ਦੇ ਪੂਰੇ ਦਹਾਕੇ ਚ ਪਾਸ਼ ਕੋਲ਼ੋਂ ਕੁਝ ਗਿਣਤੀ ਦੀਆਂ ਕਵਿਤਾਵਾਂ ਹੀ ਲਿਖ ਹੋਈਆਂ। ਇਹਦਾ ਕਾਰਣ ਇਹ 13 ਜੂਨ 1982 ਦੀ ਅਪਣੀ ਡਾਇਰੀ ਚ ਆਪ ਹੀ ਦਸਦਾ ਹੈ:

ਚਾਰ ਜਨਵਰੀ 1974 ਨੂੰ ਮੈਂ ਆਪਣੀ ਡਾਇਰੀ ਵਿਚ
ਪਤਾ ਨਹੀਂ ਕਿਸ ਵਿਸ਼ਵਾਸ ਨਾਲ ਅਤੇ ਕਿਸ ਰਉਂ ਵਿਚ
ਲਿਖਿਆ ਸੀ- ‘ਮੇਰੀ ਕਵਿਤਾ ਕਦੀ ਵੀ ਚੁੱਪ ਨਹੀਂ ਹੋਣੀ।’
ਹੁਣ ਮੇਰੀ ਕਵਿਤਾ ਨੂੰ ਬਾਹਰ ਆਇਆਂ ਛੇ ਵਰ੍ਹੇ ਹੋਣ ਲੱਗੇ
ਹਨ, ਪਰ ਅਜੇ ਵੀ ਮੈਨੂੰ ਧਾਰਮਕ ਜਿਹਾ ਅੰਧ-ਵਿਸ਼ਵਾਸ
ਹੈ ਕਿ ਇਹ ਤਾਂ ਹੋ ਈ ਨਹੀਂ ਸਕਦਾ। ਕੇਵਲ ਹੋਇਆ
ਇਹ ਕਿ ਮੇਰੇ ਜੀਵਨ ਵਿਚ ਘਟਨਾਵਾਂ ਦੀ ਫ਼ਿਤਰਤ ਬਦਲ
ਗਈ ਹੈ ਤੇ ਮੇਰੀ ਗ੍ਰਹਿਣ ਕਰਨ ਦੀ ਸੰਵੇਦਨਸ਼ੀਲਤਾ ਵੀ
ਹੋਰ ਤਰ੍ਹਾਂ ਦੀ ਹੋ ਗਈ ਹੈ। ਇਸ ਨਵੀਂ ਫ਼ਿਤਰਤ ਅਤੇ
ਨਵੀਂ ਤਰ੍ਹਾਂ ਦੀ ਸੰਵੇਦਨਸ਼ੀਲਤਾ ਦਾ ਸੁਮੇਲ ਹੋਣਾ ਹੀ ਬਾਕੀ
ਹੈ। ਇਹ ਸਭ ਇਕ ਨਵੀਂ ਸ਼ੈਲੀ ਦੀ ਸਿਰਜਣਾ ਦਾ ਪ੍ਰਾਸਿਸ ਹੈ।
ਦੇਹ ਨੂੰ ਲੱਗੇ ਵੈਲਾਂ ਦੀ ਉਮਰ ਹੁਣ ਥੋਹੜੀ ਹੀ ਬਾਕੀ ਹੈ।