ਪੰਨਾ:Phailsufian.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/71

ਇਨ੍ਹਾਂ ਦੀ ਮੌਤ ਦੀ ਸੋਗ ਦਰੀ ਇਕੱਠੀ ਕਰਨ ਪਿੱਛੋਂ ਹੀ
ਕੁਝ ਲਿਖਿਆ ਜਾ ਸਕੇਗਾ। ਇਹ ਪਿਛਲੇ ਛੇ ਸਾਲ ਮੈਂ
ਕਦੀ ਲਿਖਣ ਦੀ ਲੋੜ ਵੀ ਤਾਂ ਮਹਿਸੂਸ ਨਹੀਂ ਕੀਤੀ।
ਇਹੀ ਢਾਰਸ ਦੀ ਗੱਲ ਹੈ।
ਮੈਂ ਜ਼ਿੰਦਾਬਾਦ! ਜੋ ਕਦੇ ਵੀ ਕਲਮ ਧੱਕੇ ਨਾਲ ਨਜ਼ਮ
ਤਰਾਸ਼ੀ ਨਹੀਂ ਕਰਦਾ| ਗੱਲ ਹੋਈ ਨਾ? ਆਖ਼ਰ ਕਵਿਤਾ
ਲਿਖਣਾ ਕੁੱਤੀ ਦਾ ਸੂਆ ਤਾਂ ਨਹੀਂ!

ਹਰ ਚੰਗਾ ਕਵੀ ਇਸੇ ਤਰ੍ਹਾਂ ਹੀ ਸੋਚਦਾ ਹੈ ਜਾਂ ਉਹਦੀ ਇਹ ਖ਼ਾਹਸ਼ ਹੁੰਦੀ ਹੈ ਕਿ ਉਹ ਕਦੇ ਚੁੱਪ ਨਾ ਹੋਵੇ। ਹਰ ਕਵੀ ਦੀ ਫ਼ਿਤਰਤ ਬਦਲਦੀ ਰਹਿੰਦੀ ਹੈ ਤੇ ਗ੍ਰਹਿਣ ਕਰਨ ਦੀ ਸੰਵੇਦਨਾ ਵੀ। ਪਾਸ਼ ਵਰਗਾ ਪ੍ਰਤਿਭਵਾਨ ਦੀ ਲਿਖ ਸਕਦਾ ਹੈ ਕਿ ਇਹ ਕਲਮ ਨਾਲ਼ ਧੱਕਾ ਨਹੀਂ ਕਰਦਾ। ਉਹਦੇ ਤਖ਼ਲੀਕੀ ਅਮਲ ਬਾਰੇ ਇੱਕੋ ਇੰਟਰਵੀਉ ਮਿਲ਼ਦਾ ਹੈ, ਜੋ ਸੰਦਰਭ ਨਾਂ ਦੇ ਪਰਚੇ ਵਿਚ 1978 ਵਿਚ ਛਪਿਆ ਸੀ। ਇਸ ਵਿਚ ਮੁਲਾਕਾਤੀ ਅਪਣੇ ਵੱਲੋਂ ਹੀ ਧਾਰ ਲੈਂਦਾ ਹੈ ਕਿ ਪਾਸ਼ ਪਹਿਲਾਂ ਬਹੁਤੇ ਪਾਠਕਾਂ ਵਾਸਤੇ ਲਿਖਦਾ ਸੀ ਤੇ ਅਗਲੀਆਂ ਦੋ ਕਿਤਾਬਾਂ ਇਹਨੇ ਥੋਹੜੇ ਪਾਠਕਾਂ ਵਾਸਤੇ ਲਿਖੀਆਂ। ਦਰਅਸਲ ਪਾਸ਼ ਦਾ ਘੇਰਾ ਇੱਕੋ ਹੀ ਰਿਹਾ। ਇਹ ਗੱਲ ਵੱਖਰੀ ਹੈ ਕਿ ਪਾਸ਼ ਦੀ ਬੜਬੋਲੀ ਕਵਿਤਾ ਦੇ ਪਾਠਕਾਂ ਨੂੰ ਇਹਦੀ ਸੂਖਮ ਕਵਿਤਾ ਘਟ ਸਮਝ ਆਉਣ ਕਰਕੇ ਪਹਿਲਾਂ ਜਿੰਨੀ ਚੰਗੀ ਨਾ ਲਗਦੀ ਹੋਏਗੀ। ਜ਼ਾਤੀ ਦਹਸ਼ਤਪਸੰਦ ਲਹਿਰ ਦੀ ਅਟੱਲ ਹਾਰ ਪਿੱਛੋਂ ਇਹ ਪਹਿਲਾਂ ਵਾਲ਼ੀ ਬੜਬੋਲੀ ਕਵਿਤਾ ਕਿਵੇਂ ਲਿਖ ਸਕਦਾ ਸੀ? ਹਰ ਚੰਗਾ ਕਵੀ ਨਵੇਂ ਕਾਵਿਕ ਮਿਥ ਸਿਰਜਦਾ ਤੇ ਨਾਲ਼ੋ-ਨਾਲ਼ ਉਨ੍ਹਾਂ ਨੂੰ ਤੋੜਦਾ ਵੀ ਜਾਂਦਾ ਹੈ।

ਮੈਂ ਤਾਰਿਆਂ ਦਾ ਸਾਹਮਣਾ ਕਰਨਾ ਹੈ
ਹਾਰਨ ਬਾਅਦ ਕੋਈ ਅਣਖੀ ਜਿਵੇਂ
ਵੈਰੀ ਦੀਆਂ ਅੱਖਾਂ ਚ ਤੱਕਦਾ ਹੈ