ਪੰਨਾ:Phailsufian.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ

ਮੈਂ ਨਿੱਕੀ-ਨਿੱਕੀ ਲੋਅ ਵਿਚ ਕਿਰ ਗਈ ਗਾਨੀ ਵਾਂਗ ਟੋਹ-ਟੋਹ ਕੇ ਆਪਣਾ ਆਪ ਲਭਣਾ ਹੈ...

ਏਸੇ ਇੰਟਰਵੀਉ ਵਿਚ ਮੁਲਾਕਾਤੀ ਪਾਸ਼ ਕੋਲ਼ੋਂ ਇਹ ਅਖਵਾ ਕੇ ਛੱਡਦਾ ਹੈ ਕਿ ਪਿਆਰ ਵਰਗੇ ਅਨੁਭਵ ਨੂੰ ਇਹ ਅਪਣੀ ਕਵਿਤਾ ਦਾ ਅੰਗ ਏਸ ਲਈ ਨਹੀਂ ਬਣਾ ਸਕਿਆ, ਕਿਉਂਕਿ ਨਕਸਲੀਆਂ ਨਾਲ਼ ਸੁਰ ਮੇਲੀ ਰਖਣ ਦੀ ਇਹਦੀ ਕੋਈ ਮਜਬੂਰੀ ਸੀ। ਜੁਝਾਰ ਕਵੀਆਂ ਦੀ ਰਚਨਾ ਵਿਚ ਪਿਆਰ ਦਾ ਬੰਧੇਜ ਪਹਿਲਾਂ ਦੇ ਕਵੀਆਂ ਨਾਲ਼ੋਂ ਕਿਤੇ ਘਟ ਹੈ। ਇਹ ਕਿਤੇ ਨਹੀਂ ਆਖਦੇ ਕਿ ਪਿਆਰ ਜਾਂ ਔਰਤ ਇਨਕਾਲਬ ਦੇ ਰਾਹ ਦੀ ਰੁਕਾਵਟ ਹੈ। (ਉਂਜ ਪਾਸ਼ ਦੀ ਕਵਿਤਾ ‘ਮੈਂ ਹੁਣ ਵਿਦਾ ਹੁੰਦਾ ਹਾਂ' ਛਪਣ ਵੇਲੇ ਇਹਦੇ ਔਰਤ ਦੇ ਰਵੱਈਏ ਕਰਕੇ ਕਰੜੀ ਨੁਕਤਾਚੀਨੀ ਹੋਈ ਸੀ।) ਇਹਨੇ ਲਿਖਿਆ ਸੀ ਕਿ ਪਿਆਰ ਕਵਿਤਾ ਕਦੇ ਵੀ ਕਾਤਲਾਂ ਦੇ ਹੱਕ ਚ ਨਹੀਂ ਭੁਗਤ ਸਕਦੀ। ਪਾਬਲੋ ਨਰੂਦਾ ਨੇ ਕਿਹਾ ਸੀ ਕਿ ਸਿਆਸੀ ਕਵਿਤਾ ਦਾ ਰਾਹ ਪਿਆਰ ਕਵਿਤਾ ਦੇ ਰਾਹ ਚੋਂ ਨਿਕਲ਼ਦਾ ਹੈ। ਨਵੇਂ ਕਵੀਆਂ ਨੂੰ ਸਿਆਸੀ ਕਵਿਤਾ ਕਰਨ ਤੋਂ ਪਹਿਲਾਂ ਪਿਆਰ ਕਵਿਤਾ 'ਤੇ ਹੱਥ ਅਜ਼ਮਾਉਣਾ ਚਾਹੀਦਾ ਹੈ। ਪੰਜਾਬੀ ਵਿਚ ਹੋਇਆ ਇਹ ਹਰ ਕੋਈ ਸ਼ੁਰੂ ਹੀ ਸਿਆਸੀ ਕਵਿਤਾ ਤੋਂ ਹੁੰਦਾ ਸੀ। ਇਹ ਔਗੁਣ ਪੰਜਾਬੀ ਕਵੀਆਂ ਨੂੰ ਰੂਸੀ ਤੇ ਚੀਨੀ ਸਮਾਜਵਾਦੀ ਯਥਾਰਥਵਾਦੀਆਂ ਤੋਂ ਵਿਰਸੇ ਚ ਮਿਲ਼ਿਆ ਸੀ। ਸੋਚਣ ਵਾਲ਼ੀ ਗੱਲ ਹੈ ਕਿ ਪਾਸ਼ ਸਾਡੇ ਸਮਿਆਂ ਵਿਚ ਦੀ ਭੂਮਿਕਾ ਵਿਚ ਕਮਲਾ ਦਾਸ ਦੀ ਕਵਿਤਾ ਨੂੰ ਚੰਗੀ ਕਵਿਤਾ ਦਾ ਨਮੂਨਾ ਕਿਉਂ ਕਹਿੰਦਾ ਹੈ। ਔਰਤ ਨਾਲ਼ ਜੇ ਸਾਵਾਂ ਰਿਸ਼ਤਾ ਪੰਜਾਬੀ ਸਮਾਜ ਵਿਚ ਬਣ ਨਹੀਂ ਸੀ ਸਕਦਾ, ਤਾਂ ਪਾਸ਼ ਵਰਗਾ ਕਵੀ ਉਹਨੂੰ ਕਵਿਤਾ ਚ ਕਿਵੇਂ ਘੜ ਸਕਦਾ ਸੀ?

ਪਾਸ਼ ਮਗਰੋਂ ਛਪੇ ਕੁਝ ਲੇਖਾਂ ਵਿਚ ਇਹਨੂੰ ‘ਛੋਟੀ ਕਿਸਾਨੀ ਦਾ