ਪੰਨਾ:Phailsufian.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/74

ਕਤਲ ਕਰਨ ਤੇ ਸ਼ਹੀਦ ਹੋਣਾ ਬੜੀ ਵੱਡੀ ਗੱਲ ਲਗਦੀ ਸੀ। ਇਸੇ ਕਰਕੇ ਪਾਸ਼ ਓਦੋਂ ਲਿਖੀ ਕਵਿਤਾ ਵਿਚ ਗ਼ਾਲਿਬ ਤੇ ਟੈਗੋਰ ਦੀ ਦਾਹੜੀ ਨੌਲ਼ਦਾ ਹੈ ਅਤੇ ਪੰਜਾਬੀ ਦੇ ਓਨੇ ਹੀ ਵੱਡੇ ਕਵੀ ਵਾਰਿਸ ਸ਼ਾਹ ਨੂੰ "ਸਮਾਜ ਦੇ ਪਿੰਡੇ 'ਤੇ ਉੱਗੀ ਥੋਹਰ ਵਰਗੀ ਲਾਸ਼" ਦਸਦਾ ਹੈ। ਪਾਸ਼ ਨੇ ਮਗਰੋਂ ਇਸ ਗਾਹਲੀ-ਗਲੋਚ ਤੋਂ ਕਿਨਾਰਾ ਕਰ ਲਿਆ ਸੀ। ਇਹਨੇ 1973 ਵਿਚ ਹੀ ਉਸ ਆਪ-ਸਜੇ ਆਲੋਚਕ ਨੂੰ ਓਸੇ ਖੁਲ੍ਹੀ ਚਿੱਠੀ ਵਿਚ ਲਿਖਿਆ ਸੀ ਕਿ ਜੁਝਾਰ ਕਵਿਤਾ ਦਾ ਸਾਰਾ ਰੋਹ ਤਸ਼ੱਦਦ ਦੇ ਖ਼ਿਲਾਫ਼ ਉਭਰਿਆ ਅੰਨ੍ਹਾ ਗ਼ੁੱਸਾ ਹੀ ਹੈ। ਪਰ ਏਨੇ ਵਰ੍ਹੇ ਬੀਤ ਜਾਣ 'ਤੇ ਵੀ ਕੁਝ ਸਿੱਧੜ ਆਲੋਚਕ ਚਾਰੂਵਾਦੀ ਦੌਰ ਦੀਆਂ ਗਾਹਲਾਂ ਨੂੰ ਪਾਸ਼ ਦਾ ਕਾਵਿ-ਸੁਹਜ ਬਣਾ ਕੇ ਪੇਸ਼ ਕਰ ਰਹੇ ਹਨ ਅਤੇ ਆਖਦੇ ਹਨ - "ਗੁੱਸੇ ਦੀ ਅੱਗ ਨਾਲ਼ ਲਾਲ ਸੁਰਖ਼ ਹੋਈ ਪਾਸ਼ ਦੀ ਕਾਵਿ-ਭਾਸ਼ਾ ਆਪਣੇ ਸੁਹਜ ਦੇ ਸਿਖਰ 'ਤੇ ਪੁੱਜੀ ਭਾਸ਼ਾ ਹੈ"। ਲੋਹਕਥਾ ਵਿਚਲੀਆਂ ਰਾਤ ਨੂੰ ਤੇ ਬਰਸਾਤ ਵਰਗੀਆਂ ਸੁਹਜੀਆਂ ਕਵਿਤਾਵਾਂ ਵਲ ਇਨ੍ਹਾਂ ਦਾ ਧਿਆਨ ਕਿਉਂ ਨਹੀਂ ਜਾਂਦਾ?

ਪੂਰਨ ਸਿੰਘ ਨੇ ਪੜ੍ਹਨ-ਪੜ੍ਹਾਣ ਸਾਰਾ ਛੱਡ ਕੇ ਜੱਟ-ਬੂਟਾਂ ਨਾਲ਼ ਯਾਰੀ ਲਾਈ ਸੀ। ਪਾਸ਼ ਦੇ ਮਾਮਲੇ ਚ ਗੱਲ ਉਲਟੀ ਹੋਈ। ਹੁਣ ਜੱਟ- ਬੂਟ ਆਪ ਪੜ੍ਹ ਕੇ ਅਕਲ ਨਾਲ਼ ਦੋਸਤੀ ਪਾ ਕੇ ਅਪਣੀ ਹੋਣੀ ਆਪ ਅਪਣੇ ਹੱਥ ਲੈਣ ਲਈ ਜੂਝਣ ਲੱਗਾ ਸੀ। ਇਹਦੀ ‘ਡੱਬ ਚ ਸੁਫ਼ਨੇ ਸਨ ਤੇ ਇਹ ਕਿਸੇ ਵੀ ਸਾਮਰਾਜ ਤੋਂ ਨਹੀਂ ਸੀ ਡਰਦਾ'। ਪਾਸ਼ ਦਾ ਇਕਦਮ ਪੰਜਾਬੀ ਸਾਹਿਤ ਦਾ ਸੂਹਾ ਤਾਰਾ ਬਣਨ ਦਾ ਵੱਡਾ ਕਾਰਣ ਇਹ ਸੀ ਕਿ ਇਹਨੇ ਕਵਿਤਾ ਦੇ ਪੁਰਾਣੇ ਮਿਆਰ ਤੋੜੇ ਤੇ ਨਵੇਂ ਬਣਾਏ। ਚਿਤ੍ਰਕਾਰ ਵੈਨਗਾਗ ਵਾਂਙ ਪਾਸ਼ ਕਾਲੀਨਾਂ ਨਾਲ਼ ਸਜੀ ਬੈਠਕ ਵਿਚ ਲਿਬੜੀਆਂ ਜੁੱਤੀਆਂ ਸਣੇ ਆ ਬੈਠਾ ਸੀ। ਇਹ ਜ਼ਿੰਦਗੀ ਦਾ ਅੱਥਰਾ ਬਾਲ ਸੀ, ਲਾਡਲਾ ਬੱਚਾ; ਜਿਹਨੇ ਕਵਿਤਾ ਵਿਚ ਅਪਣੀ ਸਾਰੀ ਜ਼ਿੱਦ ਪੁਗਾਈ। ਨਵੇਂ ਉਭਰਦੇ ਕਵੀ ਪਾਸ਼ ਦੀ ਰੀਸੇ ਓਸੇ ਪੈਗ਼ੰਬਰੀ ਅੰਦਾਜ਼ ਵਿਚ ਲਿਖਣ ਲੱਗੇ, ਪਰ ਕਾਮਯਾਬ ਨਾ ਹੋਏ। ਲੋਹਕਥਾ ਵਿਚਲੀ ਕਵਿਤਾ ਕਾਤਲ ਪਾਸ਼ ਦੀ