ਪੰਨਾ:Phailsufian.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/75

ਲਿਖੀ ਹੋਈ ਨਹੀਂ। ਓਦੋਂ ਇਹ ਪਾਸ਼ ਦੀ ਲਿਖੀ ਹੋਈ ਜਾਣ ਕੇ ਕਿਤਾਬ ਚ ਪਾਈ ਗਈ ਸੀ।

ਵਾਲਟਰ ਬੈਂਜਾਮਿਨ ਨੇ ਕਿਹਾ ਸੀ ਕਿ ਹਾਰਿਆ ਹੋਇਆ ਨਾਇਕ ਚੰਗਾ ਸੋਚਵਾਨ ਬਣਦਾ ਹੈ। ਲੋਹਕਥਾ ਤੋਂ ਬਾਅਦ ਦੀ ਸਾਰੀ ਕਵਿਤਾ ਹਾਰੇ ਹੋਏ ਨਾਇਕ ਦੀ ਸੋਚਵਾਨ ਕਵਿਤਾ ਹੈ। ਲੋਹਕਥਾ ਦਾ ਲੜਾਕਾ ਮੁੰਡਾ ਵੱਡਾ ਹੋ ਕੇ ਦੁਸ਼ਮਣਾਂ ਨੂੰ ਗਾਹਲਾਂ ਕਢਣ ਦੀ ਥਾਂ ਅਪਣੇ ਪੁਰਖਿਆਂ ਨਾਲ਼, ਅਪਣੇ ਆਪ ਨਾਲ਼, ਅਪਣੇ ਵਰਗਿਆਂ ਨਾਲ਼ ਗੱਲਾਂ ਕਰਨ ਲੱਗਾ; ਜਿਨ੍ਹਾਂ ਦੇ ਮੜੰਗੇ ਗੁਰਦਿਆਲ ਸਿੰਘ ਤੇ ਪ੍ਰੇਮ ਗੋਰਖੀ ਦੀਆਂ ਕਹਾਣੀਆਂ ਦੇ ਪਾਤਰਾਂ ਨਾਲ਼ ਰਲ਼ਦੇ ਹਨ। ਪੰਜਾਬ ਦਾ ਹਿੰਸਕ, ਤਨਹਾ, ਸਪਾਟ, ਕੁਹਜਾ, ਕਲੇਸ਼ ਭਰਿਆ ਤੇ ਪ੍ਰੀਤ-ਵਿਹੂਣਾ ਲੈਂਡਸਕੇਪ ਪਹਿਲੀ ਵਾਰ ਪਾਸ਼ ਦੀ ਕਵਿਤਾ ਵਿਚ ਸਮੱਗ੍ਰ ਰੂਪ ਚ ਪੇਸ਼ ਹੋਇਆ। ਸ਼ਿਵ ਕੁਮਾਰ ਦੀ ਕਵਿਤਾ ਵਿਚ ਪੰਜਾਬੀ ਲੈਂਡਸਕੇਪ ਦਾ ਟੁਕੜਿਆਂ ਚ ਮਿਥਯ-ਪ੍ਰਦਰਸ਼ਨ ਹੁੰਦਾ ਹੈ; ਅਪਣੇ ਅਸਲ ਰੰਗ ਵਿਚ ਤੇ ਸਮੱਗ੍ਰਤਾ ਦਾ ਅੰਗ ਬਣ ਕੇ ਨਹੀਂ।

ਕਿਸੇ ਦੇ ਤੁਰ ਜਾਣ ਬਾਅਦ ਉਹਦੀ ਹਰ ਗੱਲ ਹਰ ਵਾਰਦਾਤ ਏਨੀ ਠੋਸ ਤੇ ਯਕੀਨੀ ਹੋ ਜਾਂਦੀ ਹੈ, ਜਿਵੇਂ ਤੁਸੀਂ ਉਹਨੂੰ ਛੂਹ ਸਕਦੇ ਹੋ। ਹੁਣ ਸਾਡੇ ਲਈ ਪਾਸ਼ ਦਾ ਲਿਖਿਆ ਹਰ ਅੱਖਰ ਅਹਿਮ ਹੋ ਗਿਆ ਹੈ, ਭਾਵੇਂ ਇਹ ਉਹਨੇ ਕਿਸੇ ਵੀ ਰਉਂ ਚ ਲਿਖਿਆ ਸੀ। ਇਹਦੇ ਲਿਖੇ ਦੀ ਵਡਿਆਈ ਇਹੀ ਹੈ ਕਿ ਪਾਠਕ ਇਹਦੇ ਨਿਤ ਨਵੇਂ ਮਾਅਨੇ ਲਭਦੇ ਰਹਿਣਗੇ। ਪਾਸ਼ ਦੀ ਕਵਿਤਾ ਦੇ ਦੋ ਦੌਰ ਹਨ - ਪਹਿਲਾ ਯੁਯੁਤਸਾ ਤੇ ਦੂਸਰਾ ਜਗਿਆਸਾ ਦਾ। ਇਹਦੀਆਂ ਪਹਿਲੀਆਂ ਦੋ ਕਿਤਾਬਾਂ ਚ ਯੁਯੁਤਸਾ ਹੈ ਤੇ ਤੀਜੀ ਤੇ ਆਖ਼ਰੀ ਕਿਤਾਬ ਚ ਜਗਿਆਸਾ। ਆਖ਼ਰੀ ਕਿਤਾਬ ਬਾਰੇ ਪਾਸ਼