ਪੰਨਾ:Phailsufian.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/85

ਕ੍ਰਾਂਤੀ ਲਈ ਲੜੇ ਜਾ ਰਹੇ ਯੁੱਧ ਦਾ ਵੀ ਦੋਸ਼ ਹੈ ਅਤੇ ਮੰਤਵ
ਦੀ ਮਹਾਨਤਾ ਦੀ ਤੌਹੀਨ ਵੀ। ਜੇ ਤੁਸੀਂ ਮੈਨੂੰ ਜ਼ਿੰਦਗੀ ਵਿਚ
ਕੁਝ ਨਾ ਹਾਸਲ ਕਰ ਸਕਣ ਤੇ ਵੀ ਸਦਾ ਚੜ੍ਹਦੀਆਂ ਕਲਾਂ
ਵਿਚ ਰਹਿਣ ਵਾਲਿਆਂ ਵਾਂਗ ਤੱਕਣਾ ਚਾਹੁੰਦੇ ਹੋ ਤਾਂ ਮੈਨੂੰ ਮਾਫ਼
ਕਰਨਾ, ਮੈਂ ਉਨ੍ਹਾਂ ਮਹਾਨ ਪੁਰਖਾਂ ਵਿਚੋਂ ਨਹੀਂ ਹਾਂ, ਬਹੁਤ ਕੁਝ
ਨਿੱਕਾ ਨਿੱਕਾ ਜੋੜ ਕੇ ਬਣਿਆ ਹਾਂ।

ਇਸ ਚਿੱਠੀ ਦੇ ਲਿਖਣ ਤੋਂ ਤਿੰਨ ਸਾਲਾਂ ਮਗਰੋਂ ਇਹਨੇ ਇਕ ਹੋਰ ਚਿੱਠੀ ਵਿਚ ਲਿਖਿਆ:

ਉਹ ਸਾਲਾ ਵਕਾਰ ਹੀ ਕਾਹਦਾ ਹੋਇਆ, ਜੋ ਆਪਣੇ ਅਸਲ
ਅੰਦਰ ਉਤੇ ਨਿਰਧਾਰਤ ਨਾ ਹੋਵੇ। ਅਜੇਹੇ ਦੰਭੀ ਤੇ ਨਕਲੀ
ਵਕਾਰ ਦਾ ਨਾਸ ਹੋ ਜਾਣਾ ਵਿਅਕਤੀ ਤੇ ਸਮਾਜ ਲਈ
ਫ਼ਾਇਦੇਮੰਦ ਹੈ। ਕਵਿਤਾ ਜੇ ਲੋਕਹਿਤਮੁਖੀ ਨਹੀਂ, ਤਾਂ ਸਵੈਮੁਖੀ
ਤਾਂ ਜ਼ਰੂਰ ਹੋਣੀ ਚਾਹੀਦੀ ਹੈ। ਜਿਹੜਾ ਬੰਦਾ ਸਵੈ ਨਾਲ
ਈਮਾਨਦਾਰ ਨਹੀਂ, ਉਹ ਕਦੀ ਵੀ ਸਮਾਜ ਜਾਂ ਲੋਕਾਂ ਨਾਲ
ਇਨਸਾਫ਼ ਤੇ ਈਮਾਨਦਾਰੀ ਦੇ ਗੁਣਾਂ ਵਾਲਾ ਸਾਹਿਤ ਨਹੀਂ ਲਿਖ
ਸਕਦਾ। ਇਸ ਕਰਕੇ ਹੀ ਸਾਡੇ ਲੋਕਹਿਤੂ ਸਾਹਿਤ ਵਿਚ ਸ਼ਕਤੀ
ਨਹੀਂ ਭਰ ਰਹੀ। ਅਸੀਂ ਲੋਕ ਨਿਜੀ ਜੀਵਨ ਵਿਚ ਖੁਦ ਸਾਹਵੇਂ
ਗੁਨਾਹਗਾਰ ਹੁੰਦੇ ਹੋਏ ਵੀ ਜਨਤਾ ਦੇ ਗੁਨਾਹਗਾਰਾਂ ਨੂੰ
ਲਲਕਰਾਦੇ ਹਾਂ, ਤਾਂ ਸਾਡੀ ਲਲਕਾਰ ਕੱਚੀ ਪਿੱਲੀ ਹੋਣੀ
ਕੁਦਰਤੀ ਹੈ। ਮੈਂ ਇਸ ਰੁਝਾਨ ਦੀ ਫੌਰੀ ਮੌਤ ਦੇਖਣੀ ਚਾਹੁੰਦਾ
ਹਾਂ, ਭਾਵੇਂ ਕਵਿਤਾ ਵਿਚ ਵਿਅਕਤੀਵਾਦੀ ਸੁਰ ਫੇਰ ਤੋਂ ਭਾਰੂ ਹੋ
ਜਾਏ, ਉਸ ਵਿਚ ਸੱਚ ਵਾਲੀ ਟੁੰਬਵੀਂ ਤਾਕਤ ਤਾਂ ਹੋਵੇ।ਮੇਰਾ
ਵਿਸ਼ਵਾਸ ਹੈ ਕਿ ਅਸ਼ਕਤ ਲੋਕ ਜੀਉਂਦੀ ਕਵਿਤਾ ਜਾਂ ਕਹਾਣੀ
ਕਦੇ ਨਹੀਂ ਲਿਖ ਸਕਦੇ।

[ਸੰਧੂ ਵਰਿਆਣਵੀ ਨੂੰ 28 ਅਪ੍ਰੈਲ 1977 ਦੀ ਚਿੱਠੀ