ਪੰਨਾ:Phailsufian.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/84

ਚਾਹੀਦਾ ਹੈ, ਮਜ਼ਦੂਰਾਂ ਜਾਂ ਕਿਸਾਨਾਂ ਬਾਰੇ ਹੋਣਾ ਚਾਹੀਦਾ ਹੈ,
ਕੇਵਲ ਪਾਗਲ ਦੀ ਬਕੜਵਾਹ ਹੈ।
—ਜਿਥੇ ਕਵਿਤਾ ਖ਼ਤਮ ਨਹੀਂ ਹੁੰਦੀ, ਸੰਪਾਦਕ: ਪਾਲ ਕੌਰ ਤੇ
ਸੁਖਦੇਵ ਸਿੰਘ, 1989

ਇਨ੍ਹਾਂ ਪਾਠਕਾਂ ਨੂੰ ਅਤਰ ਸਿੰਘ ਨੇ ‘ਡੰਗਰਾਂ ਦਾ ਵੱਗ' ਆਖਿਆ ਸੀ। ਪਾਸ਼ ਨੇ ਲਿਖਿਆ: ਮੈਨੂੰ ਪਤੈ ਇਨ੍ਹਾਂ [ਪਾਠਕਾਂ] ਦੇ ਹੱਥ ਵਿਚ ਕਵੀ ਦੀ ਮੌਤ ਲਿਖੀ ਹੁੰਦੀ ਹੈ| (ਪਾਤਰ ਨੂੰ 1975 ਦੀ ਚਿੱਠੀ)

ਬਹੁਤਾ ਪੰਜਾਬੀ ਤਰੱਕੀਪਸੰਦ ਸਾਹਿਤ ਆਰਥਿਕ ਲੁੱਟਖੋਹ ਦੀ ਸਪਾਟ ਬਿਆਨੀ ਕਰਦਾ ਹੈ ਤੇ ਇਨਸਾਨ ਦੀ ਅਨੰਤ ਜਗਿਆਸਾ ਨੂੰ ਅਣਡਿੱਠ ਕਰਦਾ ਹੈ। ਪਾਸ਼ ਇਹਨੂੰ ‘ਬੜ੍ਹਕਾਂ ਮਾਰ ਕੇ ਲਿਖੀ ਖੋਖਲੀ ਕਵਿਤਾ’ ਅਤੇ ਏਥੋਂ ਤਕ ਕਿ ‘ਭਾਂਜਵਾਦੀ ਸਾਹਿਤ' ਆਖਦਾ ਹੈ; ਸਾਹਿਤ ਜਿਹੜਾ ਕਿ ‘ਗੁੰਝਲਦਾਰ ਸਮਾਜਕ ਯਥਾਰਥ ਵਿਚ ਖੁਲ੍ਹਣ ਦੀ ਯਾਤਨਾ ਨੂੰ ਸਹਿਣਾ ਨਹੀਂ ਚਾਹੁੰਦਾ'। (ਸ਼ਮਸ਼ੇਰ ਸੰਧੂ ਨੂੰ 19 ਜੁਲਾਈ 1974 ਦੀ ਚਿੱਠੀ) ਪਾਸ਼ ਦੀ ਸਿਫ਼ਤ ਹੈ ਕਿ ਇਹਨੇ ਇਸ ਔਗੁਣ ਨੂੰ ਪਛਾਣ ਲਿਆ ਸੀ। ਦੂਸਰੀ ਕਿਤਾਬ ਤੋਂ ਬਾਅਦ ਇਹ ਆਪੇ ਨੂੰ ਖੋਜਣ ਲੱਗਾ। ਇਹ ਖੋਜ ਇਹਦੇ ਹੀ ਗਿਝਾਏ ਪਾਠਕਾਂ ਨੂੰ ਰਾਸ ਨਾ ਆਈ। ਇਹੋ ਜਿਹੇ ਕਿਸੇ ਪਾਠਕ ਸ਼ੇਰ ਜੰਗ ਨੂੰ ਇਹਨੇ 13 ਮਾਰਚ 1974 ਦੀ ਚਿੱਠੀ ਵਿਚ ਲਿਖਿਆ ਸੀ:

ਆਖ਼ਰ ਆਦਮੀ ਦੀਆਂ ਉਦਾਸ ਹੋਣ ਦੀਆਂ ਸਮਰਥਾਵਾਂ ਨੇ
ਉਸਦੀ ਸ਼ਖਸੀਅਤ ਨੂੰ ਬਹੁਪੱਖਤਾ ਦੀ ਅਮੀਰੀ ਬਖਸ਼ੀ ਹੈ ਨਾ।
ਇਹਨਾਂ ਕਵਿਤਾਵਾਂ ਨੂੰ ਮੈਂ ਜਾਣ ਕੇ ਕਿਝ ਨਾਲ ਛਪਵਾ ਰਿਹਾ
ਹਾਂ- ਕ੍ਰਾਂਤੀਕਾਰੀ ਪਾਠਕਾਂ ਦੇ ਮਿਹਦੇ ਉੱਤੇ ਜੰਮੀ ਹੋਈ ਬਰਫ਼
ਤੋੜਨ ਲਈ ਮੈਂ ਇਨ੍ਹਾਂ ਨੂੰ ਕਾਰਤੂਸਾਂ ਵਾਂਗ ਵਰਤ ਰਿਹਾ ਹਾਂ।
ਅਸੀਂ ਜ਼ਿੰਦਗੀ ਦੇ ਵਿਸ਼ਾਲ ਕੈਨਵਸ ਤੋਂ ਬਹੁਤ ਸੀਮਤ ਪ੍ਰਭਾਵ
ਲੈਣ ਦੀ ਆਦਤ ਜਿਹੀ ਪਾ ਦੇਣ ਦੇ ਦੋਸ਼ੀ ਹਾਂ। ਇਹ ਦੋਸ਼