ਪੰਨਾ:Phailsufian.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/83

ਕੀ ਰਿਦਮ ਦੱਸਿਆ ਹੈ?

ਲਾਲ ਸਿੰਘ ਦਿਲ ਦੀਆਂ ਦੋ ਕਵਿਤਾਵਾਂ ਕਲਚਰਲ ਪਛੜੇਵੇਂ ਦੀਆਂ ਚੰਗੀਆਂ ਮਿਸਾਲਾਂ ਹਨ, ਜਦ ਇਹ ਮੋਨਾਲੀਜ਼ਾ ਦੀ ਪੇਂਟਿੰਗ ਦੇ ਕਦਰਦਾਨਾਂ ਨੂੰ ਕੋਹੜੀ ਅਤੇ ਕਲਾਸਿਕ ਯੂਨਾਨੀ ਜਾਂ ਰੋਮਨ ਸੁੰਦਰਤਾ ਦੇ ਮੱਦਾਹਾਂ ਨੂੰ ਹੀਜੜੇ ਆਖਦਾ ਹੈ:

ਮੋਨਾਲੀਜ਼ਾ ਦੇ ਆਸ਼ਕਾਂ ਨੇ ਘਰ ਸਜਾਏ ਹਨ
...
ਉਹ ਗਾਉਂਦੇ ਨੇ ਮੋਨਾਲੀਜ਼ਾ ਜਾਂ ਸੁੰਦਰੀ ਯੂਨਾਨ ਦੀ
ਉਹ ਗ਼ਲਤ ਗਾਉਂਦੇ ਹਨ

- ਸਤਲੁੱਜ ਦੀ ਹਵਾ, 1971


ਕਾਸ਼, ਪਾਸ਼ ਤੇ ਲਾਲ ਸਿੰਘ ਦਿਲ ਨੇ ਬੀਥੋਵਨ ਦਾ ਸੰਗੀਤ ਸੁਣਿਆ ਹੁੰਦਾ ਜਾਂ ਘਟੋ ਘਟ ਮੋਨਾਲੀਜ਼ਾ ਦੀ ਕਿਤਾਬਾਂ ਚ ਛਪੀ ਤਸਵੀਰ ਹੀ ਦੇਖੀ ਹੁੰਦੀ!

ਪਾਸ਼ ਦਾ ਅਪਣਾ ਸਿਰਜਿਆ ਸੁਹਜ ਇਹਦੇ ਗਲ਼ ਦਾ ਹਾਰ ਬਣ ਗਿਆ। ਇਹਨੇ ਲਿਖਿਆ ਕਿ ਲੋਕਪ੍ਰਿਯਤਾ ਤਸ਼ੱਦਦ ਹੈ, ਗਲ਼ ਦਾ ਰੱਸਾ ਹੈ | ਇਹ ਰੱਸਾ ਤੁੜਾਉਣ ਲਈ ਪਾਸ਼ ਨੇ ਅਪਣੇ ਕਹਿਣ ਵਾਂਙ ਕਈ ਸ਼ਰਾਰਤਾਂ ਕੀਤੀਆਂ| ਅਪਣੀ ਅਰਾਜਕਤਾ ਦੇ ਗਿੱਝਾਏ ਪਾਠਕਾਂ ਤੋਂ ਆਕੀ ਹੋ ਕੇ ਇਹਨੇ ਇਹ ਲਿਖਿਆ ਸੀ:

ਜੇ ਤੁਹਾਡੀ ਬੋਲੀ ਦੇ ਸਾਹਿਤ ਦਾ ਪੜ੍ਹਨ ਘੇਰਾ ਲੱਖ ਤੋਂ ਵੀ
ਘਟ ਵਿਦਿਆਰਥੀ ਤੇ ਅਧਿਆਪਕ ਕਿਸਮ ਦੇ ਲੋਕ ਹੋਣ ਤਾਂ
[ਮਾਓ ਦੀ] ਇਹ ਗੱਲ ਕਿ ਸਾਹਿਤ ਸਿਪਾਹੀਆਂ ਬਾਰੇ ਹੋਣਾ